-
ਵੇਖੋ, ਯਹੋਵਾਹ ਦਾ ਚੁਣਿਆ ਹੋਇਆ ਦਾਸਪਹਿਰਾਬੁਰਜ—2009 | ਜਨਵਰੀ 15
-
-
4 ਯਿਸੂ ਜਦੋਂ ਬੱਚਾ ਸੀ, ਤਾਂ ਸਿਮਓਨ ਨਾਂ ਦੇ ਧਰਮੀ ਬੰਦੇ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਕਿਹਾ ਕਿ ‘ਬਾਲਕ ਯਿਸੂ ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ’ ਹੋਵੇਗਾ ਜਿਵੇਂ ਯਸਾਯਾਹ 42:6 ਅਤੇ 49:6 ਵਿਚ ਦੱਸਿਆ ਗਿਆ ਸੀ। (ਲੂਕਾ 2:25-32) ਇਸ ਤੋਂ ਇਲਾਵਾ, ਜਿਸ ਰਾਤ ਯਿਸੂ ਨਾਲ ਮਾੜਾ ਸਲੂਕ ਕੀਤਾ ਗਿਆ ਸੀ, ਉਸ ਬਾਰੇ ਯਸਾਯਾਹ 50:6-9 ਵਿਚ ਦੱਸਿਆ ਗਿਆ ਸੀ। (ਮੱਤੀ 26:67; ਲੂਕਾ 22:63) ਪੰਤੇਕੁਸਤ 33 ਈਸਵੀ ਤੋਂ ਬਾਅਦ ਪਤਰਸ ਰਸੂਲ ਨੇ ਸਾਫ਼-ਸਾਫ਼ ਦੱਸਿਆ ਕਿ ਯਿਸੂ ਯਹੋਵਾਹ ਦਾ “ਦਾਸ” ਹੈ। (ਯਸਾ. 52:13; 53:11; ਰਸੂਲਾਂ ਦੇ ਕਰਤੱਬ 3:13, 26 ਪੜ੍ਹੋ।) ਸੋ ਮਸੀਹਾ ਬਾਰੇ ਕੀਤੀਆਂ ਭਵਿੱਖਬਾਣੀਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
-
-
ਵੇਖੋ, ਯਹੋਵਾਹ ਦਾ ਚੁਣਿਆ ਹੋਇਆ ਦਾਸਪਹਿਰਾਬੁਰਜ—2009 | ਜਨਵਰੀ 15
-
-
“ਜੋਤ” ਅਤੇ “ਨੇਮ”
11. ਪਹਿਲੀ ਸਦੀ ਵਿਚ ਯਿਸੂ ਕਿਸ ਤਰ੍ਹਾਂ “ਕੌਮਾਂ ਲਈ ਜੋਤ” ਬਣਿਆ ਅਤੇ ਅੱਜ ਉਹ ਕਿਸ ਤਰ੍ਹਾਂ “ਕੌਮਾਂ ਲਈ ਜੋਤ” ਬਣ ਰਿਹਾ ਹੈ?
11 ਯਸਾਯਾਹ 42:6 ਦੀ ਭਵਿੱਖਬਾਣੀ ਨੂੰ ਪੂਰਾ ਕਰਦਿਆਂ ਯਿਸੂ ਸੱਚ-ਮੁੱਚ “ਕੌਮਾਂ ਲਈ ਜੋਤ” ਸੀ। ਸੇਵਕਾਈ ਦੌਰਾਨ ਉਸ ਨੇ ਖ਼ਾਸ ਕਰਕੇ ਯਹੂਦੀਆਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਈ। (ਮੱਤੀ 15:24; ਰਸੂ. 3:26) ਪਰ ਯਿਸੂ ਨੇ ਆਪਣੇ ਬਾਰੇ ਇਹ ਵੀ ਕਿਹਾ: “ਜਗਤ ਦਾ ਚਾਨਣ ਮੈਂ ਹਾਂ।” (ਯੂਹੰ. 8:12) ਹਾਂ, ਉਸ ਨੇ ਨਾ ਸਿਰਫ਼ ਯਹੂਦੀ ਲੋਕਾਂ ਅਤੇ ਦੂਸਰੀਆਂ ਕੌਮਾਂ ਦੇ ਲੋਕਾਂ ʼਤੇ ਪਰਮੇਸ਼ੁਰ ਦੇ ਗਿਆਨ ਦਾ ਚਾਨਣ ਚਮਕਾਇਆ, ਬਲਕਿ ਉਸ ਨੇ ਸਾਰੀ ਮਨੁੱਖਜਾਤੀ ਲਈ ਆਪਣੀ ਜਾਨ ਕੁਰਬਾਨ ਕੀਤੀ। (ਮੱਤੀ 20:28) ਮੁੜ ਜ਼ਿੰਦਾ ਹੋਣ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ “ਧਰਤੀ ਦੇ ਬੰਨੇ ਤੀਕੁਰ” ਉਸ ਦਾ ਪ੍ਰਚਾਰ ਕਰਨ। (ਰਸੂ. 1:8) ਪੌਲੁਸ ਅਤੇ ਬਰਨਬਾਸ ਨੇ ਸ਼ਬਦ “ਕੌਮਾਂ ਲਈ ਜੋਤ” ਗ਼ੈਰ-ਯਹੂਦੀਆਂ ਨੂੰ ਕੀਤੇ ਜਾ ਰਹੇ ਪ੍ਰਚਾਰ ਕੰਮ ʼਤੇ ਲਾਗੂ ਕੀਤੇ। (ਰਸੂ. 13:46-48; ਹੋਰ ਜਾਣਕਾਰੀ ਲਈ ਯਸਾਯਾਹ 49:6 ਦੇਖੋ।) ਅੱਜ ਵੀ ਇਹ ਕੰਮ ਹੋ ਰਿਹਾ ਹੈ। ਯਿਸੂ ਦੇ ਮਸਹ ਕੀਤੇ ਹੋਏ ਭਰਾ ਅਤੇ ਉਨ੍ਹਾਂ ਦੇ ਸਾਥੀ ਪਰਮੇਸ਼ੁਰ ਦੇ ਗਿਆਨ ਦੀ ਰੌਸ਼ਨੀ ਫੈਲਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ ਤਾਂਕਿ ਉਹ “ਕੌਮਾਂ ਲਈ ਜੋਤ” ਯਾਨੀ ਯਿਸੂ ਵਿਚ ਨਿਹਚਾ ਕਰ ਸਕਣ।
12. ਯਹੋਵਾਹ ਨੇ ਕਿਵੇਂ ਆਪਣੇ ਦਾਸ ਨੂੰ ‘ਪਰਜਾ ਲਈ ਨੇਮ ਠਹਿਰਾਇਆ’?
12 ਉਸੇ ਭਵਿੱਖਬਾਣੀ ਵਿਚ ਯਹੋਵਾਹ ਨੇ ਆਪਣੇ ਚੁਣੇ ਹੋਏ ਦਾਸ ਨੂੰ ਕਿਹਾ: ‘ਮੈਂ ਤੇਰੀ ਰੱਛਿਆ ਕਰਾਂਗਾ, ਅਤੇ ਤੈਨੂੰ ਪਰਜਾ ਲਈ ਨੇਮ ਠਹਿਰਾਵਾਂਗਾ।’ (ਯਸਾ. 42:6) ਸ਼ਤਾਨ ਨੇ ਯਿਸੂ ਨੂੰ ਜਾਨੋਂ ਮਾਰਨ ਅਤੇ ਉਸ ਦੇ ਪ੍ਰਚਾਰ ਕੰਮ ਨੂੰ ਬੰਦ ਕਰਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ। ਪਰ ਯਹੋਵਾਹ ਨੇ ਆਪਣੇ ਪੁੱਤਰ ਨੂੰ ਉਦੋਂ ਤਕ ਬਚਾ ਕੇ ਰੱਖਿਆ ਜਦ ਤਕ ਉਸ ਦੇ ਮਰਨ ਦੀ ਘੜੀ ਨਹੀਂ ਆਈ। (ਮੱਤੀ 2:13; ਯੂਹੰ. 7:30) ਫਿਰ ਯਹੋਵਾਹ ਨੇ ਉਸ ਨੂੰ ਦੁਬਾਰਾ ਜੀਉਂਦਾ ਕਰ ਕੇ ਧਰਤੀ ਦੇ ਲੋਕਾਂ ਨੂੰ “ਨੇਮ” ਵਜੋਂ ਦਿੱਤਾ ਯਾਨੀ ਉਨ੍ਹਾਂ ਨਾਲ ਇਕਰਾਰ ਕੀਤਾ। ਇਸ ਤਰ੍ਹਾਂ ਯਹੋਵਾਹ ਨੇ ਯਕੀਨ ਦਿਲਾਇਆ ਕਿ ਉਸ ਦਾ ਵਫ਼ਾਦਾਰ ਦਾਸ “ਕੌਮਾਂ ਲਈ ਜੋਤ” ਬਣਿਆ ਰਹੇਗਾ ਅਤੇ ਹਨੇਰੇ ਵਿਚ ਚੱਲ ਰਹੇ ਲੋਕਾਂ ʼਤੇ ਚਾਨਣ ਚਮਕਾਉਂਦਾ ਰਹੇਗਾ।—ਯਸਾਯਾਹ 49:8, 9 ਪੜ੍ਹੋ।b
-