-
‘ਮੈਂ ਚਰਵਾਹਾ ਨਿਯੁਕਤ ਕਰਾਂਗਾ’ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
19 ਇਸ ਭਵਿੱਖਬਾਣੀ ਵਿਚ ਕੀ ਦੱਸਿਆ ਗਿਆ ਹੈ? (ਹਿਜ਼ਕੀਏਲ 34:22-24 ਪੜ੍ਹੋ।) ਪਰਮੇਸ਼ੁਰ ਇਕ “ਚਰਵਾਹਾ ਨਿਯੁਕਤ ਕਰੇਗਾ” ਜਿਸ ਨੂੰ ਉਸ ਨੇ ‘ਆਪਣਾ ਸੇਵਕ ਦਾਊਦ’ ਕਿਹਾ। ਇੱਥੇ ਸਿਰਫ਼ ਇਕ ‘ਚਰਵਾਹੇ’ ਤੇ “ਸੇਵਕ” ਦੀ ਗੱਲ ਕੀਤੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦਾਊਦ ਦੇ ਖ਼ਾਨਦਾਨ ਵਿੱਚੋਂ ਸਿਰਫ਼ ਇਕ ਜਣਾ ਹੀ ਹਮੇਸ਼ਾ ਲਈ ਉਸ ਦਾ ਵਾਰਸ ਹੋਵੇਗਾ, ਨਾ ਕਿ ਪਹਿਲਾਂ ਵਾਂਗ ਉਸ ਦੇ ਖ਼ਾਨਦਾਨ ਵਿੱਚੋਂ ਰਾਜੇ ਪੀੜ੍ਹੀ-ਦਰ-ਪੀੜ੍ਹੀ ਰਾਜ ਕਰਨਗੇ। ਚਰਵਾਹਾ ਅਤੇ ਹਾਕਮ ਹੋਣ ਦੇ ਨਾਤੇ ਉਹ ਪਰਮੇਸ਼ੁਰ ਦੀਆਂ ਭੇਡਾਂ ਨੂੰ ਚਾਰੇਗਾ ਅਤੇ “ਉਨ੍ਹਾਂ ਦਾ ਮੁਖੀ ਹੋਵੇਗਾ।” ਯਹੋਵਾਹ ਆਪਣੀਆਂ ਭੇਡਾਂ ਨਾਲ “ਸ਼ਾਂਤੀ ਦਾ ਇਕਰਾਰ” ਕਰੇਗਾ ਅਤੇ ਉਨ੍ਹਾਂ ʼਤੇ “ਬਰਕਤਾਂ ਦਾ ਮੀਂਹ” ਵਰ੍ਹਾਵੇਗਾ ਜਿਸ ਕਰਕੇ ਉਹ ਸੁਰੱਖਿਆ ਅਤੇ ਖ਼ੁਸ਼ਹਾਲੀ ਦਾ ਆਨੰਦ ਮਾਣਨਗੇ। ਇਸ ਲਈ ਸਾਰੇ ਪਾਸੇ ਸ਼ਾਂਤੀ ਹੋਵੇਗੀ, ਨਾ ਸਿਰਫ਼ ਇਨਸਾਨਾਂ ਵਿਚ, ਸਗੋਂ ਇਨਸਾਨਾਂ ਤੇ ਜਾਨਵਰਾਂ ਵਿਚ ਵੀ।—ਹਿਜ਼. 34:25-28.

21 ‘ਸ਼ਾਂਤੀ ਦੇ ਇਕਰਾਰ’ ਅਤੇ ਬਰਕਤਾਂ ਦਾ ਮੀਂਹ ਵਰ੍ਹਾਉਣ ਬਾਰੇ ਹਿਜ਼ਕੀਏਲ ਦੀ ਭਵਿੱਖਬਾਣੀ ਅੱਗੇ ਜਾ ਕੇ ਕਿਵੇਂ ਪੂਰੀ ਹੋਵੇਗੀ? ਆਉਣ ਵਾਲੀ ਨਵੀਂ ਦੁਨੀਆਂ ਵਿਚ ਯਹੋਵਾਹ ਦੀ ਸ਼ੁੱਧ ਭਗਤੀ ਕਰਨ ਵਾਲੇ ਲੋਕ ਧਰਤੀ ਉੱਤੇ ਉਨ੍ਹਾਂ ਸਾਰੀਆਂ ਬਰਕਤਾਂ ਦਾ ਆਨੰਦ ਮਾਣਨਗੇ ਜੋ ‘ਸ਼ਾਂਤੀ ਦੇ ਇਕਰਾਰ’ ਕਰਕੇ ਮਿਲਣਗੀਆਂ। ਧਰਤੀ ਉੱਤੇ ਨਵੀਂ ਦੁਨੀਆਂ ਵਿਚ ਸਾਰੇ ਵਫ਼ਾਦਾਰ ਲੋਕਾਂ ਨੂੰ ਫਿਰ ਕਦੀ ਵੀ ਯੁੱਧਾਂ, ਅਪਰਾਧ, ਕਾਲ਼, ਬੀਮਾਰੀਆਂ ਅਤੇ ਜੰਗਲੀ ਜਾਨਵਰਾਂ ਦਾ ਡਰ ਨਹੀਂ ਹੋਵੇਗਾ। (ਯਸਾ. 11:6-9; 35:5, 6; 65:21-23) ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਬਾਗ਼ ਵਰਗੀ ਧਰਤੀ ਉੱਤੇ ਪਰਮੇਸ਼ੁਰ ਦੇ ਲੋਕ ਹਮੇਸ਼ਾ ਲਈ ਜੀਉਣਗੇ ਅਤੇ ਉਹ “ਸੁਰੱਖਿਅਤ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।”—ਹਿਜ਼. 34:28.
-