-
ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”ਪਹਿਰਾਬੁਰਜ (ਸਟੱਡੀ)—2020 | ਮਈ
-
-
13. 1930 ਦੇ ਦਹਾਕੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਉੱਤਰ ਦੇ ਰਾਜੇ ਨੇ ਕੀ ਕੀਤਾ?
13 ਫਿਰ 1930 ਦੇ ਦਹਾਕੇ ਤੋਂ ਅਤੇ ਖ਼ਾਸ ਤੌਰ ਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਉੱਤਰ ਦੇ ਰਾਜੇ ਨੇ ਬੇਰਹਿਮੀ ਨਾਲ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ। ਜਦੋਂ ਜਰਮਨੀ ਵਿਚ ਨਾਜ਼ੀ ਪਾਰਟੀ ਰਾਜ ਕਰਨ ਲੱਗੀ, ਤਾਂ ਹਿਟਲਰ ਅਤੇ ਉਸ ਦੇ ਸਾਥੀਆਂ ਨੇ ਪਰਮੇਸ਼ੁਰ ਦੇ ਲੋਕਾਂ ਦੇ ਕੰਮ ʼਤੇ ਪਾਬੰਦੀ ਲਾ ਦਿੱਤੀ। ਵਿਰੋਧੀਆਂ ਨੇ ਯਹੋਵਾਹ ਦੇ ਸੈਂਕੜੇ ਹੀ ਗਵਾਹਾਂ ਨੂੰ ਜਾਨੋਂ ਮਾਰ ਦਿੱਤਾ ਅਤੇ ਹਜ਼ਾਰਾਂ ਨੂੰ ਤਸ਼ੱਦਦ ਕੈਂਪਾਂ ਵਿਚ ਭੇਜ ਦਿੱਤਾ। ਇਨ੍ਹਾਂ ਘਟਨਾਵਾਂ ਬਾਰੇ ਦਾਨੀਏਲ ਨੇ ਪਹਿਲਾਂ ਹੀ ਦੱਸਿਆ ਸੀ। ਉਸ ਨੇ ਦੱਸਿਆ ਉੱਤਰ ਦੇ ਰਾਜੇ ਨੇ ‘ਪਵਿੱਤ੍ਰ ਥਾਂ ਨੂੰ ਭਰਿਸ਼ਟ ਕੀਤਾ’ ਯਾਨੀ ਉਸ ਨੇ ਚੁਣੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੇਰਹਿਮੀ ਨਾਲ ਸਤਾਇਆ। ਉਸ ਨੇ ਰੋਜ਼ ਚੜ੍ਹਾਈਆਂ ਜਾਂਦੀਆਂ ‘ਹੋਮ ਬਲੀਆਂ ਨੂੰ ਵੀ ਹਟਾ’ ਦਿੱਤਾ ਯਾਨੀ ਪ੍ਰਚਾਰ ਦੇ ਕੰਮ ਉੱਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ। (ਦਾਨੀ. 11:30, 31) ਉਨ੍ਹਾਂ ਦੇ ਆਗੂ ਹਿਟਲਰ ਨੇ ਤਾਂ ਸਹੁੰ ਵੀ ਖਾਧੀ ਕਿ ਉਹ ਜਰਮਨੀ ਵਿੱਚੋਂ ਪਰਮੇਸ਼ੁਰ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।
-
-
ਅੰਤ ਦੇ ਸਮੇਂ ਵਿਚ “ਉੱਤਰ ਦਾ ਰਾਜਾ”ਪਹਿਰਾਬੁਰਜ (ਸਟੱਡੀ)—2020 | ਮਈ
-
-
ਦੋ ਵਿਰੋਧੀ ਰਾਜੇ ਮਿਲ ਕੇ ਕੰਮ ਕਰਦੇ ਹਨ
17. “ਤਬਾਹੀ ਮਚਾਉਣ ਵਾਲੀ ਘਿਣਾਉਣੀ ਵਸਤ” ਕੀ ਹੈ?
17 ਦੁਸ਼ਮਣੀ ਦੇ ਬਾਵਜੂਦ ਉੱਤਰ ਦੇ ਰਾਜੇ ਨੇ ਇਕ ਅਹਿਮ ਕੰਮ ਕਰਨ ਵਿਚ ਦੱਖਣ ਦੇ ਰਾਜੇ ਦਾ ਸਾਥ ਦਿੱਤਾ। ਉਨ੍ਹਾਂ ਨੇ “ਵਿਗਾੜਨ [“ਤਬਾਹੀ ਮਚਾਉਣ,” NW] ਵਾਲੀ ਘਿਣਾਉਣੀ ਵਸਤ” ਨੂੰ ਖੜ੍ਹਾ ਕੀਤਾ ਹੈ। (ਦਾਨੀ. 11:31) ਇਹ “ਘਿਣਾਉਣੀ ਵਸਤ” ਸੰਯੁਕਤ ਰਾਸ਼ਟਰ-ਸੰਘ ਹੈ।
18. ਸੰਯੁਕਤ ਰਾਸ਼ਟਰ-ਸੰਘ ਨੂੰ “ਘਿਣਾਉਣੀ ਵਸਤ” ਕਿਉਂ ਕਿਹਾ ਗਿਆ ਹੈ?
18 ਸੰਯੁਕਤ ਰਾਸ਼ਟਰ-ਸੰਘ ਨੂੰ “ਘਿਣਾਉਣੀ ਵਸਤ” ਕਿਹਾ ਗਿਆ ਹੈ ਕਿਉਂਕਿ ਇਹ ਦੁਨੀਆਂ ਵਿਚ ਸ਼ਾਂਤੀ ਲਿਆਉਣ ਦਾ ਦਾਅਵਾ ਕਰਦਾ ਹੈ ਜਦ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇੱਦਾਂ ਕਰ ਸਕਦਾ ਹੈ। ਨਾਲੇ ਭਵਿੱਖਬਾਣੀ ਅਨੁਸਾਰ ਇਹ ਘਿਣਾਉਣੀ ਵਸਤ “ਤਬਾਹੀ” ਮਚਾਵੇਗੀ ਕਿਉਂਕਿ ਸੰਯੁਕਤ ਰਾਸ਼ਟਰ-ਸੰਘ ਝੂਠੇ ਧਰਮਾਂ ਦਾ ਨਾਸ਼ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾਵੇਗਾ।—“ਅੰਤ ਦੇ ਸਮੇਂ ਵਿਚ ਵਿਰੋਧੀ ਰਾਜੇ” ਨਾਂ ਦਾ ਚਾਰਟ ਦੇਖੋ।
-