ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ?
    ਪਹਿਰਾਬੁਰਜ—2000 | ਅਪ੍ਰੈਲ 15
    • 6. ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦਾ ਜ਼ਿਕਰ ਕਰਨ ਵਾਲਾ ਚੌਥਾ ਹਵਾਲਾ ਕੀ ਕਹਿੰਦਾ ਹੈ?

      6 ਆਓ ਹੁਣ ਆਪਾਂ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੇ ਆਖ਼ਰੀ ਹਵਾਲੇ ਵੱਲ ਧਿਆਨ ਦੇਈਏ। ਇਹ ਹਵਾਲਾ ਯਸਾਯਾਹ 66:22-24 ਵਿਚ ਹੈ ਜੋ ਕਹਿੰਦਾ ਹੈ: “ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਯਹੋਵਾਹ ਦਾ ਵਾਕ ਹੈ, ਤਿਵੇਂ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹਿਣਗੇ। ਐਉਂ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ, ਸਾਰੇ ਬਸ਼ਰ ਆਉਣਗੇ ਭਈ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ। ਓਹ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜੋ ਮੇਰੇ ਅਪਰਾਧੀ ਹੋਏ, ਕਿਉਂ ਜੋ ਨਾ ਉਨ੍ਹਾਂ ਦਾ ਕੀੜਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਓਹ ਸਾਰੇ ਬਸ਼ਰਾਂ ਲਈ ਸੂਗ ਹੋਣਗੇ।”

      7. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਯਸਾਯਾਹ 66:22-24 ਦੀ ਪੂਰਤੀ ਆਉਣ ਵਾਲੇ ਸਮੇਂ ਵਿਚ ਹੋਵੇਗੀ?

      7 ਇਸ ਭਵਿੱਖਬਾਣੀ ਦੀ ਪੂਰਤੀ ਆਪਣੇ ਵਤਨ ਵਾਪਸ ਵਸਣ ਵਾਲੇ ਯਹੂਦੀਆਂ ਉੱਤੇ ਹੋਈ ਸੀ, ਪਰ ਇਸ ਤੋਂ ਇਲਾਵਾ ਇਸ ਦੀ ਇਕ ਹੋਰ ਪੂਰਤੀ ਵੀ ਹੈ। ਇਹ ਪੂਰਤੀ ਪਤਰਸ ਦੀ ਦੂਸਰੀ ਪੱਤਰੀ ਅਤੇ ਪਰਕਾਸ਼ ਦੀ ਪੋਥੀ ਦੇ ਲਿਖਣ ਤੋਂ ਬਹੁਤ ਦੇਰ ਬਾਅਦ ਹੋਣੀ ਸੀ, ਕਿਉਂ ਜੋ ਉਨ੍ਹਾਂ ਨੇ ਭਵਿੱਖ ਵਿਚ ਆਉਣ ਵਾਲੇ ‘ਨਵੇਂ ਅਕਾਸ਼ ਅਤੇ ਧਰਤੀ’ ਦਾ ਜ਼ਿਕਰ ਕੀਤਾ ਸੀ। ਅਸੀਂ ਨਵੀਂ ਵਿਵਸਥਾ ਵਿਚ ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਦੇਖਣ ਦੀ ਆਸ ਰੱਖ ਸਕਦੇ ਹਾਂ। ਉਨ੍ਹਾਂ ਕੁਝ ਹਾਲਾਤਾਂ ਬਾਰੇ ਸੋਚੋ ਜਿਨ੍ਹਾਂ ਦਾ ਅਸੀਂ ਆਨੰਦ ਮਾਣ ਸਕਾਂਗੇ।

  • ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ?
    ਪਹਿਰਾਬੁਰਜ—2000 | ਅਪ੍ਰੈਲ 15
    • 10. ਤੁਸੀਂ ਭਰੋਸਾ ਕਿਉਂ ਰੱਖ ਸਕਦੇ ਹੋ ਕਿ ਨਵੇਂ ਸੰਸਾਰ ਵਿਚ ਦੁਸ਼ਟ ਲੋਕ ਨਹੀਂ ਹੋਣਗੇ?

      10 ਯਸਾਯਾਹ 66:24 ਸਾਨੂੰ ਤਸੱਲੀ ਦਿੰਦਾ ਹੈ ਕਿ ਨਵੀਂ ਧਰਤੀ ਵਿਚ ਸਦਾ ਲਈ ਸ਼ਾਂਤੀ ਅਤੇ ਧਾਰਮਿਕਤਾ ਹੋਵੇਗੀ। ਦੁਸ਼ਟ ਲੋਕ ਉਸ ਧਰਤੀ ਨੂੰ ਬਰਬਾਦ ਨਹੀਂ ਕਰਨਗੇ। ਯਾਦ ਕਰੋ ਕਿ 2 ਪਤਰਸ 3:7 ਵਿਚ ਦੱਸਿਆ ਗਿਆ ਹੈ ਕਿ ‘ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦਾ ਦਿਨ’ ਆ ਰਿਹਾ ਹੈ। ਜੀ ਹਾਂ, ਭਗਤੀਹੀਣ, ਯਾਨੀ ਦੁਸ਼ਟ ਲੋਕਾਂ ਦਾ ਅੰਤ ਹੋਵੇਗਾ। ਮਨੁੱਖੀ ਯੁੱਧਾਂ ਵਿਚ ਅਕਸਰ ਸਿਪਾਹੀਆਂ ਨਾਲੋਂ ਆਮ ਜਨਤਾ ਵਿੱਚੋਂ ਜ਼ਿਆਦਾ ਲੋਕ ਜ਼ਖ਼ਮੀ ਹੁੰਦੇ ਜਾਂ ਮਾਰੇ ਜਾਂਦੇ ਹਨ। ਪਰ ਮਹਾਨ ਨਿਆਂਕਾਰ ਸਾਨੂੰ ਗਾਰੰਟੀ ਦਿੰਦਾ ਹੈ ਕਿ ਉਸ ਦੇ ਦਿਨ ਵਿਚ ਸਿਰਫ਼ ‘ਭਗਤੀਹੀਣਾਂ ਦਾ ਨਾਸ’ ਹੋਵੇਗਾ। ਨਿਰਦੋਸ਼ ਲੋਕਾਂ ਦੇ ਸਿਰ ਦਾ ਇਕ ਵੀ ਵਾਲ ਵਿੰਗਾ ਨਹੀਂ ਹੋਵੇਗਾ।

      11. ਯਸਾਯਾਹ ਉਨ੍ਹਾਂ ਦੇ ਭਵਿੱਖ ਬਾਰੇ ਕੀ ਕਹਿੰਦਾ ਹੈ ਜੋ ਪਰਮੇਸ਼ੁਰ ਅਤੇ ਉਸ ਦੀ ਉਪਾਸਨਾ ਤੋਂ ਮੂੰਹ ਮੋੜ ਲੈਂਦੇ ਹਨ?

      11 ਬਚ ਨਿਕਲਣ ਵਾਲੇ ਧਰਮੀ ਲੋਕ ਦੇਖਣਗੇ ਕਿ ਪਰਮੇਸ਼ੁਰ ਦਾ ਅਗੰਮ ਵਾਕ ਸੱਚਾ ਹੈ। ਯਸਾ 66 ਚੌਵ੍ਹੀਵੀਂ ਆਇਤ ਭਵਿੱਖਬਾਣੀ ਕਰਦੀ ਹੈ ਕਿ ‘ਉਨ੍ਹਾਂ ਮਨੁੱਖਾਂ ਦੀਆਂ ਲੋਥਾਂ, ਜੋ ਯਹੋਵਾਹ ਦੇ ਅਪਰਾਧੀ ਹੋਏ,’ ਉਸ ਦੇ ਨਿਆਉਂ ਦਾ ਸਬੂਤ ਹੋਣਗੀਆਂ। ਯਸਾਯਾਹ ਦੇ ਲਿਖਣ ਦਾ ਤਰੀਕਾ ਸ਼ਾਇਦ ਡਰਾਉਣਾ ਜਾਪੇ, ਪਰ ਉਹ ਸਿਰਫ਼ ਇਕ ਇਤਿਹਾਸਕ ਅਸਲੀਅਤ ਵਰਤ ਰਿਹਾ ਸੀ। ਪ੍ਰਾਚੀਨ ਯਰੂਸ਼ਲਮ ਦੀਆਂ ਕੰਧਾਂ ਦੇ ਬਾਹਰ ਕੂੜੇ-ਕਚਰੇ ਦੇ ਢੇਰ ਸਨ। ਕਦੇ-ਕਦੇ, ਇਨ੍ਹਾਂ ਉੱਤੇ ਉਨ੍ਹਾਂ ਅਪਰਾਧੀਆਂ ਦੀਆਂ ਲਾਸ਼ਾਂ ਵੀ ਸੁੱਟੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਦਫ਼ਨਾਏ ਜਾਣ ਦੇ ਲਾਇਕ ਨਹੀਂ ਸਮਝਿਆ ਜਾਂਦਾ ਸੀ।a ਉੱਥੇ ਦੇ ਕੀੜੇ-ਮਕੌੜੇ ਅਤੇ ਬਲ਼ਦੀ ਅੱਗ ਕੂੜੇ ਨੂੰ ਅਤੇ ਇਨ੍ਹਾਂ ਲਾਸ਼ਾਂ ਨੂੰ ਝੱਟ ਭਸਮ ਕਰ ਦਿੰਦੇ ਸਨ। ਯਸਾਯਾਹ ਤਸਵੀਰੀ ਭਾਸ਼ਾ ਵਰਤ ਕੇ ਇਹ ਸਮਝਾ ਰਿਹਾ ਹੈ ਕਿ ਪਰਮੇਸ਼ੁਰ ਦੇ ਧਰਮੀ ਅਸੂਲਾਂ ਵਿਰੁੱਧ ਜਾਣ-ਬੁੱਝ ਕੇ ਅਪਰਾਧ ਕਰਨ ਵਾਲਿਆਂ ਉੱਤੇ ਜਦੋਂ ਯਹੋਵਾਹ ਨਿਆਉਂ ਲਿਆਵੇਗਾ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਹੋਵੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ