-
ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
24, 25. (ੳ) ਯਹੋਵਾਹ ਨੇ ਕਿਹੜਾ ਸੱਦਾ ਦਿੱਤਾ ਸੀ ਅਤੇ ਉਸ ਦਾ ਵਾਅਦਾ ਪੂਰਾ ਹੋ ਕੇ ਕਿਉਂ ਰਹਿਣਾ ਸੀ? (ਅ) ਯਹੋਵਾਹ ਕਿਨ੍ਹਾਂ ਚੀਜ਼ਾਂ ਦਾ ਹੱਕਦਾਰ ਸੀ?
24 ਯਹੋਵਾਹ ਨੇ ਦਇਆ ਕਰ ਕੇ ਇਹ ਸੱਦਾ ਦਿੱਤਾ: “ਹੇ ਧਰਤੀ ਦੇ ਕੰਢਿਆਂ ਦਿਓ, ਮੇਰੀ ਵੱਲ ਮੂੰਹ ਕਰੋ ਅਤੇ ਬਚ ਜਾਓ! ਮੈਂ ਪਰਮੇਸ਼ੁਰ ਜੋ ਹਾਂ ਅਤੇ ਹੋਰ ਹੈ ਨਹੀਂ। ਮੈਂ ਆਪਣੀ ਸੌਂਹ ਖਾਧੀ ਹੈ, ਮੇਰੇ ਮੂੰਹ ਤੋਂ ਧਰਮ ਦਾ ਬਚਨ ਨਿੱਕਲਿਆ ਹੈ, ਅਤੇ ਉਹ ਮੁੜੇਗਾ ਨਹੀਂ, ਭਈ ਹਰ ਗੋਡਾ ਮੇਰੇ ਅੱਗੇ ਨਿਵੇਗਾ, ਹਰ ਜ਼ਬਾਨ ਮੇਰੀ ਸੌਂਹ ਖਾਵੇਗੀ। ਮੇਰੇ ਵਿਖੇ ਏਹ ਆਖਿਆ ਜਾਵੇਗਾ, ਭਈ ਨਿਰਾ ਯਹੋਵਾਹ ਵਿੱਚ ਹੀ ਧਰਮ ਤੇ ਬਲ ਹੈ, ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ ਉਸ ਕੋਲ ਆਉਣਗੇ ਅਤੇ ਸ਼ਰਮ ਖਾਣਗੇ। ਇਸਰਾਏਲ ਦੀ ਸਾਰੀ ਅੰਸ ਯਹੋਵਾਹ ਵਿੱਚ ਧਰਮੀ ਠਹਿਰੇਗੀ ਅਤੇ ਮਾਣ ਕਰੇਗੀ।”—ਯਸਾਯਾਹ 45:22-25.
-
-
ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
26. ਹਰੇਕ ਕੌਮ ਵਿੱਚੋਂ “ਇੱਕ ਵੱਡੀ ਭੀੜ” ਯਹੋਵਾਹ ਵੱਲ ਮੁੜਨ ਲਈ ਉਸ ਦਾ ਸੱਦਾ ਕਿਵੇਂ ਸਵੀਕਾਰ ਕਰ ਰਹੀ ਹੈ?
26 ਪਰ ਪਰਮੇਸ਼ੁਰ ਦਾ ਸੱਦਾ ਸਿਰਫ਼ ਪ੍ਰਾਚੀਨ ਬਾਬਲ ਵਿਚ ਗ਼ੁਲਾਮਾਂ ਨੂੰ ਹੀ ਨਹੀਂ ਦਿੱਤਾ ਗਿਆ ਸੀ। (ਰਸੂਲਾਂ ਦੇ ਕਰਤੱਬ 14:14, 15; 15:19; 1 ਤਿਮੋਥਿਉਸ 2:3, 4) ਇਹ ਸੱਦਾ ਅੱਜ ਵੀ ਦਿੱਤਾ ਜਾ ਰਿਹਾ ਹੈ ਅਤੇ “ਹਰੇਕ ਕੌਮ ਵਿੱਚੋਂ . . . ਇੱਕ ਵੱਡੀ ਭੀੜ” ਇਸ ਨੂੰ ਸਵੀਕਾਰ ਕਰ ਕੇ ਕਹਿ ਰਹੀ ਹੈ: “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ . . . ਅਤੇ ਲੇਲੇ [ਯਿਸੂ] ਵੱਲੋਂ ਹੈ!” (ਪਰਕਾਸ਼ ਦੀ ਪੋਥੀ 7:9, 10; 15:4) ਹਰ ਸਾਲ ਹਜ਼ਾਰਾਂ ਹੀ ਨਵੇਂ ਲੋਕ ਪਰਮੇਸ਼ੁਰ ਵੱਲ ਮੁੜ ਕੇ, ਉਸ ਦੇ ਰਾਜ ਕਰਨ ਦੇ ਹੱਕ ਨੂੰ ਸਵੀਕਾਰ ਕਰ ਕੇ, ਅਤੇ ਉਸ ਪ੍ਰਤੀ ਆਪਣੀ ਵਫ਼ਾਦਾਰੀ ਖੁੱਲ੍ਹੇਆਮ ਦਿਖਾ ਕੇ ਇਸ ਵੱਡੀ ਭੀੜ ਦਾ ਹਿੱਸਾ ਬਣ ਰਹੇ ਹਨ। ਇਸ ਤੋਂ ਇਲਾਵਾ ਉਹ “ਅਬਰਾਹਾਮ ਦੀ ਅੰਸ,” ਯਾਨੀ ਰੂਹਾਨੀ ਇਸਰਾਏਲ ਦਾ ਵਫ਼ਾਦਾਰੀ ਨਾਲ ਸਾਥ ਦਿੰਦੇ ਹਨ। (ਗਲਾਤੀਆਂ 3:29) ਯਹੋਵਾਹ ਦੇ ਧਰਮੀ ਰਾਜ ਲਈ ਆਪਣਾ ਪਿਆਰ ਦਿਖਾਉਂਦੇ ਹੋਏ ਉਹ ਸਾਰੀ ਧਰਤੀ ਉੱਤੇ ਐਲਾਨ ਕਰਦੇ ਹਨ: “ਨਿਰਾ ਯਹੋਵਾਹ ਵਿੱਚ ਹੀ ਧਰਮ ਤੇ ਬਲ ਹੈ।” ਪੌਲੁਸ ਰਸੂਲ ਨੇ ਰੋਮੀਆਂ ਨੂੰ ਪੱਤਰੀ ਲਿਖਦੇ ਹੋਏ ਯਸਾਯਾਹ 45:23 ਦਾ ਹਵਾਲਾ ਸੈਪਟੁਜਿੰਟ ਤਰਜਮੇ ਤੋਂ ਦਿੱਤਾ ਸੀ। ਇਸ ਨੇ ਦਿਖਾਇਆ ਕਿ ਅੰਤ ਵਿਚ ਹਰੇਕ ਜੀਉਂਦੀ ਜਾਨ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਵੀਕਾਰ ਕਰ ਕੇ ਸਦਾ ਲਈ ਉਸ ਦੀ ਉਸਤਤ ਕਰੇਗੀ।—ਰੋਮੀਆਂ 14:11; ਫ਼ਿਲਿੱਪੀਆਂ 2:9-11; ਪਰਕਾਸ਼ ਦੀ ਪੋਥੀ 21:22-27.
-
-
ਯਹੋਵਾਹ—“ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
1, 2. ਯਸਾਯਾਹ ਦੇ 45ਵੇਂ ਅਧਿਆਇ ਤੋਂ ਸਾਨੂੰ ਕੀ ਭਰੋਸਾ ਮਿਲਦਾ ਹੈ, ਅਤੇ ਅੱਗੇ ਕਿਹੜੇ ਸਵਾਲਾਂ ਉੱਤੇ ਧਿਆਨ ਦਿੱਤਾ ਜਾਵੇਗਾ?
-