-
ਕੀ ਤੁਹਾਡੇ ਤੋਂ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ?ਪਹਿਰਾਬੁਰਜ—2007 | ਨਵੰਬਰ 15
-
-
ਕੀ ਤੁਹਾਡੇ ਤੋਂ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ?
ਐਂਟੀ-ਲੇਬਨਾਨ ਨਾਂ ਦੇ ਪਹਾੜਾਂ ਵਿੱਚੋਂ ਇਕ ਹੈ ਹਰਮੋਨ ਪਹਾੜ ਜਿਸ ਦੀ ਸ਼ਾਨਦਾਰ ਚੋਟੀ ਸਮੁੰਦਰ ਤਲ ਤੋਂ 9,232 ਫੁੱਟ ਦੀ ਉਚਾਈ ਤੇ ਹੈ। ਤਕਰੀਬਨ ਪੂਰਾ ਸਾਲ ਹਰਮੋਨ ਪਹਾੜ ਦੀ ਚੋਟੀ ਬਰਫ਼ ਨਾਲ ਢਕੀ ਰਹਿੰਦੀ ਹੈ ਜਿਸ ਕਰਕੇ ਰਾਤ ਵੇਲੇ ਇਸ ਉੱਪਰੋਂ ਲੰਘਣ ਵਾਲੀ ਗਰਮ ਹਵਾ ਵਿਚ ਮੌਜੂਦ ਪਾਣੀ ਦੇ ਵਾਸ਼ਪ ਤ੍ਰੇਲ ਦਾ ਰੂਪ ਧਾਰ ਲੈਂਦੇ ਹਨ। ਤ੍ਰੇਲ ਨੀਵੀਆਂ ਪਹਾੜੀ ਢਲਾਣਾਂ ਉੱਤੇ ਉੱਗੇ ਫਲਦਾਰ ਤੇ ਹੋਰ ਦਰਖ਼ਤਾਂ ਉੱਤੇ ਅਤੇ ਪਹਾੜਾਂ ਦੇ ਲਾਗੇ ਅੰਗੂਰਾਂ ਦੇ ਬਾਗ਼ਾਂ ਉੱਤੇ ਪੈਂਦੀ ਹੈ। ਪ੍ਰਾਚੀਨ ਇਸਰਾਏਲ ਵਿਚ ਜ਼ਿਆਦਾ ਮੀਂਹ ਨਾ ਪੈਣ ਕਰਕੇ ਪੇੜ-ਪੌਦਿਆਂ ਨੂੰ ਨਮੀ ਮੁੱਖ ਤੌਰ ਤੇ ਤ੍ਰੇਲ ਰਾਹੀਂ ਮਿਲਦੀ ਸੀ।
ਬਾਈਬਲ ਵਿਚ ਲਿਖੇ ਗਏ ਇਕ ਗੀਤ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਲੋਕਾਂ ਦੇ ਆਪਸ ਵਿਚ ਮਿਲ-ਜੁਲ ਕੇ ਰਹਿਣਾ ‘ਹਰਮੋਨ ਦੀ ਤ੍ਰੇਲ ਦੀ ਨਿਆਈਂ ਹੈ, ਜੋ ਸੀਯੋਨ ਦੇ ਪਹਾੜ ਉੱਤੇ ਚੋਂਦੀ ਹੈ।’ (ਜ਼ਬੂਰਾਂ ਦੀ ਪੋਥੀ 133:1, 3) ਜਿਵੇਂ ਹਰਮੋਨ ਪਹਾੜ ਉੱਤੋਂ ਪੈਂਦੀ ਤ੍ਰੇਲ ਪੇੜ-ਪੌਦਿਆਂ ਵਿਚ ਨਵੇਂ ਸਿਰਿਓਂ ਜਾਨ ਪਾਉਂਦੀ ਹੈ, ਉਸੇ ਤਰ੍ਹਾਂ ਕੀ ਅਸੀਂ ਦੂਜਿਆਂ ਨੂੰ ਤਾਜ਼ਾ ਦਮ ਕਰਦੇ ਹਾਂ? ਆਓ ਦੇਖੀਏ ਕਿ ਇਹ ਅਸੀਂ ਕਿਵੇਂ ਕਰ ਸਕਦੇ ਹਾਂ।
-
-
ਕੀ ਤੁਹਾਡੇ ਤੋਂ ਦੂਸਰਿਆਂ ਨੂੰ ਤਾਜ਼ਗੀ ਮਿਲਦੀ ਹੈ?ਪਹਿਰਾਬੁਰਜ—2007 | ਨਵੰਬਰ 15
-
-
[ਸਫ਼ਾ 16 ਉੱਤੇ ਤਸਵੀਰਾਂ]
ਹਰਮੋਨ ਪਹਾੜ ਉੱਤੋਂ ਡਿੱਗਦੀ ਤ੍ਰੇਲ ਪੇੜ-ਪੌਦਿਆਂ ਵਿਚ ਨਵੇਂ ਸਿਰਿਓਂ ਜਾਨ ਪਾਉਂਦੀ ਹੈ
-