ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਨੇ ਬਾਬਲ ਦਾ ਘਮੰਡ ਤੋੜਿਆ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 10. ਬਾਬਲ ਨੂੰ ਹਰਾਉਣ ਲਈ ਯਹੋਵਾਹ ਨੇ ਕਿਨ੍ਹਾਂ ਨੂੰ ਇਸਤੇਮਾਲ ਕੀਤਾ ਸੀ?

      10 ਯਹੋਵਾਹ ਨੇ ਬਾਬਲ ਦਾ ਨਾਸ਼ ਕਰਨ ਲਈ ਕਿਸ ਤਾਕਤ ਨੂੰ ਵਰਤਿਆ? ਇਹ ਘਟਨਾ ਵਾਪਰਨ ਤੋਂ ਕੁਝ 200 ਸਾਲ ਪਹਿਲਾਂ, ਯਹੋਵਾਹ ਨੇ ਜਵਾਬ ਦਿੱਤਾ ਸੀ: “ਵੇਖੋ, ਮੈਂ ਉਨ੍ਹਾਂ ਦੇ ਵਿਰੁੱਧ ਮਾਦੀਆਂ ਨੂੰ ਪਰੇਰ ਰਿਹਾ ਹਾਂ, ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ, ਨਾ ਸੋਨੇ ਤੋਂ ਖੁਸ਼ ਹੁੰਦੇ ਹਨ। ਉਨ੍ਹਾਂ ਦੇ ਧਣੁਖ ਜੁਆਨਾਂ ਦੇ ਕੁਤਰੇ ਕਰਨਗੇ, ਓਹ ਢਿੱਡ ਦੇ ਫਲ ਉੱਤੇ ਰਹਮ ਨਾ ਕਰਨਗੇ, ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ। ਬਾਬਲ ਜੋ ਪਾਤਸ਼ਾਹੀਆਂ ਦੀ ਸਜਾਵਟ, ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ, ਸਦੂਮ ਅਤੇ ਅਮੂਰਾਹ ਜਿਹਾ ਹੋ ਜਾਵੇਗਾ, ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਢਾਹ ਦਿੱਤਾ ਸੀ।” (ਯਸਾਯਾਹ 13:17-19) ਸ਼ਾਨਦਾਰ ਬਾਬਲ ਨੂੰ ਡੇਗਣ ਵਾਸਤੇ ਯਹੋਵਾਹ ਨੇ ਮਾਦਾ ਦੇ ਦੂਰ ਦੇ ਪਹਾੜੀ ਦੇਸ਼ ਤੋਂ ਫ਼ੌਜਾਂ ਨੂੰ ਇਕ ਔਜ਼ਾਰ ਵਜੋਂ ਵਰਤਿਆ।a ਅਖ਼ੀਰ ਵਿਚ, ਬਾਬਲ ਸਦੂਮ ਅਤੇ ਅਮੂਰਾਹ ਦੇ ਬਦਚਲਣ ਦੇਸ਼ਾਂ ਵਾਂਗ ਉਜਾੜਿਆ ਗਿਆ।—ਉਤਪਤ 13:13; 19:13, 24.

  • ਯਹੋਵਾਹ ਨੇ ਬਾਬਲ ਦਾ ਘਮੰਡ ਤੋੜਿਆ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 13, 14. (ੳ) ਭਾਵੇਂ ਮਾਦੀ ਅਤੇ ਫ਼ਾਰਸੀ ਫ਼ੌਜੀ ਲੁੱਟ ਦਾ ਮਾਲ ਨਹੀਂ ਚਾਹੁੰਦੇ ਸਨ, ਪਰ ਉਹ ਕੀ ਕਰਨਾ ਚਾਹੁੰਦੇ ਸਨ? (ਅ) ਖੋਰਸ ਨੇ ਬਾਬਲ ਦੀ ਚੌੜੀ ਖਾਈ ਨੂੰ ਕਿਵੇਂ ਪਾਰ ਕੀਤਾ ਸੀ?

      13 ਭਾਵੇਂ ਕਿ ਮਾਦੀ ਅਤੇ ਫ਼ਾਰਸੀ ਫ਼ੌਜੀ ਲੁੱਟ ਦਾ ਮਾਲ ਨਹੀਂ ਚਾਹੁੰਦੇ ਸਨ, ਪਰ ਉਹ ਆਪਣਾ ਨਾਂ ਜ਼ਰੂਰ ਕਮਾਉਣਾ ਚਾਹੁੰਦੇ ਸਨ। ਉਹ ਦੁਨੀਆਂ ਵਿਚ ਕਿਸੇ ਵੀ ਕੌਮ ਤੋਂ ਦੂਜਾ ਦਰਜਾ ਨਹੀਂ ਰੱਖਣਾ ਚਾਹੁੰਦੇ ਸਨ। ਇਸ ਤੋਂ ਇਲਾਵਾ, ਯਹੋਵਾਹ ਨੇ ਉਨ੍ਹਾਂ ਦੇ ਦਿਲਾਂ ਵਿਚ “ਬਰਬਾਦੀ” ਪਾਈ। (ਯਸਾਯਾਹ 13:6) ਇਸ ਲਈ, ਆਪਣੀਆਂ ਲੋਹੇ ਦੀਆਂ ਕਮਾਨਾਂ ਨਾਲ ਉਹ ਬਾਬਲ ਉੱਤੇ ਜਿੱਤ ਪਾਉਣ ਲਈ ਦ੍ਰਿੜ੍ਹ ਸਨ। ਇਹ ਕਮਾਨਾਂ ਸਿਰਫ਼ ਤੀਰ ਮਾਰਨ ਲਈ ਹੀ ਨਹੀਂ, ਪਰ ਦੁਸ਼ਮਣ ਫ਼ੌਜੀਆਂ, ਜੋ ਬਾਬਲੀ ਮਾਂਵਾਂ ਦੀ ਸੰਤਾਨ ਸਨ, ਉੱਤੇ ਵਾਰ ਕਰਨ ਅਤੇ ਉਨ੍ਹਾਂ ਨੂੰ ਕੁਚਲਣ ਲਈ ਵੀ ਵਰਤੀਆਂ ਜਾ ਸਕਦੀਆਂ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ