-
ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
ਪਰਮੇਸ਼ੁਰ ਦੀ “ਬਿਵਸਥਾ ਤੇ ਸਾਖੀ”
8. “ਬਿਵਸਥਾ ਤੇ ਸਾਖੀ” ਕੀ ਹੈ ਜਿੱਥੋਂ ਸਾਨੂੰ ਅੱਜ ਅਗਵਾਈ ਲੈਣੀ ਚਾਹੀਦੀ ਹੈ?
8 ਪ੍ਰੇਤਵਾਦ ਨੂੰ ਮਨ੍ਹਾ ਕਰਨ ਵਾਲੇ ਯਹੋਵਾਹ ਦੇ ਕਾਨੂੰਨ ਬਾਰੇ ਸਾਰੇ ਜਣੇ ਜਾਣਦੇ ਸੀ। ਇਹ ਕਾਨੂੰਨ ਲਿੱਖਿਆ ਹੋਇਆ ਸੀ। ਅੱਜ ਉਸ ਦਾ ਪੂਰਾ ਬਚਨ ਲਿਖਤੀ ਰੂਪ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਬਾਈਬਲ ਹੈ, ਜਿਸ ਵਿਚ ਨਾ ਸਿਰਫ਼ ਪਰਮੇਸ਼ੁਰ ਦੇ ਕਾਨੂੰਨ ਪਾਏ ਜਾਂਦੇ ਹਨ ਪਰ ਆਪਣੇ ਲੋਕਾਂ ਨਾਲ ਉਸ ਦੇ ਵਰਤਾਉ ਬਾਰੇ ਬਿਰਤਾਂਤ ਵੀ ਪਾਏ ਜਾਂਦੇ ਹਨ। ਯਹੋਵਾਹ ਦੇ ਵਰਤਾਉ ਬਾਰੇ ਇਹ ਬਿਰਤਾਂਤ ਇਕ ਸਾਖੀ ਹਨ ਜੋ ਯਹੋਵਾਹ ਅਤੇ ਉਸ ਦੇ ਗੁਣਾਂ ਬਾਰੇ ਸਾਨੂੰ ਸਿਖਾਉਂਦੇ ਹਨ। ਇਸਰਾਏਲੀਆਂ ਨੂੰ ਅਗਵਾਈ ਲਈ ਮੁਰਦਿਆਂ ਤੋਂ ਪੁੱਛਾਂ ਪਾਉਣ ਦੀ ਬਜਾਇ, ਹੋਰ ਕਿੱਥੇ ਜਾਣਾ ਚਾਹੀਦਾ ਸੀ? ਯਸਾਯਾਹ ਨੇ ਜਵਾਬ ਦਿੱਤਾ: “ਬਿਵਸਥਾ ਤੇ ਸਾਖੀ ਨੂੰ!” (ਯਸਾਯਾਹ 8:20ੳ) ਜੀ ਹਾਂ, ਜਿਹੜੇ ਲੋਕ ਸੱਚਾ ਗਿਆਨ ਲੱਭ ਰਹੇ ਹਨ ਉਨ੍ਹਾਂ ਨੂੰ ਪਰਮੇਸ਼ੁਰ ਦੇ ਲਿਖੇ ਬਚਨ ਵੱਲ ਜਾਣਾ ਚਾਹੀਦਾ ਹੈ।
9. ਕੀ ਤੋਬਾ ਨਾ ਕਰਨ ਵਾਲੇ ਪਾਪੀਆਂ ਲਈ ਕਦੇ-ਕਦਾਈਂ ਬਾਈਬਲ ਵਿੱਚੋਂ ਹਵਾਲੇ ਦੇਣ ਦਾ ਕੋਈ ਫ਼ਾਇਦਾ ਹੁੰਦਾ ਹੈ?
9 ਕੁਝ ਇਸਰਾਏਲੀ ਜੋ ਪ੍ਰੇਤਵਾਦ ਵਿਚ ਹਿੱਸਾ ਲੈ ਰਹੇ ਸਨ ਸ਼ਾਇਦ ਪਰਮੇਸ਼ੁਰ ਦੇ ਲਿਖਤੀ ਬਚਨ ਲਈ ਆਦਰ ਦਿਖਾਉਣ ਦਾ ਦਾਅਵਾ ਕਰਦੇ ਸਨ। ਪਰ ਅਜਿਹੇ ਦਾਅਵੇ ਝੂਠੇ ਅਤੇ ਪਖੰਡੀ ਸਨ। ਯਸਾਯਾਹ ਨੇ ਕਿਹਾ: “ਜੇ ਓਹ ਏਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ ਮੁੱਚ ਉਨ੍ਹਾਂ ਲਈ ਪਹੁ ਨਾ ਫਟੇਗੀ।” (ਯਸਾਯਾਹ 8:20ਅ) ਯਸਾਯਾਹ ਇੱਥੇ ਕਿਸ ਬਚਨ ਬਾਰੇ ਗੱਲ ਕਰ ਰਿਹਾ ਸੀ? ਸ਼ਾਇਦ ਇਹ ਬਚਨ: “ਬਿਵਸਥਾ ਤੇ ਸਾਖੀ ਨੂੰ!” ਹੋ ਸਕਦਾ ਹੈ ਕਿ ਕੁਝ ਧਰਮ-ਤਿਆਗੀ ਇਸਰਾਏਲੀ ਪਰਮੇਸ਼ੁਰ ਦੇ ਬਚਨ ਤੋਂ ਹਵਾਲੇ ਦਿੰਦੇ ਸਨ, ਜਿਵੇਂ ਅੱਜ ਯਹੋਵਾਹ ਨੂੰ ਛੱਡ ਦੇਣ ਵਾਲੇ ਅਤੇ ਦੂਸਰੇ ਲੋਕ ਬਾਈਬਲ ਤੋਂ ਹਵਾਲੇ ਦਿੰਦੇ ਹਨ। ਪਰ ਇਹ ਸਿਰਫ਼ ਗੱਲਾਂ ਹੀ ਹਨ। ਜੇ ਉਹ ਯਹੋਵਾਹ ਦੀ ਇੱਛਾ ਪੂਰੀ ਨਹੀਂ ਕਰ ਰਹੇ ਅਤੇ ਅਸ਼ੁੱਧ ਕੰਮਾਂ ਤੋਂ ਦੂਰ ਨਹੀਂ ਹੋ ਰਹੇ ਤਾਂ ਬਾਈਬਲ ਵਿੱਚੋਂ ਹਵਾਲੇ ਦੇਣ ਨਾਲ ਉਨ੍ਹਾਂ ਲਈ “ਪਹੁ ਨਾ ਫਟੇਗੀ,” ਯਾਨੀ ਯਹੋਵਾਹ ਤੋਂ ਉਨ੍ਹਾਂ ਨੂੰ ਚਾਨਣ ਨਹੀਂ ਮਿਲੇਗਾ।b
-
-
ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
b ਯਸਾਯਾਹ 8:20 ਵਿਚ ਪਾਇਆ ਜਾਂਦਾ ਸ਼ਬਦ “ਬਚਨ,” ਯਸਾਯਾਹ 8:19 ਵਿਚ ਪ੍ਰੇਤਵਾਦ ਬਾਰੇ ਬਚਨ ਹੋ ਸਕਦਾ ਹੈ। ਜੇ ਇਹ ਗੱਲ ਹੈ, ਤਾਂ ਯਸਾਯਾਹ ਇਹ ਕਹਿ ਰਿਹਾ ਸੀ ਕਿ ਯਹੂਦਾਹ ਵਿਚ ਪ੍ਰੇਤਵਾਦ ਨੂੰ ਅੱਗੇ ਵਧਾਉਣ ਵਾਲੇ ਵਿਅਕਤੀ ਦੂਸਰੇ ਲੋਕਾਂ ਨੂੰ ਪ੍ਰੇਤ-ਮਾਧਿਅਮਾਂ ਕੋਲ ਜਾਣ ਦੀ ਸਲਾਹ ਦਿੰਦੇ ਰਹਿਣਗੇ ਅਤੇ ਇਸ ਲਈ ਉਨ੍ਹਾਂ ਨੂੰ ਯਹੋਵਾਹ ਤੋਂ ਚਾਨਣ ਨਹੀਂ ਮਿਲੇਗਾ।
-