-
ਯਹੋਵਾਹ ਆਪਣੇ ਲੋਕਾਂ ਨੂੰ ਚਾਨਣ ਦੇ ਕੇ ਸਜਾਉਂਦਾ ਹੈਪਹਿਰਾਬੁਰਜ—2002 | ਜੁਲਾਈ 1
-
-
12 ਵਪਾਰੀ ਇਕੱਲੇ ਹੀ ਨਹੀਂ ਆ ਰਹੇ ਹਨ। ਚਰਵਾਹੇ ਵੀ ਸੀਯੋਨ ਨੂੰ ਆ ਰਹੇ ਹਨ। ਭਵਿੱਖਬਾਣੀ ਅੱਗੇ ਕਹਿੰਦੀ ਹੈ: “ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਥ ਦੇ ਛਤ੍ਰੇ ਤੇਰੀ ਸੇਵਾ ਕਰਨਗੇ।” (ਯਸਾਯਾਹ 60:7ੳ) ਭੇਡਾਂ ਚਾਰਨ ਵਾਲੇ ਕਬੀਲੇ ਵੀ ਯਹੋਵਾਹ ਨੂੰ ਆਪਣੇ ਇੱਜੜਾਂ ਵਿੱਚੋਂ ਸਭ ਤੋਂ ਵਧੀਆ ਭੇਡਾਂ ਪੇਸ਼ ਕਰਨ ਲਈ ਪਵਿੱਤਰ ਸ਼ਹਿਰ ਨੂੰ ਆਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਸੇਵਕਾਂ ਵਜੋਂ ਵੀ ਪੇਸ਼ ਕੀਤਾ ਹੈ! ਕੀ ਯਹੋਵਾਹ ਇਨ੍ਹਾਂ ਵਿਦੇਸ਼ੀਆਂ ਨੂੰ ਸਵੀਕਾਰ ਕਰਦਾ ਹੈ? ਉਹ ਖ਼ੁਦ ਕਹਿੰਦਾ ਹੈ: “ਓਹ ਕਬੂਲ ਹੋ ਕੇ ਮੇਰੀ ਜਗਵੇਦੀ ਉੱਤੇ ਚੜ੍ਹਾਏ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਸਜਾਵਾਂਗਾ।” (ਯਸਾਯਾਹ 60:7ਅ) ਯਹੋਵਾਹ ਨੇ ਇਨ੍ਹਾਂ ਵਿਦੇਸ਼ੀਆਂ ਦੀ ਭਗਤੀ ਅਤੇ ਉਨ੍ਹਾਂ ਦੇ ਤੋਹਫ਼ੇ ਮਿਹਰਬਾਨੀ ਨਾਲ ਕਬੂਲ ਕੀਤੇ। ਉਨ੍ਹਾਂ ਦੀ ਮੌਜੂਦਗੀ ਉਸ ਦੀ ਹੈਕਲ ਨੂੰ ਸਜਾਉਂਦੀ ਹੈ।
-
-
ਯਹੋਵਾਹ ਆਪਣੇ ਲੋਕਾਂ ਨੂੰ ਚਾਨਣ ਦੇ ਕੇ ਸਜਾਉਂਦਾ ਹੈਪਹਿਰਾਬੁਰਜ—2002 | ਜੁਲਾਈ 1
-
-
15. (ੳ) ਯਸਾਯਾਹ 60:4-9 ਵਿਚ ਕਿਸ ਵਾਧੇ ਬਾਰੇ ਭਵਿੱਖਬਾਣੀ ਕੀਤੀ ਗਈ ਹੈ? (ਅ) ਸੱਚੇ ਮਸੀਹੀਆਂ ਦਾ ਕੀ ਰਵੱਈਆ ਹੈ?
15 ਆਇਤਾਂ 4 ਤੋਂ 9 ਸੰਸਾਰ ਭਰ ਵਿਚ 1919 ਤੋਂ ਲੈ ਕੇ ਹੁਣ ਤਕ ਦੇ ਵਾਧੇ ਬਾਰੇ ਕਿੰਨੀ ਚੰਗੀ ਤਰ੍ਹਾਂ ਦੱਸਦੀਆਂ ਹਨ! ਯਹੋਵਾਹ ਨੇ ਸੀਯੋਨ ਨੂੰ ਅਜਿਹੇ ਵਾਧੇ ਦੀ ਬਰਕਤ ਕਿਉਂ ਦਿੱਤੀ ਸੀ? ਕਿਉਂਕਿ 1919 ਤੋਂ ਲੈ ਕੇ ਪਰਮੇਸ਼ੁਰ ਦੇ ਇਸਰਾਏਲ ਨੇ ਵਫ਼ਾਦਾਰੀ ਨਾਲ ਯਹੋਵਾਹ ਦਾ ਚਾਨਣ ਲਗਾਤਾਰ ਚਮਕਾਇਆ ਹੈ। ਪਰ, ਕੀ ਤੁਸੀਂ ਧਿਆਨ ਦਿੱਤਾ ਕਿ 7ਵੀਂ ਆਇਤ ਦੇ ਅਨੁਸਾਰ ਕੌਮਾਂ ਤੋਂ ਆਏ ਇਹ ਲੋਕ ਪਰਮੇਸ਼ੁਰ ਦੀ “ਜਗਵੇਦੀ ਉੱਤੇ ਚੜ੍ਹਾਏ ਜਾਣਗੇ”? ਜਗਵੇਦੀ ਉੱਤੇ ਬਲੀਦਾਨ ਚੜ੍ਹਾਏ ਜਾਂਦੇ ਹਨ। ਇਸ ਲਈ ਭਵਿੱਖਬਾਣੀ ਦੀ ਇਹ ਗੱਲ ਸਾਨੂੰ ਯਾਦ ਦਿਲਾਉਂਦੀ ਹੈ ਕਿ ਯਹੋਵਾਹ ਦੀ ਸੇਵਾ ਵਿਚ ਬਲੀਦਾਨ ਚੜ੍ਹਾਏ ਜਾਂਦੇ ਹਨ। ਪੌਲੁਸ ਰਸੂਲ ਨੇ ਲਿਖਿਆ ਕਿ “ਮੈਂ . . . ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।” (ਰੋਮੀਆਂ 12:1) ਪੌਲੁਸ ਰਸੂਲ ਦੇ ਸ਼ਬਦਾਂ ਦੀ ਇਕਸੁਰਤਾ ਵਿਚ, ਸੱਚੇ ਮਸੀਹੀ ਹਫ਼ਤੇ ਵਿਚ ਸਿਰਫ਼ ਇਕ ਵਾਰ ਧਾਰਮਿਕ ਮੀਟਿੰਗ ਤੇ ਜਾ ਕੇ ਖ਼ੁਸ਼ ਨਹੀਂ ਹੁੰਦੇ। ਉਹ ਆਪਣਾ ਸਮਾਂ, ਬਲ, ਅਤੇ ਧਨ ਸ਼ੁੱਧ ਭਗਤੀ ਨੂੰ ਅੱਗੇ ਵਧਾਉਣ ਲਈ ਵਰਤਦੇ ਹਨ। ਅਜਿਹੇ ਵਫ਼ਾਦਾਰ ਸੇਵਕਾਂ ਦੀ ਮੌਜੂਦਗੀ ਯਹੋਵਾਹ ਦੇ ਭਵਨ ਨੂੰ ਸਜਾਉਂਦੀ ਹੈ। ਯਸਾਯਾਹ ਦੀ ਭਵਿੱਖਬਾਣੀ ਨੇ ਕਿਹਾ ਸੀ ਕਿ ਇਸੇ ਤਰ੍ਹਾਂ ਹੋਵੇਗਾ। ਅਤੇ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਅਜਿਹੇ ਜੋਸ਼ੀਲੇ ਸੇਵਕ ਯਹੋਵਾਹ ਦੀਆਂ ਨਜ਼ਰਾਂ ਵਿਚ ਸੋਹਣੇ ਹਨ।
-