ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ ਦਾ ਵਫ਼ਾਦਾਰ ਸੈਕਟਰੀ ਬਾਰੂਕ
    ਪਹਿਰਾਬੁਰਜ—2006 | ਅਗਸਤ 15
    • “ਵੱਡੀਆਂ ਚੀਜ਼ਾਂ” ਨਾ ਭਾਲ

      ਪਹਿਲੀ ਪੱਤਰੀ ਲਿਖਣ ਵੇਲੇ ਬਾਰੂਕ ਅਤਿਅੰਤ ਉਦਾਸ ਹੋ ਗਿਆ ਸੀ। ਹਉਕਾ ਭਰ ਕੇ ਉਹ ਬੋਲਿਆ: “ਹਾਇ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ।” ਬਾਰੂਕ ਇੰਜ ਕਿਉਂ ਮਹਿਸੂਸ ਕਰ ਰਿਹਾ ਸੀ?—ਯਿਰਮਿਯਾਹ 45:1-3.

      ਬਾਈਬਲ ਵਿਚ ਸਾਨੂੰ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਪਰ ਜ਼ਰਾ ਕਲਪਨਾ ਕਰ ਕੇ ਦੇਖੋ ਕਿ ਬਾਰੂਕ ਇਸ ਤਰ੍ਹਾਂ ਕਿਉਂ ਸੋਚਣ ਲੱਗ ਪਿਆ ਸੀ। ਇਸਰਾਏਲ ਤੇ ਯਹੂਦਾਹ ਦੇ ਲੋਕ ਯਹੋਵਾਹ ਤੋਂ ਬੇਮੁੱਖ ਹੋ ਗਏ ਸਨ। ਯਹੋਵਾਹ ਵੱਲੋਂ 23 ਸਾਲਾਂ ਦੌਰਾਨ ਦਿੱਤੀਆਂ ਚੇਤਾਵਨੀਆਂ ਸੁਣਾ ਕੇ ਬਾਰੂਕ ਨੇ ਇਨ੍ਹਾਂ ਲੋਕਾਂ ਦੇ ਕੰਮਾਂ ਦਾ ਪਰਦਾਫ਼ਾਸ਼ ਕੀਤਾ ਸੀ। ਯਹੋਵਾਹ ਨੇ ਤੈਅ ਕਰ ਲਿਆ ਸੀ ਕਿ ਯਰੂਸ਼ਲਮ ਤੇ ਯਹੂਦਾਹ ਦੋਹਾਂ ਦਾ ਉਜੜਨਾ ਬਾਬੁਲ ਦੇ ਹੱਥੀਂ ਹੋਏਗਾ ਤੇ ਇਸਰਾਏਲੀਆਂ ਨੂੰ 70 ਸਾਲਾਂ ਲਈ ਬਾਬੁਲ ਵਿਚ ਰਹਿਣਾ ਪਏਗਾ। ਇਹ ਜਾਣਕਾਰੀ ਯਹੋਵਾਹ ਨੇ ਯਿਰਮਿਯਾਹ ਨੂੰ ਉਦੋਂ ਦਿੱਤੀ ਸੀ ਜਦ ਬਾਰੂਕ ਨੇ ਪਹਿਲੀ ਪੱਤਰੀ ਲਿਖੀ ਸੀ ਅਤੇ ਹੋ ਸਕਦਾ ਹੈ ਕਿ ਇਹ ਜਾਣਕਾਰੀ ਪੱਤਰੀ ਵਿਚ ਵੀ ਦਰਜ ਕੀਤੀ ਗਈ ਸੀ। ਇਸ ਬਾਰੇ ਸੋਚ ਕੇ ਬਾਰੂਕ ਦਾ ਦਿਮਾਗ਼ ਚਕਰਾ ਗਿਆ ਹੋਣਾ। (ਯਿਰਮਿਯਾਹ 25:1-11) ਇਸ ਤੋਂ ਇਲਾਵਾ, ਉਸ ਨੂੰ ਡਰ ਸੀ ਕਿ ਇਸ ਔਖੀ ਘੜੀ ਵਿਚ ਯਿਰਮਿਯਾਹ ਦੀ ਸਹਾਇਤਾ ਕਰਦੇ-ਕਰਦੇ ਉਸ ਦਾ ਰੁਤਬਾ ਤੇ ਕੈਰੀਅਰ ਵੀ ਜਾਂਦਾ ਲੱਗੇਗਾ।

      ਗੱਲ ਜੋ ਵੀ ਸੀ, ਯਹੋਵਾਹ ਨੇ ਭਵਿੱਖ ਵਿਚ ਹੋਣ ਵਾਲੇ ਨਿਆਂ ਨੂੰ ਮਨ ਵਿਚ ਰੱਖਣ ਵਿਚ ਬਾਰੂਕ ਦੀ ਮਦਦ ਕੀਤੀ। “ਜੋ ਮੈਂ ਬਣਾਇਆ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਏਹ ਸਾਰੇ ਦੇਸ ਨੂੰ,” ਯਹੋਵਾਹ ਨੇ ਕਿਹਾ। ਫਿਰ ਉਸ ਨੇ ਬਾਰੂਕ ਨੂੰ ਇਹ ਢੁਕਵੀਂ ਸਲਾਹ ਦਿੱਤੀ: “ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ।”—ਯਿਰਮਿਯਾਹ 45:4, 5.

      ਯਹੋਵਾਹ ਨੇ ਖੁੱਲ੍ਹ ਕੇ ਨਹੀਂ ਦੱਸਿਆ ਕਿ ਇਹ “ਵੱਡੀਆਂ ਚੀਜ਼ਾਂ” ਕੀ ਸਨ, ਪਰ ਬਾਰੂਕ ਨੂੰ ਪਤਾ ਹੋਣਾ ਕਿ ਇਹ ਚੀਜ਼ਾਂ ਸੁਆਰਥੀ ਖ਼ਾਹਸ਼ਾਂ, ਸ਼ਾਨੋ-ਸ਼ੌਕਤ ਜਾਂ ਮਾਇਆ ਸੀ ਕਿ ਕੁਝ ਹੋਰ। ਯਹੋਵਾਹ ਨੇ ਉਸ ਨੂੰ ਅਕਲ ਤੋਂ ਕੰਮ ਲੈਣ ਦੀ ਨਸੀਹਤ ਦਿੱਤੀ ਅਤੇ ਉਸ ਨੂੰ ਯਾਦ ਕਰਾਇਆ ਕਿ ਭਵਿੱਖ ਵਿਚ ਕੀ ਹੋਣ ਵਾਲਾ ਸੀ: “ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਅਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ।” ਹਾਂ, ਯਹੋਵਾਹ ਦਾ ਵਾਅਦਾ ਸੀ ਕਿ ਬਾਰੂਕ ਭਾਵੇਂ ਜਿੱਥੇ ਮਰਜ਼ੀ ਚਲਾ ਜਾਏ, ਉਸ ਦੀ ਸਭ ਤੋਂ ਕੀਮਤੀ ਚੀਜ਼ ਯਾਨੀ ਉਸ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ।—ਯਿਰਮਿਯਾਹ 45:5.

  • ਯਿਰਮਿਯਾਹ ਦਾ ਵਫ਼ਾਦਾਰ ਸੈਕਟਰੀ ਬਾਰੂਕ
    ਪਹਿਰਾਬੁਰਜ—2006 | ਅਗਸਤ 15
    • ਯਹੂਦਾਹ ਦੇ ਨਾਸ਼ ਤੋਂ ਪਹਿਲਾਂ ਦੇ ਖਲਬਲੀ ਭਰੇ ਦਿਨਾਂ ਦੌਰਾਨ ਜਦ ਬਾਰੂਕ ਨੂੰ ਯਾਦ ਕਰਾਇਆ ਗਿਆ ਸੀ ਕਿ “ਵੱਡੀਆਂ ਚੀਜ਼ਾਂ” ਜਮ੍ਹਾ ਕਰਨ ਦਾ ਇਹ ਵਕਤ ਨਹੀਂ ਸੀ, ਤਾਂ ਉਸ ਨੇ ਇਸ ਗੱਲ ਨੂੰ ਮੰਨਿਆ ਅਤੇ ਇਨਾਮ ਵਜੋਂ ਯਹੋਵਾਹ ਨੇ ਉਸ ਦੀ ਜਾਨ ਬਖ਼ਸ਼ ਦਿੱਤੀ। ਇਸ ਤੋਂ ਅਸੀਂ ਵੀ ਇਕ ਅਹਿਮ ਗੱਲ ਸਿੱਖ ਸਕਦੇ ਹਾਂ ਕਿਉਂਕਿ ਅਸੀਂ ਵੀ ਇਸ ਦੁਨੀਆਂ ਦੇ ਅੰਤ ਦੇ ਸਮੇਂ ਵਿਚ ਰਹਿੰਦੇ ਹਾਂ। ਜੇ ਅਸੀਂ ਯਹੋਵਾਹ ਦੀ ਗੱਲ ਮੰਨਾਂਗੇ, ਤਾਂ ਸਾਡੀ ਜਾਨ ਵੀ ਬਖ਼ਸ਼ ਦਿੱਤੀ ਜਾਵੇਗੀ। ਕੀ ਅਸੀਂ ਬਾਰੂਕ ਵਰਗਾ ਰਵੱਈਆ ਅਪਣਾਵਾਂਗੇ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ