-
ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
2 ਯਸਾਯਾਹ ਦਾ ਦ੍ਰਿਸ਼ਟਾਂਤ ਇਸ ਤਰ੍ਹਾਂ ਸ਼ੁਰੂ ਹੋਇਆ: “ਮੈਂ ਆਪਣੇ ਬਾਲਮ ਲਈ ਉਹ ਦੇ ਅੰਗੂਰੀ ਬਾਗ ਦੇ ਵਿਖੇ ਇੱਕ ਪ੍ਰੇਮ ਰਤਾ ਗੀਤ ਗਾਵਾਂ,—ਮੇਰੇ ਬਾਲਮ ਦਾ ਇੱਕ ਅੰਗੂਰੀ ਬਾਗ ਇੱਕ ਫਲਦਾਰ ਟਿੱਬੇ ਉੱਤੇ ਸੀ। ਉਹ ਨੇ ਉਸ ਨੂੰ ਗੁੱਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿੱਚਕਾਰ ਇੱਕ ਬੁਰਜ ਉਸਾਰਿਆ, ਨਾਲੇ ਉਸ ਵਿੱਚ ਇੱਕ ਚੁਬੱਚਾ ਪੁੱਟਿਆ, ਤਾਂ ਓਸ ਉਡੀਕਿਆ ਭਈ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ।”—ਯਸਾਯਾਹ 5:1, 2. ਮਰਕੁਸ 12:1 ਦੀ ਤੁਲਨਾ ਕਰੋ।
-
-
ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
4 ਇਕ ਅੰਗੂਰੀ ਬਾਗ਼ ਤੋਂ ਫਲ ਹਾਸਲ ਕਰਨ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਯਸਾਯਾਹ ਨੇ ਕਿਹਾ ਕਿ ਮਾਲਕ ‘ਜ਼ਮੀਨ ਨੂੰ ਗੁੱਡਦਾ ਅਤੇ ਉਸ ਦੇ ਪੱਥਰ ਕੱਢ ਸੁੱਟਦਾ ਹੈ।’ ਵਾਕਈ, ਬੜੀ ਮਿਹਨਤ ਦੀ ਲੋੜ ਸੀ! ਉਸ ਨੇ ਸ਼ਾਇਦ ਵੱਡੇ ਪੱਥਰਾਂ ਨਾਲ “ਇੱਕ ਬੁਰਜ ਉਸਾਰਿਆ।” ਪੁਰਾਣੇ ਜ਼ਮਾਨੇ ਵਿਚ ਪਹਿਰੇਦਾਰ ਅਜਿਹੇ ਬੁਰਜਾਂ ਉੱਤੇ ਖੜ੍ਹੇ ਹੋ ਕੇ ਚੋਰਾਂ ਅਤੇ ਜਾਨਵਰਾਂ ਤੋਂ ਫ਼ਸਲ ਦੀ ਰਾਖੀ ਕਰਦੇ ਸਨ।a ਇਸ ਤੋਂ ਇਲਾਵਾ, ਮਾਲਕ ਨੇ ਅੰਗੂਰੀ ਬਾਗ਼ ਦੇ ਦੁਆਲੇ ਕੰਧ ਬਣਾਈ। (ਯਸਾਯਾਹ 5:5) ਇਹ ਕੰਧ ਆਮ ਕਰਕੇ ਉਪਰਲੀ ਮਿੱਟੀ ਨੂੰ ਮੀਂਹ ਨਾਲ ਖੁਰ ਕੇ ਵਹਿਣ ਤੋਂ ਰੋਕਣ ਲਈ ਬਣਾਈ ਜਾਂਦੀ ਸੀ।
5. ਮਾਲਕ ਨੇ ਆਪਣੇ ਅੰਗੂਰੀ ਬਾਗ਼ ਤੋਂ ਕਿਸ ਚੀਜ਼ ਦੀ ਉਮੀਦ ਰੱਖੀ ਸੀ, ਪਰ ਉਸ ਨੂੰ ਕੀ ਮਿਲਿਆ?
5 ਆਪਣੇ ਅੰਗੂਰੀ ਬਾਗ਼ ਦੀ ਰਾਖੀ ਕਰਨ ਲਈ ਇੰਨੀ ਮਿਹਨਤ ਕਰਨ ਤੋਂ ਬਾਅਦ, ਮਾਲਕ ਨੇ ਹਰ ਉਮੀਦ ਰੱਖੀ ਕਿ ਉਸ ਨੂੰ ਫਲ ਲੱਗੇਗਾ। ਇਸ ਦੀ ਉਡੀਕ ਵਿਚ ਉਸ ਨੇ ਅੰਗੂਰ-ਰਸ ਕੱਢਣ ਲਈ ਇਕ ਚੁਬੱਚਾ ਪੁੱਟਿਆ। ਪਰ ਜਿਸ ਫਲ ਦੀ ਉਹ ਉਮੀਦ ਰੱਖਦਾ ਸੀ ਉਸ ਦੀ ਬਜਾਇ ਅੰਗੂਰੀ ਬਾਗ਼ ਵਿਚ ਜੰਗਲੀ ਅੰਗੂਰ ਲੱਗੇ।
-
-
ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
a ਕੁਝ ਵਿਦਵਾਨ ਮੰਨਦੇ ਹਨ ਕਿ ਪੱਥਰ ਦੇ ਬੁਰਜਾਂ ਨਾਲੋਂ ਛੱਪਰ ਜਾਂ ਝੌਂਪੜੀ ਵਰਗੇ ਸਸਤੇ ਅਤੇ ਕੱਚੇ ਡੇਰੇ ਆਮ ਸਨ। (ਯਸਾਯਾਹ 1:8) ਬੁਰਜ ਬਣਾਉਣਾ ਸੰਕੇਤ ਕਰਦਾ ਹੈ ਕਿ ਮਾਲਕ ਨੇ ਕਾਫ਼ੀ ਮਿਹਨਤ ਨਾਲ ਆਪਣਾ “ਅੰਗੂਰੀ ਬਾਗ” ਲਾਇਆ ਸੀ।
-