-
ਫਿਰਦੌਸ ਦੀ ਉਮੀਦ!ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
ਸੁੰਨਾ ਦੇਸ਼ ਖ਼ੁਸ਼ੀਆਂ ਮਨਾਵੇਗਾ
3. ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਦੇਸ਼ ਵਿਚ ਕਿਹੋ ਜਿਹੀ ਤਬਦੀਲੀ ਹੋਣੀ ਸੀ?
3 ਫਿਰਦੌਸ ਦੀ ਉਮੀਦ ਬਾਰੇ ਯਸਾਯਾਹ ਦੀ ਭਵਿੱਖਬਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। ਉਹ ਬਹੁਤਾ ਖਿੜੇਗਾ, ਅਤੇ ਖੁਸ਼ੀ ਅਰ ਜੈਕਾਰਿਆਂ ਨਾਲ ਬਾਗ ਬਾਗ ਹੋਵੇਗਾ, ਲਬਾਨੋਨ ਦੀ ਉਪਮਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ, ਉਹ ਨੂੰ ਦਿੱਤੀ ਜਾਵੇਗੀ, ਓਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।”—ਯਸਾਯਾਹ 35:1, 2.
4. ਯਹੂਦੀਆਂ ਦਾ ਵਤਨ ਕਦੋਂ ਅਤੇ ਕਿਵੇਂ ਉਜਾੜ ਬਣ ਗਿਆ ਸੀ?
4 ਯਸਾਯਾਹ ਨੇ ਇਹ ਸ਼ਬਦ ਲਗਭਗ 732 ਸਾ.ਯੁ.ਪੂ. ਵਿਚ ਲਿਖੇ ਸਨ। ਇਸ ਤੋਂ ਕੁਝ 125 ਸਾਲ ਬਾਅਦ, ਬਾਬਲੀਆਂ ਨੇ ਯਰੂਸ਼ਲਮ ਦਾ ਨਾਸ਼ ਕੀਤਾ ਅਤੇ ਉਹ ਯਹੂਦਾਹ ਦੇ ਲੋਕਾਂ ਨੂੰ ਗ਼ੁਲਾਮੀ ਵਿਚ ਲੈ ਗਏ। ਉਨ੍ਹਾਂ ਦਾ ਵਤਨ ਖਾਲੀ ਅਤੇ ਸੁੰਨਾ ਛੱਡਿਆ ਗਿਆ ਸੀ। (2 ਰਾਜਿਆਂ 25:8-11, 21-26) ਇਸ ਤਰ੍ਹਾਂ ਯਹੋਵਾਹ ਦੀ ਚੇਤਾਵਨੀ ਅਨੁਸਾਰ ਯਹੂਦੀਆਂ ਦੀ ਬੇਵਫ਼ਾਈ ਦੇ ਕਾਰਨ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਿਆ ਗਿਆ। (ਬਿਵਸਥਾ ਸਾਰ 28:15, 36, 37; 1 ਰਾਜਿਆਂ 9:6-8) ਜਦੋਂ ਇਬਰਾਨੀ ਕੌਮ ਵਿਦੇਸ਼ ਵਿਚ ਗ਼ੁਲਾਮ ਸੀ, ਤਾਂ ਉਨ੍ਹਾਂ ਦੇ ਫਲਦਾਰ ਖੇਤ ਅਤੇ ਬਾਗ਼ 70 ਸਾਲਾਂ ਤਕ ਵਿਰਾਨ ਛੱਡੇ ਗਏ, ਉਹ ਉਜਾੜ ਬਣ ਗਏ ਸਨ।—ਯਸਾਯਾਹ 64:10; ਯਿਰਮਿਯਾਹ 4:23-27; 9:10-12.
5. (ੳ) ਦੇਸ਼ ਫਿਰਦੌਸ ਵਰਗਾ ਦੁਬਾਰਾ ਕਿਵੇਂ ਬਣਾਇਆ ਗਿਆ ਸੀ? (ਅ) ਲੋਕ “ਯਹੋਵਾਹ ਦਾ ਪਰਤਾਪ” ਕਿਸ ਤਰ੍ਹਾਂ ਦੇਖ ਸਕੇ ਸਨ?
5 ਪਰ, ਯਸਾਯਾਹ ਦੀ ਭਵਿੱਖਬਾਣੀ ਨੇ ਦੱਸਿਆ ਸੀ ਕਿ ਦੇਸ਼ ਨੇ ਹਮੇਸ਼ਾ ਲਈ ਉਜਾੜ ਨਹੀਂ ਰਹਿਣਾ ਸੀ। ਉਸ ਨੂੰ ਦੁਬਾਰਾ ਫਿਰਦੌਸ ਵਰਗਾ ਬਣਾਇਆ ਜਾਣਾ ਸੀ। ਉਸ ਨੂੰ “ਲਬਾਨੋਨ ਦੀ ਉਪਮਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ” ਦਿੱਤੀ ਜਾਣੀ ਸੀ।a ਉਹ ਕਿਵੇਂ? ਜਦੋਂ ਯਹੂਦੀ ਆਪਣੇ ਵਤਨ ਵਾਪਸ ਮੁੜੇ ਸਨ, ਤਾਂ ਉਨ੍ਹਾਂ ਨੇ ਆਪਣੇ ਖੇਤਾਂ ਨੂੰ ਦੁਬਾਰਾ ਵਾਹਿਆ ਅਤੇ ਪਾਣੀ ਦਿੱਤਾ ਅਤੇ ਉਨ੍ਹਾਂ ਦਾ ਦੇਸ਼ ਪਹਿਲਾਂ ਵਾਂਗ ਫਲਦਾਰ ਬਣ ਗਿਆ। ਸਿਰਫ਼ ਯਹੋਵਾਹ ਹੀ ਇਸ ਤਰ੍ਹਾਂ ਕਰ ਸਕਦਾ ਸੀ। ਉਸ ਦੀ ਮਰਜ਼ੀ, ਬਰਕਤ, ਅਤੇ ਸਹਾਰੇ ਨਾਲ ਹੀ ਯਹੂਦੀ ਅਜਿਹੇ ਸੋਹਣੇ ਮਾਹੌਲ ਦਾ ਆਨੰਦ ਮਾਣ ਸਕੇ ਸਨ। ਲੋਕ “ਯਹੋਵਾਹ ਦਾ ਪਰਤਾਪ, [ਆਪਣੇ] ਪਰਮੇਸ਼ੁਰ ਦੀ ਸ਼ਾਨ” ਦੇਖ ਸਕੇ ਜਦੋਂ ਉਨ੍ਹਾਂ ਨੇ ਆਪਣੇ ਦੇਸ਼ ਦੀ ਤਬਦੀਲੀ ਵਿਚ ਯਹੋਵਾਹ ਦਾ ਹੱਥ ਦੇਖਿਆ।
6. ਯਸਾਯਾਹ ਦੇ ਸ਼ਬਦਾਂ ਦੀ ਕਿਹੜੀ ਮਹੱਤਵਪੂਰਣ ਪੂਰਤੀ ਹੋਈ ਸੀ?
6 ਇਸਰਾਏਲ ਦੇ ਬਹਾਲ ਦੇਸ਼ ਵਿਚ ਯਸਾਯਾਹ ਦੇ ਸ਼ਬਦਾਂ ਦੀ ਹੋਰ ਵੀ ਮਹੱਤਵਪੂਰਣ ਪੂਰਤੀ ਹੋਈ ਸੀ। ਇਸਰਾਏਲ ਕਈ ਸਾਲਾਂ ਤਕ ਰੂਹਾਨੀ ਤੌਰ ਤੇ ਸੁੱਕਾ ਅਤੇ ਬੰਜਰ ਸੀ। ਜਦੋਂ ਯਹੂਦੀ ਲੋਕ ਬਾਬਲ ਵਿਚ ਗ਼ੁਲਾਮ ਸਨ, ਤਾਂ ਉਨ੍ਹਾਂ ਲਈ ਸ਼ੁੱਧ ਉਪਾਸਨਾ ਕਰਨੀ ਬਹੁਤ ਔਖੀ ਸੀ। ਉੱਥੇ ਨਾ ਕੋਈ ਹੈਕਲ, ਨਾ ਕੋਈ ਜਗਵੇਦੀ, ਅਤੇ ਨਾ ਹੀ ਕੋਈ ਜਾਜਕਾਈ ਸੀ। ਬਲੀਆਂ ਰੋਜ਼ ਨਹੀਂ ਚੜ੍ਹਾਈਆਂ ਜਾ ਸਕਦੀਆਂ ਸਨ। ਪਰ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਹਾਲਤ ਬਦਲੇਗੀ। ਜ਼ਰੁੱਬਾਬਲ, ਅਜ਼ਰਾ, ਅਤੇ ਨਹਮਯਾਹ ਵਰਗੇ ਮਨੁੱਖਾਂ ਦੀ ਅਗਵਾਈ ਅਧੀਨ ਇਸਰਾਏਲ ਦੇ 12 ਗੋਤਾਂ ਵਿੱਚੋਂ ਕੁਝ ਲੋਕ ਯਰੂਸ਼ਲਮ ਨੂੰ ਵਾਪਸ ਗਏ। ਉਨ੍ਹਾਂ ਨੇ ਹੈਕਲ ਦੁਬਾਰਾ ਬਣਾਈ ਅਤੇ ਪੂਰੀ ਆਜ਼ਾਦੀ ਨਾਲ ਯਹੋਵਾਹ ਦੀ ਸੇਵਾ ਕੀਤੀ। (ਅਜ਼ਰਾ 2:1, 2) ਇਹ ਵਾਕਈ ਇਕ ਰੂਹਾਨੀ ਫਿਰਦੌਸ ਸੀ!
-
-
ਫਿਰਦੌਸ ਦੀ ਉਮੀਦ!ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
-
-
a ਬਾਈਬਲ ਦੱਸਦੀ ਹੈ ਕਿ ਲੇਬਨਾਨ ਦੀ ਪੁਰਾਣੀ ਜ਼ਮੀਨ ਫਲਦਾਰ ਸੀ ਅਤੇ ਉਸ ਦੇ ਸੰਘਣੇ ਜੰਗਲਾਂ ਵਿਚ ਵੱਡੇ-ਵੱਡੇ ਦਿਆਰਾਂ ਦੇ ਰੁੱਖ ਸਨ। ਉਸ ਦੀ ਤੁਲਨਾ ਅਦਨ ਦੇ ਬਾਗ਼ ਨਾਲ ਕੀਤੀ ਜਾ ਸਕਦੀ ਸੀ। (ਜ਼ਬੂਰ 29:5; 72:16; ਹਿਜ਼ਕੀਏਲ 28:11-13) ਸ਼ਾਰੋਨ ਆਪਣੀਆਂ ਨਦੀਆਂ ਅਤੇ ਬਲੂਤ ਦੇ ਰੁੱਖਾਂ ਲਈ ਮਸ਼ਹੂਰ ਸੀ। ਕਰਮਲ ਵਿਚ ਅੰਗੂਰਾਂ ਅਤੇ ਫਲਾਂ ਦੇ ਬਾਗ਼ ਸਨ ਅਤੇ ਉਸ ਦੀਆਂ ਪਹਾੜੀਆਂ ਤੇ ਤਰ੍ਹਾਂ-ਤਰ੍ਹਾਂ ਦੇ ਫੁੱਲ ਸਨ।
-