ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਤੁਸੀਂ ਮੇਰੇ ਗਵਾਹ ਹੋ”!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 11. ਯਹੋਵਾਹ ਨੇ ਆਪਣੇ ਦਾਸ ਨੂੰ ਕਿਹੜਾ ਕੰਮ ਸੌਂਪਿਆ ਸੀ, ਅਤੇ ਸੱਚਾ ਪਰਮੇਸ਼ੁਰ ਹੋਣ ਬਾਰੇ ਉਸ ਨੇ ਕੀ ਕਿਹਾ ਸੀ?

      11 ਬੇਜਾਨ ਹੋਣ ਕਰਕੇ ਝੂਠੇ ਦੇਵਤੇ ਗਵਾਹ ਨਹੀਂ ਪੇਸ਼ ਕਰ ਸਕਦੇ ਸਨ। ਇਸ ਲਈ ਕਚਹਿਰੀ ਖਾਲੀ ਰਹੀ। ਪਰ ਫਿਰ ਆਪਣੇ ਆਪ ਨੂੰ ਸੱਚਾ ਪਰਮੇਸ਼ੁਰ ਸਾਬਤ ਕਰਨ ਲਈ ਯਹੋਵਾਹ ਦੀ ਵਾਰੀ ਆਈ। ਉਸ ਨੇ ਆਪਣੇ ਲੋਕਾਂ ਵੱਲ ਦੇਖਦੇ ਹੋਏ ਕਿਹਾ: “ਤੁਸੀਂ ਮੇਰੇ ਗਵਾਹ ਹੋ, . . . ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ, ਭਈ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ। ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ। ਮੈਂ ਦੱਸਿਆ, ਮੈਂ ਬਚਾਇਆ, ਮੈਂ ਸੁਣਾਇਆ, ਅਤੇ ਤੁਹਾਡੇ ਵਿੱਚ ਕੋਈ ਓਪਰਾ (ਦੇਵਤਾ) ਨਹੀਂ ਸੀ, ਤੁਸੀਂ ਮੇਰੇ ਗਵਾਹ ਹੋ, . . . ਅਤੇ ਮੈਂ ਹੀ ਪਰਮੇਸ਼ੁਰ ਹਾਂ। ਹਾਂ, ਦਿਨ ਹੋਣ ਤੋਂ ਲੈ ਕੇ ਮੈਂ ਹੀ ਉਹ ਹਾਂ, ਅਤੇ ਕੋਈ ਮੇਰੇ ਹੱਥੋਂ ਛੁਡਾ ਨਹੀਂ ਸੱਕਦਾ, ਮੈਂ ਕਾਰਜ ਕਰਾਂਗਾ ਅਤੇ ਕੌਣ [ਮੇਰੇ ਹੱਥ] ਨੂੰ ਰੋਕੇਗਾ?”​—ਯਸਾਯਾਹ 43:10-13.

      12, 13. (ੳ) ਯਹੋਵਾਹ ਦੇ ਗਵਾਹ ਕਿਹੜੀ ਗਵਾਹੀ ਦੇ ਸਕਦੇ ਸਨ? (ਅ) ਸਾਡੇ ਜ਼ਮਾਨੇ ਵਿਚ ਯਹੋਵਾਹ ਦਾ ਨਾਂ ਮਸ਼ਹੂਰ ਕਿਵੇਂ ਹੋਇਆ ਹੈ?

      12 ਯਹੋਵਾਹ ਦੀ ਗੱਲ ਦਾ ਜਵਾਬ ਦੇਣ ਲਈ, ਕਚਹਿਰੀ ਗਵਾਹਾਂ ਦੀ ਵੱਡੀ ਭੀੜ ਨਾਲ ਭਰ ਗਈ। ਉਨ੍ਹਾਂ ਦੀ ਗਵਾਹੀ ਸਾਫ਼ ਅਤੇ ਸੱਚੀ ਸੀ। ਯਹੋਸ਼ੁਆ ਦੀ ਤਰ੍ਹਾਂ ਉਨ੍ਹਾਂ ਨੇ ਗਵਾਹੀ ਦਿੱਤੀ ਕਿ ‘ਯਹੋਵਾਹ ਦੇ ਸਾਰੇ ਬਚਨ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।’ (ਯਹੋਸ਼ੁਆ 23:14) ਯਹੋਵਾਹ ਦੇ ਲੋਕਾਂ ਨੂੰ ਯਸਾਯਾਹ, ਯਿਰਮਿਯਾਹ, ਹਿਜ਼ਕੀਏਲ, ਅਤੇ ਹੋਰਨਾਂ ਨਬੀਆਂ ਦੀਆਂ ਭਵਿੱਖਬਾਣੀਆਂ ਯਾਦ ਸਨ ਕਿ ਯਹੂਦਾਹ ਦੇ ਲੋਕ ਗ਼ੁਲਾਮੀ ਵਿਚ ਲੈ ਜਾਏ ਜਾਣਗੇ ਅਤੇ ਫਿਰ ਚਮਤਕਾਰੀ ਢੰਗ ਨਾਲ ਛੁਡਾਏ ਵੀ ਜਾਣਗੇ। (ਯਿਰਮਿਯਾਹ 25:11, 12) ਯਹੂਦਾਹ ਦੇ ਛੁਡਾਉਣ ਵਾਲੇ ਦਾ ਨਾਂ, ਖੋਰਸ, ਉਸ ਦੇ ਪੈਦਾ ਹੋਣ ਤੋਂ ਬਹੁਤ ਚਿਰ ਪਹਿਲਾਂ ਦੱਸਿਆ ਗਿਆ ਸੀ!​—ਯਸਾਯਾਹ 44:26–45:1.

      13 ਇੰਨੇ ਸਬੂਤ ਨੂੰ ਧਿਆਨ ਵਿਚ ਰੱਖਦੇ ਹੋਏ, ਕੌਣ ਇਨਕਾਰ ਕਰ ਸਕਦਾ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ? ਝੂਠੇ ਦੇਵਤਿਆਂ ਤੋਂ ਉਲਟ, ਯਹੋਵਾਹ ਹੱਥੀਂ ਨਹੀਂ ਘੜਿਆ ਗਿਆ ਸੀ, ਪਰ ਉਹ ਹੀ ਸੱਚਾ ਪਰਮੇਸ਼ੁਰ ਹੈ।a ਸਿੱਟੇ ਵਜੋਂ ਯਹੋਵਾਹ ਦੇ ਨਾਂ ਤੋਂ ਸੱਦੇ ਜਾਣ ਵਾਲਿਆਂ ਨੂੰ ਇਕ ਵੱਡਾ ਅਤੇ ਅਨੋਖਾ ਸਨਮਾਨ ਦਿੱਤਾ ਗਿਆ ਸੀ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਅਤੇ ਹੋਰਨਾਂ ਨੂੰ, ਜੋ ਉਸ ਬਾਰੇ ਪੁੱਛਣ, ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਦੱਸਣ। (ਜ਼ਬੂਰ 78:5-7) ਇਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹਾਂ ਨੂੰ ਸਾਰੀ ਧਰਤੀ ਉੱਤੇ ਯਹੋਵਾਹ ਦਾ ਨਾਂ ਐਲਾਨ ਕਰਨ ਦਾ ਸਨਮਾਨ ਦਿੱਤਾ ਗਿਆ ਹੈ। ਬਾਈਬਲ ਸਟੂਡੈਂਟਸ 1920 ਦੇ ਦਹਾਕੇ ਵਿਚ ਪਰਮੇਸ਼ੁਰ ਦੇ ਨਾਂ, ਯਹੋਵਾਹ, ਦੇ ਗਹਿਰੇ ਅਰਥ ਬਾਰੇ ਹੋਰ ਜਾਣਨ ਲੱਗੇ। ਫਿਰ 26 ਜੁਲਾਈ 1931 ਨੂੰ ਕੋਲੰਬਸ, ਓਹੀਓ ਵਿਚ ਇਕ ਸੰਮੇਲਨ ਤੇ ਸੋਸਾਇਟੀ ਦੇ ਪ੍ਰਧਾਨ, ਜੋਸਫ਼ ਐੱਫ਼. ਰਦਰਫ਼ਰਡ ਨੇ ਇਕ ਮਤਾ ਪੇਸ਼ ਕੀਤਾ ਜਿਸ ਦਾ ਵਿਸ਼ਾ ਸੀ “ਇਕ ਨਵਾਂ ਨਾਂ।” ਉਸ ਨੇ ਕਿਹਾ ‘ਅਸੀਂ ਚਾਹੁੰਦੇ ਹਾਂ ਕਿ ਅਸੀਂ ਯਹੋਵਾਹ ਦੇ ਗਵਾਹਾਂ ਵਜੋਂ ਪਛਾਣੇ ਅਤੇ ਸੱਦੇ ਜਾਈਏ।’ ਸੰਮੇਲਨ ਤੇ ਹਾਜ਼ਰ ਸਾਰੇ ਲੋਕ ਇਹ ਗੱਲ ਸੁਣ ਕੇ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਮਤਾ ਸਵੀਕਾਰ ਕਰਦੇ ਹੋਏ ਵੱਡੀ ਆਵਾਜ਼ ਵਿਚ “ਹਾਂ” ਕਹੀ! ਉਸ ਸਮੇਂ ਤੋਂ ਲੈ ਕੇ ਯਹੋਵਾਹ ਦਾ ਨਾਂ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਹੈ।​—ਜ਼ਬੂਰ 83:18.

  • “ਤੁਸੀਂ ਮੇਰੇ ਗਵਾਹ ਹੋ”!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • a ਕੌਮਾਂ ਦੀਆਂ ਮਿਥਿਹਾਸਕ ਕਹਾਣੀਆਂ ਵਿਚ ਕਈ ਦੇਵਤੇ “ਜਨਮ ਲੈਂਦੇ” ਹਨ ਅਤੇ ਉਨ੍ਹਾਂ ਦੇ “ਬੱਚੇ” ਵੀ ਹੁੰਦੇ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ