-
“ਜੁੱਧ ਦਾ ਸੁਆਮੀ ਯਹੋਵਾਹ ਹੈ”ਪਹਿਰਾਬੁਰਜ (ਪਬਲਿਕ)—2016 | ਨੰ. 4
-
-
ਦਾਊਦ ਨੇ ਰਾਜੇ ਨੂੰ ਹੌਸਲਾ ਦੇਣ ਲਈ ਗੋਲਿਅਥ ਬਾਰੇ ਇਹ ਸ਼ਬਦ ਕਹੇ: “ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਾਬਰੇ।” ਗੋਲਿਅਥ ਕਰਕੇ ਸ਼ਾਊਲ ਅਤੇ ਉਸ ਦੇ ਆਦਮੀ ਘਬਰਾ ਗਏ ਸਨ। ਸ਼ਾਇਦ ਉਨ੍ਹਾਂ ਨੇ ਆਪਣੀ ਤੁਲਨਾ ਉਸ ਪਹਾੜ ਜਿੱਡੇ ਆਦਮੀ ਨਾਲ ਕੀਤੀ ਸੀ ਤੇ ਕਲਪਨਾ ਕੀਤੀ ਕਿ ਉਹ ਤਾਂ ਸਿਰਫ਼ ਉਸ ਦੇ ਲੱਕ ਜਾਂ ਛਾਤੀ ਤਕ ਹੀ ਆਉਂਦੇ ਸਨ। ਇਸ ਤਰ੍ਹਾਂ ਸੋਚਣਾ ਸੁਭਾਵਕ ਸੀ। ਉਨ੍ਹਾਂ ਨੇ ਸੋਚਿਆ ਕਿ ਸ਼ਸਤਰ-ਬਸਤਰ ਧਾਰੀ ਇਹ ਆਦਮੀ ਚੁਟਕੀ ਵਿਚ ਹੀ ਉਨ੍ਹਾਂ ਦਾ ਸਫ਼ਾਇਆ ਕਰ ਸਕਦਾ ਸੀ। ਪਰ ਦਾਊਦ ਨੇ ਇਸ ਤਰ੍ਹਾਂ ਨਹੀਂ ਸੋਚਿਆ। ਅੱਗੇ ਆਪਾਂ ਦੇਖਾਂਗੇ ਕਿ ਉਸ ਨੇ ਇਸ ਸਮੱਸਿਆ ਨੂੰ ਬਿਲਕੁਲ ਵੱਖਰੇ ਨਜ਼ਰੀਏ ਤੋਂ ਦੇਖਿਆ। ਇਸ ਲਈ ਉਹ ਗੋਲਿਅਥ ਨਾਲ ਲੜਨ ਲਈ ਆਪ ਅੱਗੇ ਆਇਆ।—1 ਸਮੂਏਲ 17:32.
-
-
“ਜੁੱਧ ਦਾ ਸੁਆਮੀ ਯਹੋਵਾਹ ਹੈ”ਪਹਿਰਾਬੁਰਜ (ਪਬਲਿਕ)—2016 | ਨੰ. 4
-
-
ਦਾਊਦ ਗੋਲਿਅਥ ਦੇ ਕੱਦ ਜਾਂ ਉਸ ਦੇ ਹਥਿਆਰਾਂ ਤੋਂ ਅਣਜਾਣ ਨਹੀਂ ਸੀ। ਫਿਰ ਵੀ ਇਨ੍ਹਾਂ ਸਭ ਚੀਜ਼ਾਂ ਕਰਕੇ ਦਾਊਦ ਘਬਰਾਇਆ ਨਹੀਂ। ਉਸ ਨੇ ਸ਼ਾਊਲ ਤੇ ਉਸ ਦੀ ਫ਼ੌਜ ਵਰਗੀ ਗ਼ਲਤੀ ਨਹੀਂ ਕੀਤੀ। ਦਾਊਦ ਨੇ ਆਪਣੀ ਤੁਲਨਾ ਗੋਲਿਅਥ ਨਾਲ ਨਹੀਂ ਕੀਤੀ। ਇਸ ਦੀ ਬਜਾਇ ਉਸ ਨੇ ਗੋਲਿਅਥ ਦੀ ਤੁਲਨਾ ਯਹੋਵਾਹ ਨਾਲ ਕੀਤੀ। ਲਗਭਗ ਸਾਢੇ ਨੌਂ ਫੁੱਟ (2.9 ਮੀਟਰ) ਲੰਬਾ ਗੋਲਿਅਥ ਦੂਸਰੇ ਆਦਮੀਆਂ ਨਾਲੋਂ ਬਹੁਤ ਉੱਚਾ ਸੀ। ਪਰ ਸਾਰੇ ਬ੍ਰਹਿਮੰਡ ਦੇ ਮਾਲਕ ਸਾਮ੍ਹਣੇ ਉਹ ਕਿੰਨਾ ਕੁ ਵੱਡਾ ਸੀ? ਸੱਚ-ਮੁੱਚ ਕਿਸੇ ਵੀ ਹੋਰ ਇਨਸਾਨ ਵਾਂਗ ਉਹ ਸਿਰਫ਼ ਇਕ ਕੀੜਾ ਹੀ ਸੀ ਜਿਸ ਨੂੰ ਯਹੋਵਾਹ ਮਸਲਣ ਲਈ ਤਿਆਰ ਸੀ!
ਆਪਣੇ ਦੁਸ਼ਮਣ ਵੱਲ ਭੱਜਦੇ ਹੋਏ ਦਾਊਦ ਨੇ ਝੋਲ਼ੇ ਵਿੱਚੋਂ ਪੱਥਰ ਕੱਢਿਆ। ਉਸ ਨੇ ਆਪਣੇ ਗੋਪੀਏ ਵਿਚ ਪੱਥਰ ਰੱਖ ਕੇ ਇਸ ਨੂੰ ਆਪਣੇ ਸਿਰ ʼਤੇ ਉਦੋਂ ਤਕ ਜ਼ੋਰ-ਜ਼ੋਰ ਨਾਲ ਘੁਮਾਇਆ ਜਦ ਤਕ ਆਵਾਜ਼ ਨਾ ਆਉਣ ਲੱਗ ਪਈ। ਗੋਲਿਅਥ, ਜੋ ਸ਼ਾਇਦ ਢਾਲ਼ ਚੁੱਕਣ ਵਾਲੇ ਆਦਮੀ ਦੇ ਪਿੱਛੇ ਸੀ, ਦਾਊਦ ਵੱਲ ਅੱਗੇ ਵਧਿਆ। ਗੋਲਿਅਥ ਦਾ ਉੱਚਾ ਕੱਦ ਸ਼ਾਇਦ ਉਸ ਲਈ ਨੁਕਸਾਨਦੇਹ ਹੋਇਆ ਕਿਉਂਕਿ ਉਸ ਦੀ ਢਾਲ਼ ਚੁੱਕਣ ਵਾਲਾ ਮਾਮੂਲੀ ਜਿਹੇ ਕੱਦ ਦਾ ਆਦਮੀ ਢਾਲ਼ ਉੱਚੀ ਚੁੱਕ ਕੇ ਗੋਲਿਅਥ ਦੇ ਸਿਰ ਨੂੰ ਨਹੀਂ ਬਚਾ ਸਕਦਾ ਸੀ। ਦਾਊਦ ਨੇ ਉੱਥੇ ਹੀ ਆਪਣਾ ਨਿਸ਼ਾਨਾ ਬੰਨ੍ਹਿਆ।—1 ਸਮੂਏਲ 17:41.
ਦਾਊਦ ਨੇ ਦੇਖਿਆ ਕਿ ਪਹਾੜ ਜਿੱਡਾ ਬੰਦਾ ਵੀ ਯਹੋਵਾਹ ਸਾਮ੍ਹਣੇ ਇਕ ਕੀੜਾ ਹੈ
-
-
ਦਾਊਦ ਅਤੇ ਗੋਲਿਅਥ—ਕੀ ਇਹ ਕਹਾਣੀ ਸੱਚੀ ਹੈ?ਪਹਿਰਾਬੁਰਜ (ਪਬਲਿਕ)—2016 | ਨੰ. 4
-
-
1 | ਕੀ ਕੋਈ ਆਦਮੀ ਲਗਭਗ ਸਾਢੇ ਨੌਂ ਫੁੱਟ (2.9 ਮੀਟਰ) ਲੰਬਾ ਹੋ ਸਕਦਾ ਹੈ?
ਬਾਈਬਲ ਦੱਸਦੀ ਹੈ ਕਿ ਗੋਲਿਅਥ ਦਾ ਕੱਦ “ਛੇ ਹੱਥ ਅਤੇ ਇੱਕ ਗਿੱਠ” ਸੀ। (1 ਸਮੂਏਲ 17:4) ਬਾਈਬਲ ਵਿਚ ਦੱਸਿਆ ਇਕ ਹੱਥ 17.5 ਇੰਚ (44.5 ਸੈਂਟੀਮੀਟਰ) ਲੰਬਾ ਹੁੰਦਾ ਸੀ ਅਤੇ ਇਕ ਗਿੱਠ 8.75 ਇੰਚ (22.2 ਸੈਂਟੀਮੀਟਰ) ਹੁੰਦੀ ਸੀ। ਛੇ ਹੱਥ ਅਤੇ ਇਕ ਗਿੱਠ ਮਿਲਾ ਕੇ 9 ਫੁੱਟ 6 ਇੰਚ (2.9 ਮੀਟਰ) ਬਣਦੇ ਹਨ। ਕੁਝ ਲੋਕ ਇਹ ਗੱਲ ਦਾਅਵੇ ਨਾਲ ਕਹਿੰਦੇ ਹਨ ਕਿ ਗੋਲਿਅਥ ਇੰਨਾ ਲੰਬਾ ਹੋ ਹੀ ਨਹੀਂ ਸਕਦਾ। ਪਰ ਜ਼ਰਾ ਸੋਚੋ: ਕਿਹਾ ਜਾਂਦਾ ਹੈ ਕਿ ਅੱਜ ਸਭ ਤੋਂ ਲੰਬੇ ਆਦਮੀ ਦਾ ਕੱਦ 8 ਫੁੱਟ 11 ਇੰਚ (2.7 ਮੀਟਰ) ਹੈ। ਕੀ ਗੋਲਿਅਥ ਦਾ ਉਸ ਤੋਂ 6 ਇੰਚ (15 ਸੈਂਟੀਮੀਟਰ) ਜ਼ਿਆਦਾ ਲੰਬਾ ਹੋਣਾ ਨਾਮੁਮਕਿਨ ਗੱਲ ਹੈ? ਉਹ ਰਫ਼ਾਈਆਂ ਦੇ ਗੋਤ ਵਿੱਚੋਂ ਸੀ। ਇਸ ਗੋਤ ਦੇ ਆਦਮੀ ਆਪਣੇ ਉੱਚੇ-ਲੰਮੇ ਕੱਦ-ਕਾਠ ਲਈ ਜਾਣੇ ਜਾਂਦੇ ਸਨ। 13 ਈ. ਪੂ. ਦੇ ਇਕ ਮਿਸਰੀ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਕਨਾਨ ਇਲਾਕੇ ਵਿਚ ਕੁਝ ਸ਼ਕਤੀਸ਼ਾਲੀ ਯੋਧਿਆਂ ਦਾ ਕੱਦ 8 ਫੁੱਟ (2.4 ਮੀਟਰ) ਤੋਂ ਜ਼ਿਆਦਾ ਲੰਬਾ ਹੁੰਦਾ ਸੀ। ਇਸ ਲਈ ਗੋਲਿਅਥ ਦਾ ਇੰਨਾ ਲੰਬਾ ਕੱਦ ਹੋਣਾ ਕੋਈ ਅਨੋਖੀ ਗੱਲ ਨਹੀਂ ਹੈ।
-