ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”
    ਪਹਿਰਾਬੁਰਜ—2014 | ਜੁਲਾਈ 15
    • 4. ਪੌਲੁਸ ਨੂੰ ਕਿਸ ਗੱਲ ਦਾ ਯਕੀਨ ਸੀ ਅਤੇ ਤਿਮੋਥਿਉਸ ਨੂੰ ਲਿਖੇ ਉਸ ਦੇ ਸ਼ਬਦਾਂ ਤੋਂ ਇਹ ਕਿਵੇਂ ਦੇਖਿਆ ਜਾ ਸਕਦਾ ਹੈ?

      4 ਪੌਲੁਸ ਨੂੰ ਪੱਕਾ ਯਕੀਨ ਸੀ ਕਿ ਜਿਵੇਂ ਯਹੋਵਾਹ ਦਿਖਾਵੇ ਵਾਲੀ ਭਗਤੀ ਨੂੰ ਪਛਾਣ ਸਕਦਾ ਸੀ, ਉਸੇ ਤਰ੍ਹਾਂ ਉਹ ਆਗਿਆਕਾਰ ਲੋਕਾਂ ਨੂੰ ਵੀ ਪਛਾਣ ਸਕਦਾ ਸੀ। ਪੌਲੁਸ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਤਿਮੋਥਿਉਸ ਨੂੰ ਜੋ ਸ਼ਬਦ ਲਿਖੇ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨੂੰ ਇਸ ਗੱਲ ਦਾ ਪੱਕਾ ਯਕੀਨ ਸੀ। ਮੰਡਲੀਆਂ ਉੱਤੇ ਧਰਮ-ਤਿਆਗੀਆਂ ਦੇ ਬੁਰੇ ਅਸਰ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਲਿਖਿਆ: “ਇਸ ਦੇ ਬਾਵਜੂਦ, ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ, ਉਹ ਹਮੇਸ਼ਾ ਮਜ਼ਬੂਤ ਰਹਿੰਦੀ ਹੈ ਅਤੇ ਇਸ ਉੱਤੇ ਇਹ ਮੁਹਰ ਲੱਗੀ ਹੋਈ ਹੈ: ‘ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ,’ ਅਤੇ: ‘ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।’”​—2 ਤਿਮੋ. 2:18, 19.

  • “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”
    ਪਹਿਰਾਬੁਰਜ—2014 | ਜੁਲਾਈ 15
    • 6 “ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ” ਸ਼ਬਦ ਵਰਤਣ ਵੇਲੇ ਪੌਲੁਸ ਨੇ ਮੂਸਾ ਦੁਆਰਾ ਕੋਰਹ ਅਤੇ ਉਸ ਦੇ ਸਾਥੀਆਂ ਨੂੰ ਕਹੇ ਸ਼ਬਦਾਂ ਦਾ ਹਵਾਲਾ ਦਿੱਤਾ ਸੀ ਜੋ ਗਿਣਤੀ 16:5 ਵਿਚ ਦਰਜ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਤਿਮੋਥਿਉਸ ਨੂੰ ਹੌਸਲਾ ਦੇਣ ਲਈ ਪੌਲੁਸ ਨੇ ਮੂਸਾ ਦੇ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਵੱਲ ਇਸ਼ਾਰਾ ਕੀਤਾ ਸੀ ਅਤੇ ਉਸ ਨੂੰ ਯਾਦ ਕਰਾਇਆ ਸੀ ਕਿ ਯਹੋਵਾਹ ਵਿਚ ਬਗਾਵਤੀ ਲੋਕਾਂ ਨੂੰ ਰੋਕਣ ਦੀ ਤਾਕਤ ਹੈ। ਜਿੱਦਾਂ ਸਦੀਆਂ ਪਹਿਲਾਂ ਕੋਰਹ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕ ਨਹੀਂ ਸਕਿਆ, ਉਸੇ ਤਰ੍ਹਾਂ ਮੰਡਲੀਆਂ ਵਿਚ ਧਰਮ-ਤਿਆਗੀ ਯਹੋਵਾਹ ਦੇ ਮਕਸਦ ਵਿਚ ਅੜਿੱਕਾ ਨਹੀਂ ਬਣ ਸਕਦੇ। ਪੌਲੁਸ ਨੇ ਇਹ ਨਹੀਂ ਦੱਸਿਆ ਕਿ “ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ” ਸ਼ਬਦ ਕਿਸ ਚੀਜ਼ ਨੂੰ ਦਰਸਾਉਂਦੇ ਹਨ, ਪਰ ਉਸ ਨੇ ਜੋ ਵੀ ਕਿਹਾ ਉਸ ਤੋਂ ਤਿਮੋਥਿਉਸ ਦਾ ਯਹੋਵਾਹ ʼਤੇ ਭਰੋਸਾ ਵਧਿਆ।

  • “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”
    ਪਹਿਰਾਬੁਰਜ—2014 | ਜੁਲਾਈ 15
    • 8, 9. ਨੀਂਹ ਉੱਤੇ “ਮੁਹਰ” ਨਾਲ ਛਾਪੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?

      8 ਦੂਜਾ ਤਿਮੋਥਿਉਸ 2:19 ਵਿਚ ਪੌਲੁਸ ਨੇ ਲਿਖਿਆ ਕਿ ਮੁਹਰ ਨਾਲ ਨੀਂਹ ਉੱਤੇ ਇਕ ਸੰਦੇਸ਼ ਛਾਪਿਆ ਗਿਆ ਸੀ। ਪੁਰਾਣੇ ਸਮਿਆਂ ਵਿਚ ਆਮ ਤੌਰ ਤੇ ਕਿਸੇ ਇਮਾਰਤ ਦੀ ਨੀਂਹ ʼਤੇ ਕੁਝ ਲਿਖਿਆ ਜਾਂਦਾ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਇਮਾਰਤ ਨੂੰ ਕਿਸ ਨੇ ਬਣਾਇਆ ਸੀ ਜਾਂ ਉਹ ਕਿਸ ਦੀ ਇਮਾਰਤ ਸੀ? ਪੌਲੁਸ ਪਹਿਲਾ ਲਿਖਾਰੀ ਸੀ ਜਿਸ ਨੇ ਬਾਈਬਲ ਵਿਚ ਇਹ ਉਦਾਹਰਣ ਵਰਤੀ ਸੀ।a ਇਸ “ਪੱਕੀ ਨੀਂਹ” ਉੱਤੇ ਮੁਹਰ ਨਾਲ ਦੋ ਗੱਲਾਂ ਛਾਪੀਆਂ ਗਈਆਂ ਸਨ। ਪਹਿਲੀ, “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ” ਅਤੇ ਦੂਜੀ, “ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।” ਇਹ ਸਾਨੂੰ ਉਨ੍ਹਾਂ ਗੱਲਾਂ ਦੀ ਯਾਦ ਕਰਾਉਂਦਾ ਹੈ ਜੋ ਅਸੀਂ ਗਿਣਤੀ 16:5 (ਪੜ੍ਹੋ) ਵਿਚ ਪੜ੍ਹਦੇ ਹਾਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ