-
“ਤੁਹਾਡੇ ਵਿਚ ਜਾਨ ਆ ਜਾਵੇਗੀ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
“ਹੱਡੀਆਂ ਇਕ-ਦੂਜੇ ਨਾਲ ਜੁੜਨ ਲੱਗ ਪਈਆਂ”
10. (ੳ) ਹਿਜ਼ਕੀਏਲ 37:7, 8 ਵਿਚ ਪਰਮੇਸ਼ੁਰ ਦੇ ਲੋਕਾਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ? (ਅ) ਕਿਨ੍ਹਾਂ ਕਾਰਨਾਂ ਕਰਕੇ ਗ਼ੁਲਾਮ ਯਹੂਦੀਆਂ ਦੀ ਨਿਹਚਾ ਹੌਲੀ-ਹੌਲੀ ਵਧੀ ਹੋਣੀ?
10 ਪੁਰਾਣੇ ਸਮੇਂ ਵਿਚ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਲੋਕਾਂ ਵਿਚ ਹੌਲੀ-ਹੌਲੀ ਜਾਨ ਆ ਜਾਵੇਗੀ। (ਹਿਜ਼. 37:7, 8) ਸੋ ਕਿਹੜੇ ਕਾਰਨਾਂ ਕਰਕੇ ਪਰਮੇਸ਼ੁਰ ਦਾ ਡਰ ਰੱਖਣ ਵਾਲੇ ਲੋਕਾਂ ਦੀ ਨਿਹਚਾ ਹੌਲੀ-ਹੌਲੀ ਵਧੀ ਕਿ ਇਜ਼ਰਾਈਲ ਵਾਪਸ ਜਾਣ ਦੀ ਉਨ੍ਹਾਂ ਦੀ ਉਮੀਦ ਜ਼ਰੂਰ ਪੂਰੀ ਹੋਵੇਗੀ? ਇਕ ਕਾਰਨ ਸੀ ਕਿ ਹਿਜ਼ਕੀਏਲ ਤੋਂ ਪਹਿਲਾਂ ਆਏ ਨਬੀਆਂ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਉਮੀਦ ਮਿਲੀ ਹੋਵੇਗੀ। ਮਿਸਾਲ ਲਈ, ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ “ਇਕ ਪਵਿੱਤਰ ਬੀ” ਯਾਨੀ ਕੁਝ ਬਚੇ ਹੋਏ ਯਹੂਦੀ ਆਪਣੇ ਦੇਸ਼ ਮੁੜਨਗੇ। (ਯਸਾ. 6:13; ਅੱਯੂ. 14:7-9) ਨਾਲੇ ਬਹਾਲੀ ਬਾਰੇ ਹਿਜ਼ਕੀਏਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਕਰਕੇ ਉਨ੍ਹਾਂ ਦੀ ਉਮੀਦ ਬਰਕਰਾਰ ਰਹੀ। ਇਸ ਤੋਂ ਇਲਾਵਾ, ਬਾਬਲ ਵਿਚ ਦਾਨੀਏਲ ਵਰਗੇ ਵਫ਼ਾਦਾਰ ਆਦਮੀ ਵੀ ਸਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਉਮੀਦ ਬਰਕਰਾਰ ਰਹੀ। ਫਿਰ ਜਦੋਂ ਉਨ੍ਹਾਂ ਨੇ 539 ਈਸਵੀ ਪੂਰਵ ਵਿਚ ਆਪਣੀ ਅੱਖੀਂ ਬਾਬਲ ਸ਼ਹਿਰ ਤਬਾਹ ਹੁੰਦਾ ਦੇਖਿਆ, ਤਾਂ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਆਪਣੇ ਦੇਸ਼ ਜ਼ਰੂਰ ਵਾਪਸ ਜਾਣਗੇ।
-
-
“ਤੁਹਾਡੇ ਵਿਚ ਜਾਨ ਆ ਜਾਵੇਗੀ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
12 ਬਾਅਦ ਵਿਚ ਭਰਾ ਚਾਰਲਜ਼ ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ ਜੋਸ਼ ਨਾਲ ਖੋਜਬੀਨ ਕਰ ਕੇ ਬਾਈਬਲ ਦੀਆਂ ਸੱਚਾਈਆਂ ਦੀ ਸਮਝ ਹਾਸਲ ਕੀਤੀ। ਇਹ ਇਸ ਤਰ੍ਹਾਂ ਸੀ ਜਿਵੇਂ ਹੱਡੀਆਂ ਉੱਤੇ ‘ਨਾੜਾਂ ਅਤੇ ਮਾਸ ਚੜ੍ਹਨ ਲੱਗ’ ਪਿਆ ਹੋਵੇ। ਜ਼ਾਇਨਸ ਵਾਚ ਟਾਵਰ ਅਤੇ ਹੋਰ ਪ੍ਰਕਾਸ਼ਨਾਂ ਦੀ ਮਦਦ ਨਾਲ ਨੇਕਦਿਲ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਹੌਲੀ-ਹੌਲੀ ਸਮਝ ਆਉਣ ਲੱਗੀਆਂ ਜਿਨ੍ਹਾਂ ਕਰਕੇ ਉਹ ਪਰਮੇਸ਼ੁਰ ਦੇ ਚੁਣੇ ਹੋਏ ਮਸੀਹੀਆਂ ਨਾਲ ਰਲ਼ ਗਏ। 20ਵੀਂ ਸਦੀ ਦੀ ਸ਼ੁਰੂਆਤ ਵਿਚ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਅਤੇ ਪ੍ਰਗਟ ਹੋਇਆ ਭੇਦ ਕਿਤਾਬ (ਅੰਗ੍ਰੇਜ਼ੀ) ਕਰਕੇ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦਾ ਜੋਸ਼ ਹੋਰ ਵੀ ਵਧਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਆਪਣੇ ਲੋਕਾਂ ਨੂੰ ‘ਉਨ੍ਹਾਂ ਦੇ ਪੈਰਾਂ ʼਤੇ ਖੜ੍ਹੇ’ ਕਰਨ ਦਾ ਪਰਮੇਸ਼ੁਰ ਦਾ ਸਮਾਂ ਆ ਗਿਆ। (ਹਿਜ਼. 37:10) ਇਸ ਤਰ੍ਹਾਂ ਕਦੋਂ ਤੇ ਕਿਵੇਂ ਹੋਇਆ? ਪੁਰਾਣੇ ਸਮੇਂ ਦੇ ਬਾਬਲ ਵਿਚ ਹੋਈਆਂ ਘਟਨਾਵਾਂ ʼਤੇ ਗੌਰ ਕਰ ਕੇ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ।
-
-
ਸ਼ੁੱਧ ਭਗਤੀ—ਹੌਲੀ-ਹੌਲੀ ਬਹਾਲ ਹੋਈਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
“ਨਾੜਾਂ ਅਤੇ ਮਾਸ ਚੜ੍ਹਨ ਲੱਗਾ”
ਚਾਰਲਜ਼ ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ ਬਾਈਬਲ ਦੀਆਂ ਸੱਚਾਈਆਂ ਦੀ ਸਮਝ ਹਾਸਲ ਕੀਤੀ
-