ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਦੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?
    ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
    • 13. ਉਨ੍ਹਾਂ ਚਾਰਾਂ ਸਿੰਙਾਂ ਦੇ ਇਕ ਸਿੰਙ ਵਿੱਚੋਂ ਕੀ ਨਿਕਲਿਆ, ਅਤੇ ਉਸ ਨੇ ਕੀ ਕੀਤਾ?

      13 ਦਰਸ਼ਣ ਦਾ ਅਗਲਾ ਹਿੱਸਾ 2,200 ਤੋਂ ਜ਼ਿਆਦਾ ਸਾਲਾਂ ਬਾਰੇ ਦੱਸਦਾ ਹੈ ਅਤੇ ਇਸ ਦੀ ਪੂਰਤੀ ਸਾਡੇ ਜ਼ਮਾਨੇ ਤਕ ਪਹੁੰਚਦੀ ਹੈ। ਦਾਨੀਏਲ ਲਿਖਦਾ ਹੈ ਕਿ “ਉਨ੍ਹਾਂ [ਚਾਰਾਂ ਸਿੰਙਾਂ] ਵਿੱਚੋਂ ਇੱਕ ਥੀਂ ਇੱਕ ਨਿੱਕਾ ਸਿੰਙ ਨਿੱਕਲਿਆ ਜੋ ਦੱਖਣ ਅਤੇ ਚੜ੍ਹਦੇ ਅਰ ਮਨ ਭਾਉਂਦੇ ਦੇਸ ਵੱਲ ਅਤਿਯੰਤ ਵੱਧ ਗਿਆ। ਅਤੇ ਉਹ ਵਧ ਕੇ ਅਕਾਸ਼ ਦੀ ਸੈਨਾ ਤੀਕ ਪੁੱਜ ਪਿਆ ਅਰ ਉਸ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਡੇਗ ਦਿੱਤਾ ਅਰ ਉਨ੍ਹਾਂ ਨੂੰ ਛਿਤਾੜਿਆ। ਸਗੋਂ ਉਸ ਨੇ ਸੈਨਾ ਦੇ ਸ਼ਜ਼ਾਦੇ ਤੀਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤ੍ਰ ਥਾਂ ਢਾਇਆ ਗਿਆ। ਸੋ ਉਹ ਸੈਨਾ ਸਦਾ ਦੀ ਹੋਮ ਦੀ ਭੇਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਿਆਈ ਨੂੰ ਧਰਤੀ ਉੱਤੇ ਸੁੱਟਿਆ। ਉਹ ਇਹ ਕਰਦਾ ਅਤੇ ਭਾਗਵਾਨ ਹੁੰਦਾ ਰਿਹਾ।”—ਦਾਨੀਏਲ 8:9-12.

      14. ਜਬਰਾਏਲ ਦੂਤ ਨੇ ਿਨੱਕੇ ਸਿੰਙ ਦੇ ਕੰਮਾਂ ਬਾਰੇ ਕੀ ਕਿਹਾ, ਅਤੇ ਉਸ ਸਿੰਙ ਨਾਲ ਕੀ ਹੋਵੇਗਾ?

      14 ਇਸ ਤੋਂ ਪਹਿਲਾਂ ਕਿ ਅਸੀਂ ਉੱਪਰ ਲਿਖੇ ਸ਼ਬਦਾਂ ਦੇ ਅਰਥ ਸਮਝ ਸਕੀਏ, ਸਾਨੂੰ ਪਰਮੇਸ਼ੁਰ ਦੇ ਦੂਤ ਵੱਲ ਧਿਆਨ ਦੇਣਾ ਚਾਹੀਦਾ ਹੈ। ਪਹਿਲਾਂ ਜਬਰਾਏਲ ਦੂਤ ਨੇ ਸਿਕੰਦਰ ਦੇ ਸਾਮਰਾਜ ਤੋਂ ਚਾਰ ਰਾਜ ਬਣਨ ਬਾਰੇ ਦੱਸਿਆ। ਫਿਰ ਉਸ ਨੇ ਕਿਹਾ ਕਿ “ਉਨ੍ਹਾਂ ਦੇ ਰਾਜ ਦੇ ਛੇਕੜਲੇ ਸਮੇਂ ਜਿਸ ਵੇਲੇ ਅਪਰਾਧੀ ਲੋਕ ਕੰਢਿਆਂ ਤੀਕ ਪੁੱਜ ਪੈਣਗੇ ਤਾਂ ਇੱਕ ਰਾਜਾ ਕਰੜੇ ਮੂੰਹ ਅਤੇ ਭੇਤ ਦੀਆਂ ਗੱਲਾਂ ਦੇ ਬੁੱਝਣ ਵਾਲਾ ਉੱਠੇਗਾ। ਇਹ ਵੱਡਾ ਡਾਢਾ ਹੋਵੇਗਾ ਪਰ ਉਸ ਦਾ ਜ਼ੋਰ ਉਸ ਦੇ ਬਲ ਉੱਤੇ ਨਾ ਹੋਵੇਗਾ ਅਤੇ ਉਹ ਅਚਰਜ ਡੌਲ ਨਾਲ ਮਾਰ ਸੁੱਟੇਗਾ ਅਤੇ ਭਾਗਵਾਨ ਹੋਵੇਗਾ ਅਰ ਕੰਮ ਕਰੇਗਾ ਅਤੇ ਜੋਰਾਵਰਾਂ ਨੂੰ ਅਰ ਪਵਿੱਤ੍ਰ ਲੋਕਾਂ ਨੂੰ ਨਾਸ ਕਰ ਸੁੱਟੇਗਾ। ਅਤੇ ਆਪਣੀ ਸਿਆਣਪ ਨਾਲ ਉਹ ਚਤੁਰਾਈ ਨੂੰ ਆਪਣੇ ਹੱਥ ਵਿੱਚ ਭਾਗਵਾਨ ਕਰੇਗਾ ਅਤੇ ਆਪਣੇ ਮਨ ਵਿੱਚ ਆਪ ਨੂੰ ਉੱਚਾ ਕਰੇਗਾ ਅਤੇ ਮੇਲ ਦੇ ਵੇਲੇ ਬਹੁਤਿਆਂ ਦਾ ਨਾਸ ਕਰੇਗਾ। ਉਹ ਸ਼ਜ਼ਾਦਿਆਂ ਦੇ ਸ਼ਜ਼ਾਦੇ ਦੇ ਵਿਰੁੱਧ ਉੱਠ ਖਲੋਵੇਗਾ ਪਰ ਬਿਨਾ ਹੱਥ ਲਾਏ ਤੋੜਿਆ ਜਾਵੇਗਾ।”—ਦਾਨੀਏਲ 8:23-25.

  • ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਦੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?
    ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
    • ਨਿੱਕਾ ਸਿੰਙ ਸ਼ਕਤੀਸ਼ਾਲੀ ਬਣ ਜਾਂਦਾ ਹੈ

      16. (ੳ) ਇਕ ਨਿੱਕਾ ਸਿੰਙ ਕਿਹੜੇ ਸਿੰਙ ਵਿੱਚੋਂ ਨਿਕਲਿਆ ਸੀ? (ਅ) ਰੋਮ ਬਾਈਬਲ ਦੀ ਭਵਿੱਖਬਾਣੀ ਦੀ ਛੇਵੀਂ ਵਿਸ਼ਵ ਸ਼ਕਤੀ ਕਿਵੇਂ ਬਣਿਆ, ਪਰ ਉਹ ਨਿੱਕਾ ਸਿੰਙ ਕਿਉਂ ਨਹੀਂ ਸੀ?

      16 ਚਾਰ ਪ੍ਰਤੀਕਾਤਮਕ ਸਿੰਙਾਂ ਵਿੱਚੋਂ ਇਕ ਸਿੰਙ ਜਨਰਲ ਕਸੈਂਡਰ ਦਾ ਹੈਲਨਵਾਦੀ ਰਾਜ ਸੀ। ਉਹ ਸਭ ਤੋਂ ਦੂਰ ਪੱਛਮ ਵੱਲ ਮਕਦੂਨਿਯਾ ਅਤੇ ਯੂਨਾਨ ਉੱਪਰ ਰਾਜ ਕਰਦਾ ਸੀ। ਇਤਿਹਾਸ ਦੇ ਅਨੁਸਾਰ ਨਿੱਕਾ ਸਿੰਙ ਇਸ ਸਿੰਙ ਵਿੱਚੋਂ ਉਤਪੰਨ ਹੋਇਆ। ਬਾਅਦ ਵਿਚ ਇਹ ਰਾਜ ਥ੍ਰੇਸ ਅਤੇ ਏਸ਼ੀਆ ਮਾਈਨਰ ਦੇ ਰਾਜੇ, ਜਨਰਲ ਲਾਈਸਿਮਿਕਸ ਦੇ ਰਾਜ ਦੀ ਲਪੇਟ ਵਿਚ ਆ ਗਿਆ ਸੀ। ਸਾਧਾਰਣ ਯੁਗ ਪੂਰਵ ਦੀ ਦੂਜੀ ਸਦੀ ਵਿਚ ਰੋਮ ਨੇ ਇਸ ਹੈਲਨਵਾਦੀ ਰਾਜ-ਖੇਤਰ ਦੇ ਪੱਛਮੀ ਹਿੱਸਿਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਜਿੱਤ ਲਿਆ। ਅਤੇ 30 ਸਾ.ਯੁ.ਪੂ. ਤਕ ਰੋਮ ਨੇ ਸਾਰੇ ਹੈਲਨਵਾਦੀ ਰਾਜਾਂ ਉੱਤੇ ਕਬਜ਼ਾ ਕਰ ਲਿਆ ਅਤੇ ਉਹ ਬਾਈਬਲ ਦੀ ਭਵਿੱਖਬਾਣੀ ਦੀ ਛੇਵੀਂ ਵਿਸ਼ਵ ਸ਼ਕਤੀ ਬਣ ਗਿਆ। ਪਰ ਰੋਮੀ ਸਾਮਰਾਜ ਦਾਨੀਏਲ ਦੇ ਦਰਸ਼ਣ ਦਾ ਨਿੱਕਾ ਸਿੰਙ ਨਹੀਂ ਸੀ ਕਿਉਂਕਿ ਉਹ ਸਾਮਰਾਜ ‘ਓੜਕ ਦੇ ਠਹਿਰਾਏ ਹੋਏ ਸਮੇਂ’ ਤਕ ਜਾਰੀ ਨਹੀਂ ਰਿਹਾ।—ਦਾਨੀਏਲ 8:19.

      17. (ੳ) ਬਰਤਾਨੀਆ ਦਾ ਰੋਮੀ ਸਾਮਰਾਜ ਨਾਲ ਕੀ ਸੰਬੰਧ ਸੀ? (ਅ) ਬਰਤਾਨਵੀ ਸਾਮਰਾਜ ਦਾ ਮਕਦੂਨਿਯਾ ਅਤੇ ਯੂਨਾਨ ਦੇ ਹੈਲਨਵਾਦੀ ਰਾਜ ਨਾਲ ਕੀ ਸੰਬੰਧ ਹੈ?

      17 ਤਾਂ ਫਿਰ ਇਤਿਹਾਸ ਅਨੁਸਾਰ ‘ਕਰੜੇ ਮੂੰਹ ਵਾਲਾ’ ਇਕ ਧੱਕੜ ਰਾਜਾ ਕੌਣ ਹੈ? ਅਸਲ ਵਿਚ ਬਰਤਾਨੀਆ ਰੋਮੀ ਸਾਮਰਾਜ ਦੇ ਉੱਤਰ-ਪੱਛਮੀ ਇਲਾਕੇ ਦੀ ਇਕ ਟਾਹਣੀ ਸੀ। ਸਾਡੇ ਸਮੇਂ ਦੀ ਪੰਜਵੀਂ ਸਦੀ ਦੇ ਪਹਿਲੇ ਹਿੱਸੇ ਤਕ ਮੌਜੂਦਾ ਬਰਤਾਨੀਆ ਵਿਚ ਰੋਮੀ ਸੂਬੇ ਪਾਏ ਜਾਂਦੇ ਸਨ। ਸਮਾਂ ਆਉਣ ਤੇ ਰੋਮੀ ਸਾਮਰਾਜ ਘਟਦਾ ਗਿਆ, ਪਰ ਬਰਤਾਨੀਆ ਅਤੇ ਯੂਰਪ ਦੇ ਉਨ੍ਹਾਂ ਦੂਜੇ ਹਿੱਸਿਆਂ ਵਿਚ ਜੋ ਰੋਮੀ ਰਾਜ-ਖੇਤਰ ਦੇ ਅਧੀਨ ਸਨ, ਯੂਨਾਨੀ-ਰੋਮੀ ਸਭਿਅਤਾ ਦਾ ਪ੍ਰਭਾਵ ਜਾਰੀ ਰਿਹਾ। ਮੈੱਕਸੀਕਨ ਕਵੀ ਅਤੇ ਲੇਖਕ, ਓਕਟੇਵੀਓ ਪਾਸ ਨਾਂ ਦੇ ਨੋਬਲ ਪੁਰਸਕਾਰ ਵਿਜੇਤਾ ਨੇ ਕਿਹਾ ਕਿ ‘ਰੋਮ ਦੇ ਢਹਿਣ ਨਾਲ ਚਰਚ ਉਸ ਦੀ ਥਾਂ ਵੱਡਾ ਪ੍ਰਭਾਵ ਪਾਉਣ ਲੱਗ ਪਿਆ।’ ਉਸ ਨੇ ਅੱਗੇ ਕਿਹਾ ਕਿ ‘ਚਰਚ ਦੇ ਵਡੇਰਿਆਂ ਅਤੇ ਬਾਅਦ ਦੇ ਵਿਦਵਾਨਾਂ ਨੇ ਮਸੀਹੀ ਮੱਤ ਨਾਲ ਯੂਨਾਨੀ ਫ਼ਲਸਫ਼ਿਆਂ ਨੂੰ ਜੋੜ ਦਿੱਤਾ।’ ਵੀਹਵੀਂ ਸਦੀ ਦੇ ਫ਼ਿਲਾਸਫ਼ਰ ਅਤੇ ਹਿਸਾਬਦਾਨ, ਬਰਟਰੈਂਡ ਰਸਲ ਨੇ ਕਿਹਾ ਕਿ “ਪੱਛਮ ਦੀ ਸਭਿਅਤਾ, ਜਿਸ ਦਾ ਮੁੱਢ ਯੂਨਾਨ ਹੈ, ਉਨ੍ਹਾਂ ਦਾਰਸ਼ਨਿਕ ਅਤੇ ਵਿਗਿਆਨਕ ਰੀਤਾਂ-ਰਿਵਾਜਾਂ ਉੱਤੇ ਆਧਾਰਿਤ ਹੈ ਜੋ ਢਾਈ ਹਜ਼ਾਰ ਸਾਲ ਪਹਿਲਾਂ ਮਾਈਲੀਟਸ [ਏਸ਼ੀਆ ਮਾਈਨਰ ਵਿਚ ਇਕ ਯੂਨਾਨੀ ਸ਼ਹਿਰ] ਵਿਚ ਸ਼ੁਰੂ ਹੋਏ।” ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਬਰਤਾਨਵੀ ਸਾਮਰਾਜ ਦੀਆਂ ਸਭਿਆਚਾਰਕ ਜੜ੍ਹਾਂ ਮਕਦੂਨਿਯਾ ਅਤੇ ਯੂਨਾਨ ਦੇ ਹੈਲਨਵਾਦੀ ਰਾਜ ਵਿਚ ਹਨ।

      18. ਉਹ ਨਿੱਕਾ ਸਿੰਙ ਕੌਣ ਹੈ ਜੋ ‘ਓੜਕ ਦੇ ਸਮੇਂ’ ਇਕ ‘ਕਰੜੇ ਮੂੰਹ ਵਾਲਾ ਰਾਜਾ’ ਬਣਿਆ? ਵਿਆਖਿਆ ਕਰੋ।

      18 ਬਰਤਾਨਵੀ ਸਾਮਰਾਜ ਨੇ 1763 ਤਕ ਆਪਣੇ ਸ਼ਕਤੀਸ਼ਾਲੀ ਵਿਰੋਧੀਆਂ, ਸਪੇਨ ਅਤੇ ਫਰਾਂਸ ਨੂੰ ਹਰਾ ਦਿੱਤਾ ਸੀ। ਉਸ ਸਮੇਂ ਤੋਂ ਉਸ ਨੇ ਆਪਣੇ ਆਪ ਨੂੰ ਦੂਜਿਆਂ ਦੇਸ਼ਾਂ ਉੱਪਰ ਪ੍ਰਧਾਨ ਅਤੇ ਬਾਈਬਲ ਦੀ ਭਵਿੱਖਬਾਣੀ ਦੀ ਸੱਤਵੀਂ ਵਿਸ਼ਵ ਸ਼ਕਤੀ ਸਾਬਤ ਕੀਤਾ। ਸੰਨ 1776 ਵਿਚ, 13 ਅਮਰੀਕਨ ਬਸਤੀਆਂ ਨੇ ਬਰਤਾਨੀਆ ਤੋਂ ਆਪਣੇ ਆਪ ਨੂੰ ਆਜ਼ਾਦ ਕੀਤਾ ਅਤੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ। ਇਸ ਦੇ ਬਾਵਜੂਦ ਵੀ ਬਰਤਾਨਵੀ ਸਾਮਰਾਜ ਇੰਨਾ ਵੱਧ ਗਿਆ ਕਿ ਧਰਤੀ ਦਾ ਚੌਥਾ ਹਿੱਸਾ ਅਤੇ ਉਸ ਦੀ ਚੌਥੀ ਆਬਾਦੀ ਇਸ ਦੀ ਲਪੇਟ ਵਿਚ ਆ ਗਏ ਸਨ। ਸੱਤਵੀਂ ਵਿਸ਼ਵ ਸ਼ਕਤੀ ਅਜੇ ਹੋਰ ਵੀ ਤਕੜੀ ਹੋਈ ਜਦੋਂ ਸੰਯੁਕਤ ਰਾਜ ਅਮਰੀਕਾ ਨੇ ਬਰਤਾਨੀਆ ਨੂੰ ਸਹਿਯੋਗ ਦਿੱਤਾ ਅਤੇ ਉਹ ਐਂਗਲੋ-ਅਮਰੀਕੀ ਦੂਹਰੀ ਵਿਸ਼ਵ ਸ਼ਕਤੀ ਬਣ ਗਈ। ਇਹ ਸ਼ਕਤੀ ਆਰਥਿਕ ਅਤੇ ਫ਼ੌਜੀ ਤੌਰ ਤੇ ਸੱਚ-ਮੁੱਚ ਹੀ ਇਕ ‘ਕਰੜੇ ਮੂੰਹ ਵਾਲਾ ਰਾਜਾ’ ਬਣ ਗਈ। ਫਿਰ ਉਹ ਨਿੱਕਾ ਸਿੰਙ ਜੋ ‘ਓੜਕ ਦੇ ਸਮੇਂ’ ਇਕ ਕਰੜੀ ਸਿਆਸੀ ਸ਼ਕਤੀ ਬਣਿਆ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੈ।

      19. ਦਰਸ਼ਣ ਵਿਚ ਜ਼ਿਕਰ ਕੀਤਾ ਗਿਆ ‘ਮਨ ਭਾਉਂਦਾ ਦੇਸ਼’ ਕੀ ਹੈ?

      19 ਦਾਨੀਏਲ ਨੇ ਦੇਖਿਆ ਕਿ ਨਿੱਕਾ ਸਿੰਙ “ਮਨ ਭਾਉਂਦੇ ਦੇਸ” ਵੱਲ ‘ਅਤਿਯੰਤ ਵਧੀ ਜਾ ਰਿਹਾ ਸੀ।’ (ਦਾਨੀਏਲ 8:9) ਉਹ ਵਾਅਦਾ ਕੀਤਾ ਹੋਇਆ ਦੇਸ਼ ਜੋ ਯਹੋਵਾਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਦਿੱਤਾ ਸੀ, ਇੰਨਾ ਮਨ-ਭਾਉਂਦਾ ਦੇਸ਼ ਸੀ ਕਿ ਉਸ ਨੂੰ ‘ਸਾਰੇ ਦੇਸ਼ਾਂ ਦੀ ਸ਼ਾਨ,’ ਅਰਥਾਤ ਸਾਰੀ ਧਰਤੀ ਦੇ ਦੇਸ਼ਾਂ ਦੀ ਸ਼ਾਨ ਸੱਦਿਆ ਗਿਆ ਸੀ। (ਹਿਜ਼ਕੀਏਲ 20:6, 15) ਇਹ ਗੱਲ ਸੱਚ ਹੈ ਕਿ 9 ਦਸੰਬਰ, 1917 ਨੂੰ ਬਰਤਾਨੀਆ ਨੇ ਯਰੂਸ਼ਲਮ ਉੱਤੇ ਕਬਜ਼ਾ ਕਰ ਲਿਆ ਸੀ, ਅਤੇ 1920 ਵਿਚ ਰਾਸ਼ਟਰ-ਸੰਘ ਨੇ ਬਰਤਾਨੀਆ ਮਹਾਨ ਨੂੰ ਫਲਸਤੀਨ ਉੱਪਰ ਅਧਿਕਾਰ ਦੇ ਦਿੱਤਾ ਸੀ, ਜਿਸ ਨੇ 14 ਮਈ, 1948 ਤਕ ਜਾਰੀ ਰਹਿਣਾ ਸੀ। ਪਰ ਇਹ ਭਵਿੱਖ-ਸੂਚਕ ਦਰਸ਼ਣ ਹੈ ਅਤੇ ਇਸ ਦੇ ਅਨੇਕ ਚਿੰਨ੍ਹ ਹਨ। ਅਤੇ ਦਰਸ਼ਣ ਵਿਚ ਜ਼ਿਕਰ ਕੀਤਾ ਗਿਆ ‘ਮਨ ਭਾਉਂਦਾ ਦੇਸ਼’ ਯਰੂਸ਼ਲਮ ਨੂੰ ਨਹੀਂ ਪਰ, ਸੱਤਵੀ ਵਿਸ਼ਵ ਸ਼ਕਤੀ ਦੇ ਸਮੇਂ ਦੌਰਾਨ, ਧਰਤੀ ਉੱਪਰ ਉਨ੍ਹਾਂ ਲੋਕਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਪਵਿੱਤਰ ਵਿਚਾਰਦਾ ਹੈ। ਆਓ ਅਸੀਂ ਦੇਖੀਏ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਇਨ੍ਹਾਂ ਪਵਿੱਤਰ ਲੋਕਾਂ ਨੂੰ ਕਿਵੇਂ ਧਮਕਾਉਣ ਦੀ ਕੋਸ਼ਿਸ਼ ਕਰਦੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ