ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਸ਼ੂਰ ਤੋਂ ਨਾ ਡਰੋ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • ਯਸਾਯਾਹ 10:20-23

      ਯਸਾਯਾਹ ਦੇ 10ਵੇਂ ਅਧਿਆਇ ਵਿਚ ਖ਼ਾਸ ਤੌਰ ਤੇ ਦੋ ਗੱਲਾਂ ਵੱਲ ਧਿਆਨ ਦਿੱਤਾ ਗਿਆ ਹੈ ਕਿ ਯਹੋਵਾਹ ਨੇ ਇਸਰਾਏਲ ਨੂੰ ਸਜ਼ਾ ਦੇਣ ਲਈ ਅੱਸ਼ੂਰੀਆਂ ਦੇ ਹਮਲੇ ਨੂੰ ਕਿਵੇਂ ਇਸਤੇਮਾਲ ਕੀਤਾ ਅਤੇ ਕਿ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਉਹ ਯਰੂਸ਼ਲਮ ਨੂੰ ਬਚਾਵੇਗਾ। ਕਿਉਂ ਜੋ 20 ਤੋਂ 23 ਆਇਤਾਂ ਇਸ ਭਵਿੱਖਬਾਣੀ ਦੇ ਵਿਚਕਾਰ ਪਾਈਆਂ ਜਾਂਦੀਆਂ ਹਨ, ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਇਨ੍ਹਾਂ ਦੀ ਇਕ ਪੂਰਤੀ ਉਸ ਸਮੇਂ ਵੀ ਹੋਈ ਸੀ। (ਯਸਾਯਾਹ 1:7-9 ਦੀ ਤੁਲਨਾ ਕਰੋ।) ਪਰ, ਇਨ੍ਹਾਂ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਆਇਤਾਂ ਖ਼ਾਸ ਕਰਕੇ ਬਾਅਦ ਦੇ ਸਮਿਆਂ ਵਿਚ ਵੀ ਲਾਗੂ ਹੋਈਆਂ ਜਦੋਂ ਯਰੂਸ਼ਲਮ ਦੇ ਵਾਸੀਆਂ ਨੂੰ ਵੀ ਆਪਣੇ ਪਾਪਾਂ ਦਾ ਲੇਖਾ ਦੇਣਾ ਪਿਆ।

      ਰਾਜਾ ਆਹਾਜ਼ ਨੇ ਅੱਸ਼ੂਰ ਤੋਂ ਮਦਦ ਮੰਗ ਕੇ ਸੁਰੱਖਿਆ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਅਗਾਹਾਂ ਨੂੰ ਇਸਰਾਏਲ ਦੇ ਘਰਾਣੇ ਵਿੱਚੋਂ ਬਚਣ ਵਾਲੇ ਫਿਰ ਕਦੀ ਵੀ ਅਜਿਹਾ ਫਜ਼ੂਲ ਰਸਤਾ ਨਹੀਂ ਫੜਨਗੇ। ਯਸਾਯਾਹ 10:20 ਵਿਚ ਉਸ ਨੇ ਕਿਹਾ ਕਿ ਉਹ “ਇਸਰਾਏਲ ਦੇ ਪਵਿੱਤਰ ਪੁਰਖ ਯਹੋਵਾਹ ਦਾ ਸਚਿਆਈ ਨਾਲ ਸਹਾਰਾ ਲੈਣਗੇ।” ਪਰ ਯਸਾਯਾਹ 10:21 ਵਿਚ ਲਿਖਿਆ ਹੋਇਆ ਹੈ ਕਿ ਸਿਰਫ਼ ਥੋੜ੍ਹੇ ਜਿਹੇ ਇਸ ਤਰ੍ਹਾਂ ਕਰਨਗੇ ਯਾਨੀ ਕਿ ‘ਇੱਕ ਬਕੀਆ ਮੁੜੇਗਾ।’ ਇਹ ਸਾਨੂੰ ਯਸਾਯਾਹ ਦੇ ਪੁੱਤਰ ਸ਼ਆਰ ਯਾਸ਼ੂਬ ਬਾਰੇ ਯਾਦ ਕਰਾਉਂਦਾ ਹੈ, ਜੋ ਇਸਰਾਏਲ ਵਿਚ ਇਕ ਨਿਸ਼ਾਨ ਸੀ ਅਤੇ ਜਿਸ ਦੇ ਨਾਂ ਦਾ ਮਤਲਬ ਹੈ ‘ਇੱਕ ਬਕੀਆ ਮੁੜੇਗਾ।’ (ਯਸਾਯਾਹ 7:3) ਯਸਾਯਾਹ 10:22 ਨੇ ਆ ਰਹੀ “ਬਰਬਾਦੀ” ਦੇ ਪੱਕੇ ਫ਼ੈਸਲੇ ਬਾਰੇ ਚੇਤਾਵਨੀ ਦਿੱਤੀ ਸੀ। ਅਜਿਹੀ ਬਰਬਾਦੀ ਧਰਮੀ ਸੀ ਕਿਉਂਕਿ ਬਾਗ਼ੀ ਲੋਕਾਂ ਲਈ ਇਹ ਸਜ਼ਾ ਜਾਇਜ਼ ਸੀ। ਨਤੀਜੇ ਵਜੋਂ, “ਸਮੁੰਦਰ ਦੀ ਰੇਤ ਵਾਂਙੁ” ਇਕ ਆਬਾਦ ਕੌਮ ਵਿੱਚੋਂ ਸਿਰਫ਼ ਇਕ ਬਕੀਆ ਮੁੜਿਆ। ਤੇਈਵੀਂ ਆਇਤ ਨੇ ਚੇਤਾਵਨੀ ਦਿੱਤੀ ਸੀ ਕਿ ਇਸ ਆ ਰਹੀ ਬਰਬਾਦੀ ਦਾ ਸਾਰੇ ਦੇਸ਼ ਉੱਤੇ ਅਸਰ ਪਵੇਗਾ। ਇਸ ਵਾਰ ਯਰੂਸ਼ਲਮ ਵੀ ਬਰਬਾਦ ਕੀਤਾ ਗਿਆ।

  • ਅੱਸ਼ੂਰ ਤੋਂ ਨਾ ਡਰੋ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • ਪਹਿਲੀ ਸਦੀ ਵਿਚ ਯਸਾਯਾਹ 10:20-23 ਦੀ ਭਵਿੱਖਬਾਣੀ ਦੀ ਇਕ ਹੋਰ ਪੂਰਤੀ ਵੀ ਹੋਈ ਸੀ, ਜਿਵੇਂ ਰੋਮੀਆਂ 9:27, 28 ਵਿਚ ਦਿਖਾਇਆ ਗਿਆ ਹੈ। (ਯਸਾਯਾਹ 1:9; ਰੋਮੀਆਂ 9:29 ਦੀ ਤੁਲਨਾ ਕਰੋ।) ਪੌਲੁਸ ਨੇ ਸਮਝਾਇਆ ਕਿ ਰੂਹਾਨੀ ਤੌਰ ਤੇ, ਪਹਿਲੀ ਸਦੀ ਵਿਚ ਯਹੂਦੀਆਂ ਦਾ ਇਕ “ਬਕੀਆ” ਯਹੋਵਾਹ ਵੱਲ ਉਦੋਂ ‘ਮੁੜਿਆ’ ਜਦੋਂ ਕੁਝ ਵਫ਼ਾਦਾਰ ਯਹੂਦੀ ਯਿਸੂ ਮਸੀਹ ਦੇ ਚੇਲੇ ਬਣੇ ਅਤੇ ਉਹ “ਆਤਮਾ ਅਤੇ ਸਚਿਆਈ ਨਾਲ” ਯਹੋਵਾਹ ਦੀ ਉਪਾਸਨਾ ਕਰਨ ਲੱਗੇ। (ਯੂਹੰਨਾ 4:24) ਬਾਅਦ ਵਿਚ ਮਸੀਹੀ ਬਣ ਕੇ ਗ਼ੈਰ-ਯਹੂਦੀ ਵੀ ਇਨ੍ਹਾਂ ਨਾਲ ਰਲ ਗਏ ਅਤੇ ਇਹ ਇਕ ਰੂਹਾਨੀ ਕੌਮ ਬਣੇ, ਯਾਨੀ ‘ਪਰਮੇਸ਼ੁਰ ਦਾ ਇਸਰਾਏਲ।’ (ਗਲਾਤੀਆਂ 6:16) ਉਸ ਵੇਲੇ ਯਸਾਯਾਹ 10:20 ਦੇ ਸ਼ਬਦ ਪੂਰੇ ਹੋਏ: ਯਹੋਵਾਹ ਨੂੰ ਸਮਰਪਿਤ ਕੌਮ ਨੇ ਉਸ ਤੋਂ ਮੁੜ ਕੇ ‘ਫੇਰ ਕਦੇ ਨਾ’ ਇਨਸਾਨਾਂ ਤੋਂ ਸਹਾਰਾ ਲਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ