-
“ਬਾਬਲ ਡਿੱਗ ਪਿਆ!”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
5. ਬਾਬਲ ਨੇ “ਛਲੀਆ” ਅਤੇ “ਲੁਟੇਰਾ” ਨਾਂ ਕਿਵੇਂ ਕਮਾਏ ਸਨ?
5 ਯਸਾਯਾਹ ਦੇ ਜ਼ਮਾਨੇ ਵਿਚ ਬਾਬਲ ਅਜੇ ਮੁੱਖ ਵਿਸ਼ਵ ਸ਼ਕਤੀ ਵੀ ਨਹੀਂ ਸੀ, ਪਰ ਯਹੋਵਾਹ ਪਹਿਲਾਂ ਹੀ ਦੇਖ ਸਕਦਾ ਸੀ ਕਿ ਜਦੋਂ ਬਾਬਲ ਦਾ ਸਮਾਂ ਆਉਣਾ ਸੀ, ਉਸ ਨੇ ਆਪਣੀ ਸ਼ਕਤੀ ਦੀ ਕੁਵਰਤੋਂ ਕਰਨੀ ਸੀ। ਯਸਾਯਾਹ ਨੇ ਅੱਗੇ ਕਿਹਾ: “ਇੱਕ ਔਖਾ ਦਰਸ਼ਣ ਮੈਨੂੰ ਵਿਖਾਇਆ ਗਿਆ,—ਛਲੀਆ ਛਲਦਾ, ਲੁਟੇਰਾ ਲੁੱਟਦਾ!” (ਯਸਾਯਾਹ 21:2ੳ) ਬਾਬਲ ਨੇ ਸੱਚ-ਮੁੱਚ ਯਹੂਦਾਹ ਸਮੇਤ ਜਿੱਤੀਆਂ ਕੌਮਾਂ ਨੂੰ ਲੁੱਟਿਆ ਸੀ ਅਤੇ ਉਨ੍ਹਾਂ ਨਾਲ ਭੈੜਾ ਸਲੂਕ ਕੀਤਾ ਸੀ। ਬਾਬਲੀ ਲੋਕਾਂ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਉਸ ਦੀ ਹੈਕਲ ਨੂੰ ਲੁੱਟਿਆ, ਅਤੇ ਉਸ ਦੇ ਲੋਕਾਂ ਨੂੰ ਬਾਬਲ ਵਿਚ ਗ਼ੁਲਾਮ ਬਣਾਇਆ। ਉੱਥੇ, ਇਨ੍ਹਾਂ ਬੇਬੱਸ ਬੰਦੀਆਂ ਨਾਲ ਭੈੜਾ ਸਲੂਕ ਕੀਤਾ ਗਿਆ, ਉਨ੍ਹਾਂ ਦੀ ਨਿਹਚਾ ਦਾ ਮਖੌਲ ਉਡਾਇਆ ਗਿਆ, ਅਤੇ ਉਨ੍ਹਾਂ ਨੂੰ ਆਪਣੇ ਵਤਨ ਨੂੰ ਮੁੜਨ ਦੀ ਕੋਈ ਆਸ ਨਹੀਂ ਦਿੱਤੀ ਗਈ ਸੀ।—2 ਇਤਹਾਸ 36:17-21; ਜ਼ਬੂਰ 137:1-4.
6. (ੳ) ਯਹੋਵਾਹ ਨੇ ਕਿਹੜੀਆਂ ਧਾਹਾਂ ਦਾ ਅੰਤ ਲਿਆਉਣਾ ਸੀ? (ਅ) ਭਵਿੱਖਬਾਣੀ ਅਨੁਸਾਰ ਕਿਹੜੀਆਂ ਕੌਮਾਂ ਨੇ ਬਾਬਲ ਉੱਤੇ ਹਮਲਾ ਕਰਨਾ ਸੀ ਅਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ?
6 ਜੀ ਹਾਂ, ਬਾਬਲ ਇਸ ‘ਔਖੇ ਦਰਸ਼ਣ’ ਦੇ ਪੂਰੀ ਤਰ੍ਹਾਂ ਲਾਇਕ ਸੀ ਅਤੇ ਇਸ ਦਾ ਮਤਲਬ ਹੈ ਕਿ ਉਸ ਉੱਤੇ ਔਖਿਆਈ ਆਉਣੀ ਸੀ। ਯਸਾਯਾਹ ਨੇ ਅੱਗੇ ਕਿਹਾ: “ਹੇ ਏਲਾਮ, ਚੜ੍ਹ! ਹੇ ਮਾਦਈ, ਘੇਰ ਲੈ! ਮੈਂ ਉਹ ਦਾ ਸਾਰਾ ਹੂੰਗਾ ਮੁਕਾ ਦਿੰਦਾ ਹਾਂ।” (ਯਸਾਯਾਹ 21:2ਅ) ਇਸ ਛਲੀਏ ਸਾਮਰਾਜ ਦਾ ਜ਼ੁਲਮ ਸਹਿਣ ਵਾਲੇ ਲੋਕਾਂ ਨੂੰ ਰਾਹਤ ਮਿਲਣੀ ਸੀ। ਜੀ ਹਾਂ, ਉਨ੍ਹਾਂ ਨੇ ਫਿਰ ਕਦੀ ਵੀ ਧਾਹਾਂ ਨਹੀਂ ਮਾਰਨੀਆਂ ਸਨ! (ਜ਼ਬੂਰ 79:11, 12) ਇਹ ਰਾਹਤ ਕਿਸ ਤਰ੍ਹਾਂ ਮਿਲਣੀ ਸੀ? ਯਸਾਯਾਹ ਨੇ ਦੋ ਕੌਮਾਂ ਦੇ ਨਾਂ ਦੱਸੇ ਜਿਨ੍ਹਾਂ ਨੇ ਬਾਬਲ ਉੱਤੇ ਹਮਲਾ ਕਰਨਾ ਸੀ: ਏਲਾਮ ਅਤੇ ਮਾਦੀ। ਦੋ ਸਦੀਆਂ ਬਾਅਦ, 539 ਸਾ.ਯੁ.ਪੂ. ਵਿਚ, ਫ਼ਾਰਸੀ ਖੋਰਸ ਨੇ ਬਾਬਲ ਦੇ ਵਿਰੁੱਧ ਮਾਦੀ-ਫ਼ਾਰਸੀਆਂ ਦੀ ਫ਼ੌਜ ਲਿਆਂਦੀ ਸੀ। ਜਿੱਥੇ ਤਕ ਏਲਾਮ ਦੀ ਗੱਲ ਆਉਂਦੀ ਹੈ, 539 ਸਾ.ਯੁ.ਪੂ. ਤੋਂ ਪਹਿਲਾਂ ਹੀ ਫ਼ਾਰਸੀ ਸ਼ਹਿਨਸ਼ਾਹਾਂ ਨੇ ਉਸ ਦੇਸ਼ ਦੇ ਕੁਝ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ।a ਇਸ ਤਰ੍ਹਾਂ ਫ਼ਾਰਸੀ ਫ਼ੌਜਾਂ ਵਿਚ ਏਲਾਮੀ ਵੀ ਸ਼ਾਮਲ ਸਨ।
-
-
“ਬਾਬਲ ਡਿੱਗ ਪਿਆ!”ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
a ਫ਼ਾਰਸੀ ਰਾਜਾ ਖੋਰਸ ਨੂੰ ਕਦੀ-ਕਦੀ “ਅੰਸ਼ਾਨ ਦਾ ਰਾਜਾ” ਕਿਹਾ ਜਾਂਦਾ ਸੀ। ਅੰਸ਼ਾਨ ਏਲਾਮ ਦਾ ਇਕ ਇਲਾਕਾ ਜਾਂ ਸ਼ਹਿਰ ਸੀ। ਅੱਠਵੀਂ ਸਦੀ ਸਾ.ਯੁ.ਪੂ. ਵਿਚ, ਯਸਾਯਾਹ ਦੇ ਜ਼ਮਾਨੇ ਦੇ ਇਸਰਾਏਲੀ ਸ਼ਾਇਦ ਫ਼ਾਰਸ ਤੋਂ ਅਣਜਾਣ ਸਨ, ਪਰ ਉਨ੍ਹਾਂ ਨੂੰ ਏਲਾਮ ਬਾਰੇ ਪਤਾ ਸੀ। ਸ਼ਾਇਦ ਇਸ ਲਈ ਯਸਾਯਾਹ ਨੇ ਇੱਥੇ ਫ਼ਾਰਸ ਦੀ ਬਜਾਇ ਏਲਾਮ ਦਾ ਨਾਂ ਇਸਤੇਮਾਲ ਕੀਤਾ ਸੀ।
-