-
ਝੂਠੇ ਧਰਮ ਦਾ ਅੰਤਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
14. ਬਾਬਲ ਉੱਤੇ “ਬੱਚਿਆਂ ਦਾ ਸੱਲ ਤੇ ਰੰਡੇਪਾ” ਕਿਵੇਂ ਆਇਆ ਸੀ?
14 ਬਾਬਲ ਲਈ ਕੀ ਸਿੱਟਾ ਨਿਕਲਿਆ ਸੀ? ਯਹੋਵਾਹ ਨੇ ਅੱਗੇ ਦੱਸਿਆ: “ਪਰ ਏਹ ਦੋਵੇਂ ਗੱਲਾਂ ਤੇਰੇ ਉੱਤੇ ਆ ਪੈਣਗੀਆਂ, ਇੱਕੇ ਦਿਨ ਇੱਕ ਪਲ ਵਿੱਚ ਬੱਚਿਆਂ ਦਾ ਸੱਲ ਤੇ ਰੰਡੇਪਾ! ਓਹ ਪੂਰੇ ਮਾਪ ਦੇ ਅਨੁਸਾਰ ਤੇਰੇ ਉੱਤੇ ਆ ਪੈਣਗੇ, ਭਾਵੇਂ ਤੇਰੀ ਜਾਦੂਗਰੀ ਵੱਧ ਅਤੇ ਤੇਰੀ ਝਾੜਾ ਫੂੰਕੀ ਬਹੁਤ ਵਾਫਰ ਹੋਵੇ।” (ਯਸਾਯਾਹ 47:9) ਜੀ ਹਾਂ, ਬਾਬਲ ਵਿਸ਼ਵ ਸ਼ਕਤੀ ਵਜੋਂ ਅਚਾਨਕ ਡਿੱਗ ਪਿਆ ਸੀ। ਪੁਰਾਣੇ ਜ਼ਮਾਨੇ ਦੇ ਪੂਰਬੀ ਦੇਸ਼ਾਂ ਵਿਚ, ਇਕ ਔਰਤ ਲਈ ਵਿਧਵਾ ਬਣਨਾ ਅਤੇ ਆਪਣੇ ਬੱਚੇ ਖੋਹਣੇ ਸਭ ਤੋਂ ਬਿਪਤਾ ਭਰੀਆਂ ਗੱਲਾਂ ਸਨ। ਅਸੀਂ ਇਹ ਨਹੀਂ ਜਾਣਦੇ ਕਿ ਜਿਸ ਰਾਤ ਬਾਬਲ ਡਿੱਗਿਆ ਉਸ ਨੇ ਕਿੰਨਿਆਂ “ਬੱਚਿਆਂ” ਨੂੰ ਖੋਹਿਆ ਸੀ।d ਪਰ ਸਮਾਂ ਆਉਣ ਤੇ ਉਹ ਸ਼ਹਿਰ ਵਿਰਾਨ ਹੋ ਗਿਆ ਸੀ। (ਯਿਰਮਿਯਾਹ 51:29) ਉਹ ਵਿਧਵਾ ਵੀ ਬਣੀ ਜਦੋਂ ਉਸ ਦੇ ਰਾਜੇ ਗੱਦੀਓਂ ਲਾਹੇ ਗਏ ਸਨ।
15. ਬਾਬਲੀਆਂ ਦੀ ਬੇਰਹਿਮੀ ਤੋਂ ਇਲਾਵਾ, ਯਹੋਵਾਹ ਹੋਰ ਕਿਸ ਕਾਰਨ ਲਈ ਉਨ੍ਹਾਂ ਨਾਲ ਗੁੱਸੇ ਸੀ?
15 ਪਰ, ਯਹੂਦੀਆਂ ਨਾਲ ਬਾਬਲੀਆਂ ਦੀ ਬਦਸਲੂਕੀ ਹੀ ਯਹੋਵਾਹ ਦੇ ਗੁੱਸੇ ਦਾ ਕਾਰਨ ਨਹੀਂ ਸੀ। ਬਾਬਲ ਦੀ “ਜਾਦੂਗਰੀ” ਨੇ ਵੀ ਯਹੋਵਾਹ ਦੇ ਗੁੱਸੇ ਨੂੰ ਭੜਕਾਇਆ ਸੀ। ਇਸਰਾਏਲ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਵਿਚ ਜਾਦੂ-ਟੂਣਾ ਮਨ੍ਹਾ ਸੀ। ਪਰ ਬਾਬਲ ਵਿਚ ਜਾਦੂਗਰੀ ਬੜੀ ਮਸ਼ਹੂਰ ਸੀ। (ਬਿਵਸਥਾ ਸਾਰ 18:10-12; ਹਿਜ਼ਕੀਏਲ 21:21) ਅੰਗ੍ਰੇਜ਼ੀ ਵਿਚ ਅੱਸ਼ੂਰੀਆਂ ਅਤੇ ਬਾਬਲੀਆਂ ਦੀ ਜ਼ਿੰਦਗੀ ਨਾਂ ਦੀ ਪੁਸਤਕ ਕਹਿੰਦੀ ਹੈ ਕਿ ਬਾਬਲੀ ਲੋਕ “ਮੰਨਦੇ ਸਨ ਕਿ ਉਨ੍ਹਾਂ ਦੇ ਆਲੇ-ਦੁਆਲੇ ਕਈ ਭੂਤ ਰਹਿੰਦੇ ਸਨ, ਜਿਨ੍ਹਾਂ ਤੋਂ ਉਹ ਬਹੁਤ ਡਰਦੇ ਸਨ।”
-
-
ਝੂਠੇ ਧਰਮ ਦਾ ਅੰਤਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
d ਨਬੋਨਾਈਡਸ ਅਤੇ ਬੇਲਸ਼ੱਸਰ ਨਾਂ ਦੀ ਅੰਗ੍ਰੇਜ਼ੀ ਪੁਸਤਕ ਵਿਚ ਲੇਖਕ ਦੱਸਦਾ ਹੈ ਕਿ ਨਬੋਨਾਈਡਸ ਕਰੌਨਿਕਲ ਦੇ ਅਨੁਸਾਰ ਬਾਬਲ ਉੱਤੇ ਹਮਲਾ ਕਰਨ ਵਾਲੇ “ਬਿਨਾਂ ਜੰਗ ਕੀਤੇ” ਸ਼ਹਿਰ ਦੇ ਅੰਦਰ ਦਾਖ਼ਲ ਹੋਏ ਸਨ, ਪਰ ਜ਼ੈਨੋਫ਼ਨ ਨਾਂ ਦਾ ਯੂਨਾਨੀ ਇਤਿਹਾਸਕਾਰ ਕਹਿੰਦਾ ਹੈ ਕਿ ਹੋ ਸਕਦਾ ਹੈ ਕਿ ਕਾਫ਼ੀ ਖ਼ੂਨ-ਖ਼ਰਾਬਾ ਹੋਇਆ ਸੀ।
-