ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਬਾਬਲ ਡਿੱਗ ਪਿਆ!”
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 8. ਭਵਿੱਖਬਾਣੀ ਅਨੁਸਾਰ, ਬਾਬਲੀਆਂ ਨੇ ਕੀ ਕੀਤਾ ਭਾਵੇਂ ਕਿ ਉਨ੍ਹਾਂ ਦੇ ਵੈਰੀ ਸ਼ਹਿਰ ਦੀਆਂ ਕੰਧਾਂ ਤੋਂ ਬਾਹਰ ਸਨ?

      8 ਉਸ ਰਾਤ ਜਿੱਦਾਂ-ਜਿੱਦਾਂ ਹਨੇਰਾ ਹੁੰਦਾ ਗਿਆ, ਬਾਬਲੀਆਂ ਦੇ ਮਨਾਂ ਵਿਚ ਡਰਨ ਦਾ ਕੋਈ ਕਾਰਨ ਨਹੀਂ ਸੀ। ਕੁਝ ਦੋ ਸਦੀਆਂ ਪਹਿਲਾਂ, ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਓਹ ਮੇਜ਼ ਲਾਉਂਦੇ ਹਨ, ਓਹ ਦਰੀਆਂ ਵਿਛਾਉਂਦੇ ਹਨ, ਓਹ ਖਾਂਦੇ ਪੀਂਦੇ ਹਨ।” (ਯਸਾਯਾਹ 21:5ੳ) ਜੀ ਹਾਂ, ਹੰਕਾਰੀ ਰਾਜਾ ਬੇਲਸ਼ੱਸਰ ਨੇ ਇਕ ਦਾਅਵਤ ਦਿੱਤੀ। ਇਕ ਹਜ਼ਾਰ ਪ੍ਰਧਾਨਾਂ ਲਈ ਅਤੇ ਕਈ ਤੀਵੀਆਂ ਅਤੇ ਰਖੇਲਾਂ ਲਈ ਸੀਟਾਂ ਦਾ ਪ੍ਰਬੰਧ ਕੀਤਾ ਗਿਆ। (ਦਾਨੀਏਲ 5:1, 2) ਇਹ ਐਸ਼ ਕਰਨ ਵਾਲੇ ਜਾਣਦੇ ਸਨ ਕਿ ਸ਼ਹਿਰ ਦੀਆਂ ਕੰਧਾਂ ਤੋਂ ਬਾਹਰ ਇਕ ਫ਼ੌਜ ਖੜ੍ਹੀ ਸੀ, ਪਰ ਉਹ ਮੰਨਦੇ ਸਨ ਕਿ ਉਨ੍ਹਾਂ ਦਾ ਸ਼ਹਿਰ ਬਿਲਕੁਲ ਸੁਰੱਖਿਅਤ ਸੀ। ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਕੰਧਾਂ ਅਤੇ ਡੂੰਘੀ ਖਾਈ ਤੋਂ ਲੱਗਦਾ ਸੀ ਕਿ ਉਹ ਜਿੱਤਿਆ ਨਹੀਂ ਜਾ ਸਕਦਾ; ਉਨ੍ਹਾਂ ਦੇ ਅਨੁਸਾਰ ਬਾਬਲ ਦੇ ਦੇਵੀ-ਦੇਵਤੇ ਇਸ ਤਰ੍ਹਾਂ ਹੋਣ ਹੀ ਨਹੀਂ ਦੇਣਗੇ। ਇਸ ਲਈ ਉਹ “ਖਾਂਦੇ ਪੀਂਦੇ ਹਨ।” ਬੇਲਸ਼ੱਸਰ ਅਤੇ ਉਸ ਦੇ ਮਹਿਮਾਨ ਸ਼ਰਾਬੀ ਹੋ ਗਏ। ਭਵਿੱਖ ਬਾਰੇ ਯਸਾਯਾਹ ਦੇ ਅਗਲੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਸ਼ਰਾਬ ਪੀ-ਪੀ ਕੇ ਮਸਤ ਹੋ ਚੁੱਕੇ ਸਨ ਅਤੇ ਆਪਣੇ ਹੋਸ਼-ਹਵਾਸ ਗੁਆ ਬੈਠੇ ਸਨ ਕਿਉਂਕਿ ਉਨ੍ਹਾਂ ਨੂੰ ਉਠਾਉਣ ਦੀ ਲੋੜ ਪਈ ਸੀ।

      9. ‘ਢਾਲਾਂ ਨੂੰ ਤੇਲ ਮਲਣ’ ਦੀ ਜ਼ਰੂਰਤ ਕਿਉਂ ਪਈ ਸੀ?

      9 “ਹੇ ਸਰਦਾਰੋ, ਉੱਠੋ! ਢਾਲਾਂ ਨੂੰ ਤੇਲ ਮਲੋ!” (ਯਸਾਯਾਹ 21:5ਅ) ਅਚਾਨਕ, ਦਾਅਵਤ ਖ਼ਤਮ ਹੋ ਗਈ। ਸਰਦਾਰਾਂ ਨੂੰ ਉੱਠਣਾ ਪਿਆ। ਬੁੱਢੇ ਨਬੀ ਦਾਨੀਏਲ ਨੂੰ ਮਹਿਲ ਵਿਚ ਸੱਦਿਆ ਗਿਆ ਅਤੇ ਉਸ ਨੇ ਦੇਖਿਆ ਕਿ ਬਾਬਲੀ ਰਾਜਾ ਬੇਲਸ਼ੱਸਰ ਯਸਾਯਾਹ ਦੇ ਸ਼ਬਦਾਂ ਅਨੁਸਾਰ ਡਰਿਆ ਹੋਇਆ ਸੀ। ਸ਼ਹਿਰ ਦੀ ਮਜ਼ਬੂਤੀ ਦੇ ਬਾਵਜੂਦ, ਮਾਦੀਆਂ, ਫ਼ਾਰਸੀਆਂ, ਅਤੇ ਏਲਾਮੀਆਂ ਦੀਆਂ ਫ਼ੌਜਾਂ ਅੰਦਰ ਵੜ ਆਈਆਂ ਸਨ। ਰਾਜੇ ਦੇ ਪ੍ਰਧਾਨ ਹਫੜਾ-ਦਫੜੀ ਵਿਚ ਪਏ ਹੋਏ ਸਨ। ਬਾਬਲ ਕਿੰਨੀ ਛੇਤੀ ਡਿੱਗ ਪਿਆ! ਲੇਕਿਨ, ‘ਢਾਲਾਂ ਨੂੰ ਤੇਲ ਮਲਣ’ ਦਾ ਮਤਲਬ ਕੀ ਸੀ? ਕਦੀ-ਕਦੀ ਬਾਈਬਲ ਇਕ ਕੌਮ ਦੇ ਰਾਜੇ ਨੂੰ ਉਸ ਦੀ ਢਾਲ ਸੱਦਦੀ ਹੈ ਕਿਉਂਕਿ ਉਹ ਦੇਸ਼ ਦਾ ਰਖਵਾਲਾ ਹੁੰਦਾ ਸੀ।b (ਜ਼ਬੂਰ 89:18) ਇਸ ਲਈ ਯਸਾਯਾਹ ਵਿਚ ਇਹ ਆਇਤ ਸ਼ਾਇਦ ਇਕ ਨਵੇਂ ਰਾਜੇ ਦੀ ਜ਼ਰੂਰਤ ਬਾਰੇ ਦੱਸਦੀ ਹੋਵੇ। ਕਿਉਂ? ਕਿਉਂਕਿ ਉਸੇ “ਰਾਤ ਨੂੰ” ਬੇਲਸ਼ੱਸਰ ਮਾਰਿਆ ਗਿਆ ਸੀ। ਇਸ ਲਈ, ‘ਢਾਲਾਂ ਨੂੰ ਤੇਲ ਮਲਣ’ ਜਾਂ ਨਵਾਂ ਰਾਜਾ ਨਿਯੁਕਤ ਕਰਨ ਦੀ ਲੋੜ ਸੀ।—ਦਾਨੀਏਲ 5:1-9, 30.

  • “ਬਾਬਲ ਡਿੱਗ ਪਿਆ!”
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • b ਬਾਈਬਲ ਉੱਤੇ ਟਿੱਪਣੀ ਕਰਨ ਵਾਲੇ ਕਈ ਲੋਕ ਸਮਝਦੇ ਹਨ ਕਿ ਸ਼ਬਦ “ਢਾਲਾਂ ਨੂੰ ਤੇਲ ਮਲੋ” ਉਸ ਪ੍ਰਾਚੀਨ ਸੈਨਿਕ ਰਿਵਾਜ ਦਾ ਜ਼ਿਕਰ ਹੈ ਜਦੋਂ ਲੜਾਈ ਤੋਂ ਪਹਿਲਾਂ ਚਮੜੇ ਦੀਆਂ ਢਾਲਾਂ ਉੱਤੇ ਤੇਲ ਮਲ਼ਿਆ ਜਾਂਦਾ ਸੀ ਤਾਂਕਿ ਜ਼ਿਆਦਾਤਰ ਤੀਰ ਟੇਢੇ ਲੱਗ ਕੇ ਡਿੱਗ ਪੈਣ। ਜਦ ਕਿ ਇਹ ਗੱਲ ਹੋ ਸਕਦੀ ਹੈ ਧਿਆਨ ਦਿਓ ਕਿ ਜਿਸ ਰਾਤ ਬਾਬਲ ਡਿੱਗਿਆ, ਉਸ ਰਾਤ ਬਾਬਲੀਆਂ ਨੂੰ ਲੜਾਈ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਤਾਂ ਫਿਰ ਲੜਾਈ ਦੀ ਤਿਆਰੀ ਲਈ ਢਾਲਾਂ ਨੂੰ ਤੇਲ ਮਲ਼ਣ ਦੀ ਤਾਂ ਗੱਲ ਹੀ ਨਹੀਂ ਰਹੀ ਸੀ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ