-
ਸ਼ਰਾਬ ਪੀਣ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
1. ਕੀ ਸ਼ਰਾਬ ਪੀਣੀ ਗ਼ਲਤ ਹੈ?
ਬਾਈਬਲ ਇਹ ਨਹੀਂ ਕਹਿੰਦੀ ਕਿ ਸ਼ਰਾਬ ਪੀਣੀ ਗ਼ਲਤ ਹੈ। ਦਰਅਸਲ, ਇਸ ਵਿਚ ਦੱਸਿਆ ਹੈ ਕਿ ‘ਦਾਖਰਸ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ।’ (ਜ਼ਬੂਰ 104:14, 15) ਹਾਂ, ਦਾਖਰਸ ਵੀ ਯਹੋਵਾਹ ਵੱਲੋਂ ਇਕ ਦਾਤ ਹੈ ਜੋ ਉਸ ਨੇ ਇਨਸਾਨਾਂ ਦੀ ਖ਼ੁਸ਼ੀ ਲਈ ਦਿੱਤੀ ਹੈ। ਬਾਈਬਲ ਵਿਚ ਦੱਸੇ ਵਫ਼ਾਦਾਰ ਆਦਮੀ-ਔਰਤਾਂ ਵਿੱਚੋਂ ਵੀ ਕੁਝ ਜਣੇ ਦਾਖਰਸ ਪੀਂਦੇ ਸਨ।—1 ਤਿਮੋਥਿਉਸ 5:23.
-
-
ਸਮਰਪਣ ਕਰਨਾ ਅਤੇ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
4. ਮਨਨ ਕਰੋ ਕਿ ਯਹੋਵਾਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ
ਯਹੋਵਾਹ ਨੇ ਸਾਨੂੰ ਬਹੁਤ ਸਾਰੇ ਅਨਮੋਲ ਤੋਹਫ਼ੇ ਦਿੱਤੇ ਹਨ। ਬਦਲੇ ਵਿਚ ਅਸੀਂ ਉਸ ਨੂੰ ਕੀ ਦੇ ਸਕਦੇ ਹਾਂ? ਵੀਡੀਓ ਦੇਖੋ।
ਆਓ ਕੁਝ ਤਰੀਕਿਆਂ ʼਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਯਹੋਵਾਹ ਨੇ ਦਿਖਾਇਆ ਕਿ ਉਹ ਸਾਨੂੰ ਪਿਆਰ ਕਰਦਾ ਹੈ। ਜ਼ਬੂਰ 104:14, 15 ਅਤੇ 1 ਯੂਹੰਨਾ 4:9, 10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਤੁਸੀਂ ਖ਼ਾਸ ਤੌਰ ਤੇ ਯਹੋਵਾਹ ਦੇ ਕਿਨ੍ਹਾਂ ਤੋਹਫ਼ਿਆਂ ਲਈ ਉਸ ਦੇ ਅਹਿਸਾਨਮੰਦ ਹੋ?
ਇਨ੍ਹਾਂ ਤੋਹਫ਼ਿਆਂ ਕਰਕੇ ਤੁਸੀਂ ਯਹੋਵਾਹ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ?
ਜਦੋਂ ਸਾਨੂੰ ਕੋਈ ਤੋਹਫ਼ਾ ਬਹੁਤ ਪਸੰਦ ਆਉਂਦਾ ਹੈ, ਤਾਂ ਅਸੀਂ ਦੇਣ ਵਾਲੇ ਲਈ ਅਹਿਸਾਨਮੰਦੀ ਦਿਖਾਉਣੀ ਚਾਹੁੰਦੇ ਹਾਂ। ਬਿਵਸਥਾ ਸਾਰ 16:17 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਤੁਸੀਂ ਸੋਚਦੇ ਹੋ ਕਿ ਯਹੋਵਾਹ ਨੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਹੈ, ਤਾਂ ਬਦਲੇ ਵਿਚ ਤੁਸੀਂ ਉਸ ਨੂੰ ਕੀ ਦੇਣਾ ਚਾਹੋਗੇ?
-