-
“ਇਹੀ ਮੰਦਰ ਦਾ ਕਾਨੂੰਨ ਹੈ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
ਹਿਜ਼ਕੀਏਲ ਦੇ ਦਰਸ਼ਣ ਤੋਂ ਅੱਜ ਅਸੀਂ ਕੀ ਸਿੱਖਦੇ ਹਾਂ?
13, 14. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਦਰਸ਼ਣ ਵਿਚ ਦੱਸੀ ਭਵਿੱਖਬਾਣੀ ਅੱਜ ਵੀ ਪੂਰੀ ਹੋ ਰਹੀ ਹੈ? (ਅ) ਇਸ ਦਰਸ਼ਣ ਤੋਂ ਅਸੀਂ ਕਿਹੜੇ ਦੋ ਸਬਕ ਸਿੱਖਦੇ ਹਾਂ? (13ੳ, “ਦੋ ਵੱਖੋ-ਵੱਖਰੇ ਮੰਦਰ, ਵੱਖੋ-ਵੱਖਰੇ ਸਬਕ” ਨਾਂ ਦੀ ਡੱਬੀ ਵੀ ਦੇਖੋ।)
13 ਕੀ ਅਸੀਂ ਪੱਕੇ ਤੌਰ ਤੇ ਕਹਿ ਸਕਦੇ ਹਾਂ ਕਿ ਮੰਦਰ ਬਾਰੇ ਹਿਜ਼ਕੀਏਲ ਦਾ ਦਰਸ਼ਣ ਅੱਜ ਸਾਡੇ ʼਤੇ ਵੀ ਲਾਗੂ ਹੁੰਦਾ ਹੈ? ਜੀ ਹਾਂ। ਯਾਦ ਕਰੋ ਕਿ ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਦੇਖਿਆ, ਅਜਿਹਾ ਹੀ ਕੁਝ ਯਸਾਯਾਹ ਨੇ ਆਪਣੀ ਭਵਿੱਖਬਾਣੀ ਵਿਚ ਦੱਸਿਆ ਸੀ। ਹਿਜ਼ਕੀਏਲ ਨੇ ਦੇਖਿਆ ਕਿ ਪਰਮੇਸ਼ੁਰ ਦਾ ਘਰ “ਇਕ ਬਹੁਤ ਉੱਚੇ ਪਹਾੜ” ਉੱਤੇ ਹੈ। ਯਸਾਯਾਹ ਨੇ ਵੀ ਭਵਿੱਖਬਾਣੀ ਕੀਤੀ ਸੀ: “ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈ ਸਾਰੇ ਪਹਾੜਾਂ ਤੋਂ ਉੱਪਰ ਪੱਕੇ ਤੌਰ ਤੇ ਕਾਇਮ ਹੋਵੇਗਾ।” ਯਸਾਯਾਹ ਨੇ ਖ਼ਾਸ ਤੌਰ ਤੇ ਦੱਸਿਆ ਕਿ ਉਸ ਦੀ ਭਵਿੱਖਬਾਣੀ “ਆਖ਼ਰੀ ਦਿਨਾਂ” ਵਿਚ ਪੂਰੀ ਹੋਵੇਗੀ। (ਹਿਜ਼. 40:2; ਯਸਾ. 2:2-4; ਮੀਕਾ. 4:1-4 ਵੀ ਦੇਖੋ।) ਇਹ ਭਵਿੱਖਬਾਣੀ ਆਖ਼ਰੀ ਦਿਨਾਂ ਵਿਚ 1919 ਤੋਂ ਪੂਰੀ ਹੋਣ ਲੱਗੀ। ਉਦੋਂ ਤੋਂ ਸ਼ੁੱਧ ਭਗਤੀ ਬਹਾਲ ਕੀਤੀ ਜਾ ਰਹੀ ਹੈ ਜਿਵੇਂ ਇਸ ਨੂੰ ਇਕ ਉੱਚੇ ਪਹਾੜ ʼਤੇ ਬੁਲੰਦ ਕੀਤਾ ਜਾ ਰਿਹਾ ਹੋਵੇ।b
14 ਤਾਂ ਫਿਰ, ਅਸੀਂ ਪੱਕੇ ਤੌਰ ਤੇ ਕਹਿ ਸਕਦੇ ਹਾਂ ਕਿ ਮੰਦਰ ਦਾ ਦਰਸ਼ਣ ਅੱਜ ਵੀ ਸ਼ੁੱਧ ਭਗਤੀ ʼਤੇ ਲਾਗੂ ਹੁੰਦਾ ਹੈ। ਪੁਰਾਣੇ ਜ਼ਮਾਨੇ ਦੇ ਗ਼ੁਲਾਮ ਯਹੂਦੀਆਂ ਵਾਂਗ ਸਾਨੂੰ ਵੀ ਇਸ ਦਰਸ਼ਣ ਤੋਂ ਦੋ ਖ਼ਾਸ ਗੱਲਾਂ ਪਤਾ ਲੱਗਦੀਆਂ ਹਨ। (1) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸ਼ੁੱਧ ਭਗਤੀ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਸਾਨੂੰ ਕਿਵੇਂ ਚੱਲਣਾ ਚਾਹੀਦਾ ਹੈ। (2) ਇਸ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਭਵਿੱਖ ਵਿਚ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ ਅਤੇ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ।
-
-
ਹਿਜ਼ਕੀਏਲ ਦੇ ਦਰਸ਼ਣ ਵਿਚਲੇ ਮੰਦਰ ਤੋਂ ਸਬਕਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
ਸ਼ੁੱਧ ਭਗਤੀ ਬੁਲੰਦ ਹੋਈ ਅਤੇ ਭ੍ਰਿਸ਼ਟ ਹੋਣ ਤੋਂ ਬਚਾਈ ਗਈ
ਦਰਸ਼ਣ ਵਿਚਲਾ ਮੰਦਰ “ਇਕ ਬਹੁਤ ਉੱਚੇ ਪਹਾੜ” (1) ਉੱਤੇ ਬੁਲੰਦ ਕੀਤਾ ਗਿਆ। ਕੀ ਅਸੀਂ ਵੀ ਸ਼ੁੱਧ ਭਗਤੀ ਨੂੰ ਬੁਲੰਦ ਕੀਤਾ ਹੈ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੱਤੀ ਹੈ?
-