ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੌਮਾਂ ਉੱਤੇ ਯਹੋਵਾਹ ਦਾ ਕ੍ਰੋਧ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 16, 17. ਅਦੋਮ ਦਾ ਕੀ ਬਣਿਆ ਅਤੇ ਉਸ ਦੀ ਇਹ ਹਾਲਤ ਕਿੰਨੇ ਚਿਰ ਲਈ ਰਹਿਣੀ ਸੀ?

      16 ਯਸਾਯਾਹ ਦੀ ਭਵਿੱਖਬਾਣੀ ਨੇ ਅੱਗੇ ਦੱਸਿਆ ਕਿ ਅਦੋਮ ਦੇ ਦੇਸ਼ ਵਿਚ ਇਨਸਾਨਾਂ ਦੀ ਬਜਾਇ ਜੰਗਲੀ ਜਾਨਵਰਾਂ ਨੇ ਵੱਸਣਾ ਸੀ, ਮਤਲਬ ਕਿ ਉਸ ਉੱਤੇ ਤਬਾਹੀ ਆਉਣੀ ਸੀ: “ਪੀੜ੍ਹੀਓਂ ਪੀੜ੍ਹੀ ਉਹ ਵਿਰਾਨ ਰਹੇਗੀ, ਅਤੇ ਸਦਾ ਲਈ ਕਦੇ ਵੀ ਉਹ ਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ। ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਰ ਕਾਂ ਉਹ ਦੇ ਵਿੱਚ ਵੱਸਣਗੇ। ਉਹ ਉਸ ਉੱਤੇ ਘਬਰਾਹਟ ਦੀ ਜਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ। ਉਹ ਦੇ ਸ਼ਰੀਫ ਉਹ ਨੂੰ ‘ਅਲੋਪ ਰਾਜ’ ਸੱਦਣਗੇ, ਅਤੇ ਉਹ ਦੇ ਸਾਰੇ ਸਰਦਾਰ ਨਾ ਹੋਇਆਂ ਜੇਹੇ ਹੋਣਗੇ। ਕੰਡੇ ਉਹ ਦੇ ਮਹਿਲਾਂ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਥੋਹਰਾਂ ਉਹ ਦਿਆਂ ਕਿਲਿਆਂ ਵਿੱਚ। ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰ ਮੁਰਗਾਂ ਦਾ ਵੇਹੜਾ ਹੋਵੇਗਾ। ਉਜਾੜ ਦੇ ਦਰਿੰਦੇ ਬਿੱਜੂਆਂ ਨਾਲ ਮਿਲਣਗੇ, ਬਣ ਬੱਕਰਾ ਆਪਣੇ ਸਾਥੀ ਨੂੰ ਸੱਦੇਗਾ, ਸਗੋਂ ਰਾਤ ਦੀ ਭੂਤਨੀ ਉੱਥੇ ਟਿਕੇਗੀ, ਅਤੇ ਆਪਣੇ ਲਈ ਅਰਾਮ ਦਾ ਥਾਂ ਪਾਵੇਗੀ। ਉੱਥੇ ਉੱਲੂ ਆਹਲਣਾ ਬਣਾ ਕੇ ਆਂਡੇ ਦੇਵੇਗੀ।”—ਯਸਾਯਾਹ 34:10ਅ-15.a

      17 ਅਦੋਮ ਦਾ ਦੇਸ਼ ਸੁੰਨਾ ਹੋ ਗਿਆ ਸੀ। ਉਹ ਇਕ ਉਜਾੜ ਬਣਿਆ ਜਿਸ ਵਿਚ ਸਿਰਫ਼ ਜੰਗਲੀ ਜਾਨਵਰ, ਪੰਛੀ, ਅਤੇ ਸੱਪ ਵੱਸਦੇ ਸਨ। ਦਸਵੀਂ ਆਇਤ ਦੇ ਅਨੁਸਾਰ ਦੇਸ਼ ਦੀ ਇਹ ਹਾਲਤ “ਸਦਾ ਲਈ” ਰਹੇਗੀ ਅਤੇ ਇਹ ਦੇਸ਼ ਕਦੀ ਵੀ ਬਹਾਲ ਨਹੀਂ ਕੀਤਾ ਜਾਵੇਗਾ।—ਓਬਦਯਾਹ 18.

  • ਕੌਮਾਂ ਉੱਤੇ ਯਹੋਵਾਹ ਦਾ ਕ੍ਰੋਧ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • a ਮਲਾਕੀ ਦੇ ਜ਼ਮਾਨੇ ਤਕ ਇਹ ਭਵਿੱਖਬਾਣੀ ਪੂਰੀ ਹੋ ਚੁੱਕੀ ਸੀ। (ਮਲਾਕੀ 1:3) ਮਲਾਕੀ ਨੇ ਦੱਸਿਆ ਕਿ ਅਦੋਮੀ ਆਪਣੇ ਵਿਰਾਨ ਦੇਸ਼ ਵਿਚ ਦੁਬਾਰਾ ਵੱਸਣ ਦੀ ਉਮੀਦ ਰੱਖਦੇ ਸਨ। (ਮਲਾਕੀ 1:4) ਲੇਕਿਨ ਇਹ ਯਹੋਵਾਹ ਦੀ ਮਰਜ਼ੀ ਨਹੀਂ ਸੀ ਅਤੇ ਬਾਅਦ ਵਿਚ ਨਬਾਯੋਤ ਦੀ ਸੰਤਾਨ ਨੇ ਇਸ ਦੇਸ਼ ਉੱਤੇ ਕਬਜ਼ਾ ਕਰ ਲਿਆ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ