-
‘ਇਕ ਮਨ ਭਾਉਂਦਾ ਸਮਾਂ’ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
6. ਮਸੀਹਾ ਦਾ ਮੂੰਹ ਇਕ ਤਿੱਖੀ ਤਲਵਾਰ ਵਰਗਾ ਕਿਵੇਂ ਸੀ, ਅਤੇ ਉਹ ਲੁਕਾਇਆ ਹੋਇਆ ਕਿਵੇਂ ਸੀ?
6 ਭਵਿੱਖਬਾਣੀ ਵਿਚ ਮਸੀਹਾ ਨੇ ਅੱਗੇ ਕਿਹਾ: “ਓਸ ਮੇਰੇ ਮੂੰਹ ਨੂੰ ਤਿੱਖੀ ਤੇਗ ਵਾਂਙੁ ਬਣਾਇਆ, ਓਸ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ, ਓਸ ਮੈਨੂੰ ਇੱਕ ਸਿਕਲ ਕੀਤਾ ਹੋਇਆ ਬਾਣ ਬਣਾਇਆ, ਓਸ ਮੈਨੂੰ ਆਪਣੀ ਤਰਕਸ਼ ਵਿੱਚ ਲੁਕਾਇਆ।” (ਯਸਾਯਾਹ 49:2) ਸੰਨ 29 ਵਿਚ ਮਸੀਹਾ ਨੇ ਧਰਤੀ ਉੱਤੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ। ਉਸ ਸਮੇਂ ਉਸ ਦੀ ਕਰਨੀ ਅਤੇ ਕਹਿਣੀ ਸੱਚ-ਮੁੱਚ ਇਕ ਤਿੱਖੀ ਅਤੇ ਲਿਸ਼ਕਦੀ ਤਲਵਾਰ ਵਰਗੀ ਸੀ ਜੋ ਉਸ ਦੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੋਹ ਸਕਦੀ ਸੀ। (ਲੂਕਾ 4:31, 32) ਉਸ ਦੀ ਕਰਨੀ ਅਤੇ ਕਹਿਣੀ ਨੇ ਯਹੋਵਾਹ ਦੇ ਵੱਡੇ ਵੈਰੀ ਸ਼ਤਾਨ ਅਤੇ ਉਸ ਦੇ ਕਾਰਿੰਦਿਆਂ ਦਾ ਕ੍ਰੋਧ ਭੜਕਾਇਆ ਸੀ। ਯਿਸੂ ਦੇ ਜਨਮ ਤੋਂ ਲੈ ਕੇ ਸ਼ਤਾਨ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਯਿਸੂ ਯਹੋਵਾਹ ਦੇ ਤੀਰਦਾਨ ਵਿਚ ਇਕ ਲੁਕਾਏ ਗਏ ਤੀਰ ਵਰਗਾ ਸੀ।a ਉਹ ਆਪਣੇ ਪਿਤਾ ਦੀ ਸੁਰੱਖਿਆ ਉੱਤੇ ਪੂਰਾ ਭਰੋਸਾ ਰੱਖ ਸਕਦਾ ਸੀ। (ਜ਼ਬੂਰ 91:1; ਲੂਕਾ 1:35) ਯਿਸੂ ਨੇ ਠਹਿਰਾਏ ਗਏ ਸਮੇਂ ਤੇ ਆਪਣੀ ਜਾਨ ਮਨੁੱਖਜਾਤੀ ਦੀ ਖ਼ਾਤਰ ਦੇ ਦਿੱਤੀ ਸੀ। ਪਰ ਉਹ ਸਮਾਂ ਆਵੇਗਾ ਜਦੋਂ ਉਹ ਇਕ ਸ਼ਕਤੀਸ਼ਾਲੀ ਸਵਰਗੀ ਸੂਰਮੇ ਵਾਂਗ ਅੱਗੇ ਵਧੇਗਾ ਅਤੇ ਉਸ ਦੇ ਮੂੰਹੋਂ ਇਕ ਤਿੱਖੀ ਤਲਵਾਰ ਨਿਕਲੇਗੀ। ਇਹ ਤਿੱਖੀ ਤਲਵਾਰ ਯਿਸੂ ਦੇ ਇਖ਼ਤਿਆਰ ਨੂੰ ਦਰਸਾਉਂਦੀ ਹੈ ਜਿਸ ਨਾਲ ਉਹ ਯਹੋਵਾਹ ਦੇ ਵੈਰੀਆਂ ਨੂੰ ਸਜ਼ਾ ਦੇਵੇਗਾ।—ਪਰਕਾਸ਼ ਦੀ ਪੋਥੀ 1:16.
-
-
‘ਇਕ ਮਨ ਭਾਉਂਦਾ ਸਮਾਂ’ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
-
-
a ‘ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਤਾਨ ਜਾਣਦਾ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਉਹ ਭਵਿੱਖਬਾਣੀ ਅਨੁਸਾਰ ਉਸ ਦੇ ਸਿਰ ਨੂੰ ਫੇਵੇਗਾ। (ਉਤ 3:15) ਇਸ ਲਈ ਸ਼ਤਾਨ ਨੇ ਯਿਸੂ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਜਬਰਾਏਲ ਦੂਤ ਨੇ ਮਰਿਯਮ ਨੂੰ ਦੱਸਿਆ ਸੀ ਕਿ ਉਹ ਗਰਭਵਤੀ ਹੋਵੇਗੀ ਅਤੇ ਯਿਸੂ ਨੂੰ ਜਨਮ ਦੇਵੇਗੀ, ਤਾਂ ਉਸ ਨੇ ਕਿਹਾ ਸੀ: “ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।” (ਲੂਕਾ 1:35) ਯਹੋਵਾਹ ਨੇ ਆਪਣੇ ਪੁੱਤਰ ਦੀ ਰਖਵਾਲੀ ਕੀਤੀ ਸੀ। ਯਿਸੂ ਨੂੰ ਬਚਪਨ ਵਿਚ ਮਾਰਨ ਦੇ ਜਤਨ ਨਾਕਾਮਯਾਬ ਰਹੇ।’—ਇਨਸਾਈਟ ਔਨ ਦ ਸਕ੍ਰਿਪਚਰਸ, ਦੂਜੀ ਪੁਸਤਕ, ਸਫ਼ਾ 868, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
-