-
ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈਪਹਿਰਾਬੁਰਜ—2000 | ਅਗਸਤ 1
-
-
ਕੋਰਹ—ਈਰਖਾਲੂ ਤੇ ਬਾਗ਼ੀ ਇਨਸਾਨ
4. (ੳ) ਕੋਰਹ ਕੌਣ ਸੀ ਅਤੇ ਉਹ ਕਿਹੜੀਆਂ ਇਤਿਹਾਸਕ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ? (ਅ) ਬਾਅਦ ਵਿਚ ਕੋਰਹ ਨੇ ਕਿਹੜਾ ਘਟੀਆ ਕੰਮ ਕੀਤਾ?
4 ਕੋਰਹ ਕਹਾਥੀ ਘਰਾਣੇ ਦਾ ਇਕ ਲੇਵੀ ਸੀ ਅਤੇ ਮੂਸਾ ਤੇ ਹਾਰੂਨ ਦਾ ਚਚੇਰਾ ਭਰਾ ਸੀ। ਉਹ ਕਈ ਦਹਾਕਿਆਂ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਕੋਰਹ ਉਨ੍ਹਾਂ ਲੋਕਾਂ ਵਿਚ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਲਾਲ ਸਮੁੰਦਰ ਵਿੱਚੋਂ ਦੀ ਲੰਘਾ ਕੇ ਚਮਤਕਾਰੀ ਤਰੀਕੇ ਨਾਲ ਬਚਾਇਆ ਸੀ। ਤੇ ਕੋਰਹ ਸ਼ਾਇਦ ਉਨ੍ਹਾਂ ਵਿਅਕਤੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਯਹੋਵਾਹ ਨੇ ਸੀਨਈ ਪਹਾੜ ਉੱਤੇ ਵੱਛੇ ਦੀ ਪੂਜਾ ਕਰਨ ਵਾਲੇ ਇਸਰਾਏਲੀਆਂ ਨੂੰ ਸਜ਼ਾ ਦੇਣ ਲਈ ਵਰਤਿਆ ਸੀ। (ਕੂਚ 32:26) ਪਰ ਬਾਅਦ ਵਿਚ ਕੋਰਹ ਨੇ ਲੋਕਾਂ ਨੂੰ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਭੜਕਾਇਆ। ਉਨ੍ਹਾਂ ਲੋਕਾਂ ਵਿਚ ਰਊਬੇਨੀ ਘਰਾਣੇ ਦੇ ਦਾਥਾਨ, ਅਬੀਰਾਮ ਤੇ ਓਨ ਅਤੇ ਇਸਰਾਏਲ ਦੇ 250 ਪ੍ਰਧਾਨ ਵੀ ਸ਼ਾਮਲ ਸਨ।a ਉਨ੍ਹਾਂ ਨੇ ਮੂਸਾ ਤੇ ਹਾਰੂਨ ਨੂੰ ਕਿਹਾ: “ਹੁਣ ਤਾਂ ਬੱਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤ੍ਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ। ਤੁਸੀਂ ਫੇਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?”—ਗਿਣਤੀ 16:1-3.
-
-
ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈਪਹਿਰਾਬੁਰਜ—2000 | ਅਗਸਤ 1
-
-
a ਰਊਬੇਨ ਯਾਕੂਬ ਦਾ ਜੇਠਾ ਪੁੱਤਰ ਸੀ। ਮੂਸਾ ਲੇਵੀ ਦੇ ਗੋਤ ਵਿੱਚੋਂ ਸੀ। ਇਸ ਲਈ ਜਿਨ੍ਹਾਂ ਰਊਬੇਨੀਆਂ ਨੂੰ ਕੋਰਹ ਨੇ ਬਗਾਵਤ ਕਰਨ ਲਈ ਭੜਕਾਇਆ ਸੀ, ਉਹ ਸ਼ਾਇਦ ਮਨ ਹੀ ਮਨ ਵਿਚ ਇਸ ਗੱਲ ਤੇ ਚਿੜਦੇ ਹੋਣੇ ਕਿ ਮੂਸਾ ਉਨ੍ਹਾਂ ਉੱਤੇ ਅਧਿਕਾਰ ਰੱਖਦਾ ਸੀ।
-