-
ਬੇਵਫ਼ਾਈ ਤੋਂ ਸਬਕਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
6. (ੳ) ਯਰੂਸ਼ਲਮ ਦਾ ਕੀ ਹਾਲ ਹੋਇਆ ਸੀ? (ਅ) ਕੁਝ ਲੋਕ ਖ਼ੁਸ਼ ਕਿਉਂ ਹੁੰਦੇ ਸਨ, ਪਰ ਉਨ੍ਹਾਂ ਦੇ ਅੱਗੇ ਕੀ ਹੋਣ ਵਾਲਾ ਸੀ?
6 ਯਸਾਯਾਹ ਨੇ ਅੱਗੇ ਕਿਹਾ: “ਹੇ ਸ਼ੋਰ ਦੇ ਭਰੇ ਹੋਏ ਰੌਲੇ ਵਾਲੇ ਸ਼ਹਿਰ! ਹੇ ਅਨੰਦਮਈ ਨਗਰ! ਤੇਰੇ ਵੱਢੇ ਹੋਏ ਨਾ ਤਲਵਾਰ ਨਾਲ ਵੱਢੇ ਗਏ, ਨਾ ਜੰਗ ਵਿੱਚ ਮਾਰੇ ਗਏ!” (ਯਸਾਯਾਹ 22:2) ਬਹੁਤ ਸਾਰੇ ਲੋਕ ਸ਼ਹਿਰ ਨੂੰ ਆਏ ਹੋਏ ਸਨ ਜਿਸ ਵਿਚ ਬਹੁਤ ਗੜਬੜ ਫੈਲੀ ਹੋਈ ਸੀ। ਸੜਕਾਂ ਉੱਤੇ ਸ਼ੋਰ-ਸ਼ਰਾਬੇ ਕਾਰਨ ਲੋਕ ਡਰਦੇ ਸਨ। ਪਰ ਕੁਝ ਲੋਕ ਸੁਰੱਖਿਅਤ ਮਹਿਸੂਸ ਕਰਨ ਕਰਕੇ ਖ਼ੁਸ਼ੀ ਮਨਾ ਰਹੇ ਸਨ ਕਿਉਂਕਿ ਸ਼ਾਇਦ ਉਹ ਮੰਨਦੇ ਸਨ ਕਿ ਖ਼ਤਰਾ ਲੰਘ ਗਿਆ ਸੀ।a ਲੇਕਿਨ, ਉਸ ਵੇਲੇ ਖ਼ੁਸ਼ੀ ਮਨਾਉਣੀ ਮੂਰਖਤਾ ਸੀ। ਸ਼ਹਿਰ ਵਿਚ ਕਈਆਂ ਦੀ ਮੌਤ ਤਲਵਾਰ ਨਾਲੋਂ ਵੀ ਭੈੜਿਆਂ ਤਰੀਕਿਆਂ ਨਾਲ ਹੋਈ। ਘੇਰੇ ਹੋਏ ਸ਼ਹਿਰ ਨੂੰ ਬਾਹਰੋਂ ਕੋਈ ਅੰਨ ਨਹੀਂ ਮਿਲਦਾ ਸੀ। ਸ਼ਹਿਰ ਦੇ ਅੰਦਰ ਜਮ੍ਹਾਂ ਕੀਤਾ ਗਿਆ ਅੰਨ ਖ਼ਤਮ ਹੁੰਦਾ ਗਿਆ। ਭੁੱਖ ਦੇ ਕਾਰਨ ਲੋਕਾਂ ਵਿਚ ਕਈ ਰੋਗ ਫੈਲ ਗਏ। ਇਸ ਤਰ੍ਹਾਂ ਯਰੂਸ਼ਲਮ ਵਿਚ ਲੋਕ ਕਾਲ਼ ਅਤੇ ਮਹਾਂਮਾਰੀਆਂ ਨਾਲ ਮਰੇ। ਇਹ ਗੱਲਾਂ 607 ਸਾ.ਯੁ.ਪੂ. ਵਿਚ ਅਤੇ ਫਿਰ 70 ਸਾ.ਯੁ. ਵਿਚ ਵੀ ਹੋਈਆਂ ਸਨ।—2 ਰਾਜਿਆਂ 25:3; ਵਿਰਲਾਪ 4:9, 10.b
-
-
ਬੇਵਫ਼ਾਈ ਤੋਂ ਸਬਕਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
a ਕਈ ਯਹੂਦੀ 66 ਸਾ.ਯੁ. ਵਿਚ ਖ਼ੁਸ਼ ਹੋਏ ਸਨ ਜਦੋਂ ਯਰੂਸ਼ਲਮ ਦੁਆਲੇ ਘੇਰਾ ਪਾਉਣ ਵਾਲੀਆਂ ਰੋਮੀ ਫ਼ੌਜਾਂ ਪਿੱਛੇ ਹਟ ਗਈਆਂ ਸਨ।
-