ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੁਸੀਬਤਾਂ ਦੇ ਵੇਲੇ ਯਹੋਵਾਹ ਉੱਤੇ ਭਰੋਸਾ ਰੱਖੋ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 5. ਅੱਜ ਪਰਮੇਸ਼ੁਰ ਦੇ ਲੋਕ ਯਸਾਯਾਹ ਵਰਗੇ ਕਿਵੇਂ ਹਨ?

      5 ਯਹੋਵਾਹ ਨੇ ਯਸਾਯਾਹ ਨੂੰ ਦੱਸਿਆ: “ਤੂੰ ਅਰ ਤੇਰਾ ਪੁੱਤ੍ਰ ਸ਼ਆਰ ਯਾਸ਼ੂਬ ਉੱਪਰਲੇ ਤਲਾ ਦੇ ਸੂਏ ਦੇ ਸਿਰੇ ਉੱਤੇ ਧੋਬੀ ਘਾਟ ਦੇ ਰਾਹ ਤੇ ਆਹਾਜ਼ ਨੂੰ ਮਿਲੋ।” (ਯਸਾਯਾਹ 7:3) ਜ਼ਰਾ ਸੋਚੋ! ਰਾਜਾ ਅਗਵਾਈ ਲੈਣ ਲਈ ਯਹੋਵਾਹ ਦੇ ਨਬੀ ਕੋਲ ਨਹੀਂ ਗਿਆ, ਪਰ ਨਬੀ ਨੂੰ ਜਾ ਕੇ ਰਾਜੇ ਨੂੰ ਲੱਭਣਾ ਪਿਆ! ਫਿਰ ਵੀ, ਯਸਾਯਾਹ ਨੇ ਖ਼ੁਸ਼ੀ ਨਾਲ ਯਹੋਵਾਹ ਦੀ ਆਗਿਆ ਦੀ ਪਾਲਣਾ ਕੀਤੀ। ਇਸੇ ਤਰ੍ਹਾਂ, ਅੱਜ ਪਰਮੇਸ਼ੁਰ ਦੇ ਲੋਕ ਰਜ਼ਾਮੰਦੀ ਨਾਲ ਜਾ ਕੇ ਲੋਕਾਂ ਨੂੰ ਮਿਲਦੇ ਹਨ ਜੋ ਇਸ ਸੰਸਾਰ ਦੇ ਦਬਾਵਾਂ ਦੇ ਕਾਰਨ ਡਰ ਰਹੇ ਹਨ। (ਮੱਤੀ 24:6, 14) ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਹਰ ਸਾਲ ਹਜ਼ਾਰਾਂ ਹੀ ਲੋਕ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਦੀ ਗੱਲ ਸੁਣਦੇ ਹਨ ਅਤੇ ਯਹੋਵਾਹ ਦੀ ਸੁਰੱਖਿਆ ਪਾਉਂਦੇ ਹਨ!

      6. (ੳ) ਯਸਾਯਾਹ ਨਬੀ ਨੇ ਰਾਜਾ ਆਹਾਜ਼ ਨੂੰ ਹੌਸਲੇ ਵਾਲਾ ਕਿਹੜਾ ਸੁਨੇਹਾ ਦਿੱਤਾ? (ਅ) ਅੱਜ ਕਿਹੋ ਜਿਹੀ ਸਥਿਤੀ ਹੈ?

      6 ਯਸਾਯਾਹ ਨੇ ਆਹਾਜ਼ ਨੂੰ ਯਰੂਸ਼ਲਮ ਦੀਆਂ ਕੰਧਾਂ ਤੋਂ ਬਾਹਰ ਲੱਭਿਆ। ਰਾਜਾ ਉੱਥੇ ਹੋਣ ਵਾਲੀ ਘੇਰਾਬੰਦੀ ਦੀ ਤਿਆਰੀ ਵਿਚ ਸ਼ਹਿਰ ਦੇ ਪਾਣੀ ਦੇ ਪ੍ਰਬੰਧ ਦੀ ਜਾਂਚ ਕਰ ਰਿਹਾ ਸੀ। ਯਸਾਯਾਹ ਨੇ ਉਸ ਨੂੰ ਯਹੋਵਾਹ ਦਾ ਸੁਨੇਹਾ ਦਿੱਤਾ: “ਖਬਰਦਾਰ, ਚੁੱਪ ਰਹੁ, ਨਾ ਡਰ! ਇਨ੍ਹਾਂ ਚੁਆਤੀਆਂ ਦੇ ਦੋਹਾਂ ਸੁਲਗਦੇ ਟੁੰਡਾਂ ਤੋਂ ਅਰਥਾਤ ਰਮਲਯਾਹ ਦੇ ਪੁੱਤ੍ਰ ਅਰਾਮ ਅਤੇ ਰਸੀਨ ਦੇ ਬਲਦੇ ਕ੍ਰੋਧ ਤੋਂ ਤੇਰਾ ਦਿਲ ਹੁੱਸ ਨਾ ਜਾਵੇ।” (ਯਸਾਯਾਹ 7:4) ਜਦੋਂ ਹਮਲਾ ਕਰਨ ਵਾਲਿਆਂ ਨੇ ਪਹਿਲਾਂ ਯਹੂਦਾਹ ਵਿਚ ਤਬਾਹੀ ਮਚਾਈ ਸੀ, ਤਾਂ ਉਨ੍ਹਾਂ ਦਾ ਕ੍ਰੋਧ ਲਾਟਾਂ ਵਾਂਗ ਬਲ਼ ਰਿਹਾ ਸੀ। ਹੁਣ ਉਹ ਕੇਵਲ ਲੱਕੜ ਦੇ ਦੋ ਸੁਲਗਦੇ ਸਿਰੇ ਸਨ। ਆਹਾਜ਼ ਨੂੰ ਸੀਰੀਆ ਦੇ ਰਾਜਾ ਰਸੀਨ ਜਾਂ ਇਸਰਾਏਲ ਦੇ ਰਾਜਾ ਪਕਹ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ। ਅੱਜ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ। ਸਦੀਆਂ ਤੋਂ ਈਸਾਈ-ਜਗਤ ਦੇ ਆਗੂਆਂ ਨੇ ਸੱਚੇ ਮਸੀਹੀਆਂ ਨੂੰ ਬਹੁਤ ਸਤਾਇਆ ਹੈ। ਪਰ, ਹੁਣ ਈਸਾਈ-ਜਗਤ ਅਜਿਹੀ ਲੱਕੜ ਵਰਗਾ ਹੈ ਜੋ ਲਗਭਗ ਬਲ਼ ਚੁੱਕੀ ਹੈ। ਉਸ ਦਾ ਅੰਤ ਨੇੜੇ ਹੈ।

      7. ਯਸਾਯਾਹ ਅਤੇ ਉਸ ਦੇ ਪੁੱਤਰ ਦੇ ਨਾਂ ਤੋਂ ਆਸ ਕਿਵੇਂ ਮਿਲੀ ਸੀ?

      7 ਆਹਾਜ਼ ਦੇ ਜ਼ਮਾਨੇ ਵਿਚ, ਨਾ ਸਿਰਫ਼ ਯਸਾਯਾਹ ਦੇ ਸੁਨੇਹੇ ਪਰ ਉਸ ਦੇ ਨਾਂ ਅਤੇ ਉਸ ਦੇ ਪੁੱਤਰ ਦੇ ਨਾਂ ਦੇ ਅਰਥ ਨੇ ਵੀ ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਉਮੀਦ ਦਿੱਤੀ। ਹਾਂ, ਯਹੂਦਾਹ ਖ਼ਤਰੇ ਵਿਚ ਸੀ, ਪਰ ਯਸਾਯਾਹ ਦੇ ਨਾਂ ਦਾ ਅਰਥ ਹੈ “ਯਹੋਵਾਹ ਵੱਲੋਂ ਮੁਕਤੀ” ਅਤੇ ਇਸ ਨੇ ਉਨ੍ਹਾਂ ਨੂੰ ਆਸ ਦਿੱਤੀ ਕਿ ਯਹੋਵਾਹ ਮੁਕਤੀ ਦਾ ਪ੍ਰਬੰਧ ਕਰੇਗਾ। ਯਹੋਵਾਹ ਨੇ ਯਸਾਯਾਹ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਸ਼ਆਰ ਯਾਸ਼ੂਬ ਨੂੰ ਨਾਲ ਲੈ ਕੇ ਜਾਵੇ, ਜਿਸ ਦੇ ਨਾਂ ਦਾ ਮਤਲਬ ਹੈ “ਇਕ ਬਕੀਆ ਮੁੜੇਗਾ।” ਅੰਤ ਵਿਚ ਜਦੋਂ ਯਹੂਦਾਹ ਦਾ ਰਾਜ ਬਰਬਾਦ ਕੀਤਾ ਜਾਵੇਗਾ, ਪਰਮੇਸ਼ੁਰ ਆਪਣੀ ਦਇਆ ਨਾਲ ਦੇਸ਼ ਵਿਚ ਇਕ ਬਕੀਆ ਵਾਪਸ ਲਿਆਵੇਗਾ।

  • ਮੁਸੀਬਤਾਂ ਦੇ ਵੇਲੇ ਯਹੋਵਾਹ ਉੱਤੇ ਭਰੋਸਾ ਰੱਖੋ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • [ਸਫ਼ਾ 103 ਉੱਤੇ ਤਸਵੀਰ]

      ਆਹਾਜ਼ ਨੂੰ ਯਹੋਵਾਹ ਦਾ ਸੁਨੇਹਾ ਦੇਣ ਦੇ ਸਮੇਂ ਯਸਾਯਾਹ ਸ਼ਆਰ ਯਾਸ਼ੂਬ ਨੂੰ ਨਾਲ ਲੈ ਕੇ ਗਿਆ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ