-
ਪਰਖੇ ਜਾਣ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ!ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
-
-
ਯਰੂਸ਼ਲਮ ਦੇ ਸਭ ਤੋਂ ਗੁਣਵੰਤ ਨੌਜਵਾਨ
7, 8. ਦਾਨੀਏਲ 1:3, 4, ਅਤੇ 6 ਤੋਂ, ਅਸੀਂ ਦਾਨੀਏਲ ਅਤੇ ਉਸ ਦੇ ਤਿੰਨਾਂ ਸਾਥੀਆਂ ਦੇ ਪਿਛੋਕੜ ਬਾਰੇ ਕੀ ਸਿੱਖ ਸਕਦੇ ਹਾਂ?
7 ਸਿਰਫ਼ ਯਹੋਵਾਹ ਦੀ ਹੈਕਲ ਦੇ ਖ਼ਜ਼ਾਨੇ ਹੀ ਬਾਬਲ ਵਿਚ ਨਹੀਂ ਸੀ ਲਿਆਂਦੇ ਗਏ। ਬਿਰਤਾਂਤ ਕਹਿੰਦਾ ਹੈ: “ਅਰ ਰਾਜੇ ਨੇ ਖੁਸਰਿਆਂ ਦੇ ਸਰਦਾਰ ਅਸਪਨਜ਼ ਨੂੰ ਹੁਕਮ ਕੀਤਾ ਕਿ ਉਹ ਇਸਰਾਏਲੀਆਂ ਵਿੱਚੋਂ ਅਤੇ ਰਾਜੇ ਦੀ ਅੰਸ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ। ਓਹ ਨਿਰਮਲ ਜੁਆਨ ਸਗੋਂ ਰੂਪਵੰਤ ਅਤੇ ਸਾਰੀ ਮੱਤ ਵਿੱਚ ਹੁਸ਼ਿਆਰ ਤੇ ਗਿਆਨਵੰਤ ਤੇ ਵਿਦਿਆਵਾਨ ਹੋਣ ਜਿਨ੍ਹਾਂ ਦੇ ਵਿੱਚ ਏਹ ਸ਼ਕਤੀ ਹੋਵੇ ਭਈ ਪਾਤਸ਼ਾਹੀ ਮਹਿਲ ਵਿੱਚ ਖੜੇ ਰਹਿ ਸੱਕਣ।”—ਦਾਨੀਏਲ 1:3, 4.
8 ਕੌਣ ਚੁਣੇ ਗਏ ਸਨ? ਸਾਨੂੰ ਦੱਸਿਆ ਜਾਂਦਾ ਹੈ: “ਉਨ੍ਹਾਂ ਵਿੱਚ ਯਹੂਦਾਹ ਦੇ ਵੰਸ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਸਨ।” (ਦਾਨੀਏਲ 1:6) ਇਹ ਆਇਤ ਦਾਨੀਏਲ ਅਤੇ ਉਸ ਦੇ ਸਾਥੀਆਂ ਦੇ ਪਿਛੋਕੜ ਉੱਤੇ ਕੁਝ ਰੌਸ਼ਨੀ ਪਾਉਂਦੀ ਹੈ। ਇਸ ਤੋਂ ਬਿਨਾਂ ਸਾਨੂੰ ਉਨ੍ਹਾਂ ਦੇ ਪਿਛੋਕੜ ਬਾਰੇ ਘੱਟ ਹੀ ਪਤਾ ਚੱਲਦਾ। ਮਿਸਾਲ ਲਈ, ਸਾਨੂੰ ਪਤਾ ਲੱਗਦਾ ਹੈ ਕਿ ਉਹ “ਯਹੂਦਾਹ ਦੇ ਵੰਸ,” ਅਰਥਾਤ, ਰਾਜਿਆਂ ਦੇ ਕਬੀਲੇ ਵਿੱਚੋਂ ਸਨ। ਭਾਵੇਂ ਉਹ ਸ਼ਾਹੀ ਵੰਸ ਵਿੱਚੋਂ ਸਨ ਜਾਂ ਨਹੀਂ, ਇਹ ਸੋਚਣਾ ਵਾਜਬ ਹੈ ਕਿ ਉਹ ਘੱਟੋ-ਘੱਟ ਉੱਚੇ ਖ਼ਾਨਦਾਨਾਂ ਵਿੱਚੋਂ ਸਨ। ਮਾਨਸਿਕ ਅਤੇ ਸਰੀਰਕ ਤੌਰ ਤੇ ਸਿਹਤਮੰਦ ਹੋਣ ਤੋਂ ਇਲਾਵਾ, ਉਹ ਬੁੱਧ, ਮੱਤ, ਗਿਆਨ, ਅਤੇ ਸੂਝ ਦੇ ਮਾਲਕ ਵੀ ਸਨ। ਉਨ੍ਹਾਂ ਕੋਲ ਇਹ ਸਾਰੇ ਗੁਣ ਛੋਟੀ ਉਮਰ ਵਿਚ ਹੀ ਸਨ ਜਦੋਂ ਉਹ ਹਾਲੇ “ਜੁਆਨ” ਸੱਦੇ ਜਾਂਦੇ ਸਨ। ਦਾਨੀਏਲ ਅਤੇ ਉਸ ਦੇ ਸਾਥੀ ਸੱਚ-ਮੁੱਚ ਹੀ ਸਿਰਕੱਢਵੇਂ ਜਵਾਨ ਰਹੇ ਹੋਣਗੇ—ਯਰੂਸ਼ਲਮ ਦੇ ਗੱਭਰੂਆਂ ਵਿੱਚੋਂ ਸਭ ਤੋਂ ਗੁਣਵੰਤ।
-
-
ਪਰਖੇ ਜਾਣ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ!ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!
-
-
ਨੌਜਵਾਨਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ
10. ਇਬਰਾਨੀ ਮੁੰਡਿਆਂ ਨੂੰ ਕੀ ਸਿਖਾਇਆ ਗਿਆ ਸੀ, ਅਤੇ ਇਸ ਦਾ ਕੀ ਮਕਸਦ ਸੀ?
10 ਤੁਰੰਤ, ਇਨ੍ਹਾਂ ਜਲਾਵਤਨ ਨੌਜਵਾਨਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਇਹ ਨਿਸ਼ਚਿਤ ਕਰਨ ਲਈ ਕਿ ਇਹ ਇਬਰਾਨੀ ਮੁੰਡੇ ਬਾਬਲੀ ਸਮਾਜ ਦੇ ਅਨੁਸਾਰ ਢਲ ਜਾਣਗੇ, ਨਬੂਕਦਨੱਸਰ ਨੇ ਹੁਕਮ ਦਿੱਤਾ ਕਿ ਉਸ ਦੇ ਦਰਬਾਰੀ ਅਧਿਕਾਰੀ ‘ਉਨ੍ਹਾਂ ਨੂੰ ਕਸਦੀਆਂ ਦੀ ਵਿਦਿਆ ਅਤੇ ਉਨ੍ਹਾਂ ਦੀ ਬੋਲੀ ਸਿਖਾਉਣ।’ (ਦਾਨੀਏਲ 1:4) ਇਹ ਕੋਈ ਸਾਧਾਰਣ ਵਿੱਦਿਆ ਨਹੀਂ ਸੀ। ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਦੱਸਦਾ ਹੈ ਕਿ ‘ਇਸ ਵਿਚ ਸੁਮੇਰੀ, ਅੱਕਾਦੀ, ਅਰਾਮੀ ਅਤੇ ਦੂਜੀਆਂ ਭਾਸ਼ਾਵਾਂ, ਨਾਲੇ ਇਨ੍ਹਾਂ ਭਾਸ਼ਾਵਾਂ ਵਿਚ ਲਿਖਿਆ ਗਿਆ ਬਹੁਤ ਸਾਰਾ ਸਾਹਿੱਤ ਵੀ ਸ਼ਾਮਲ ਸੀ।’ ਇਸ ‘ਬਹੁਤ ਸਾਰੇ ਸਾਹਿੱਤ’ ਵਿਚ ਇਤਿਹਾਸ, ਹਿਸਾਬ-ਕਿਤਾਬ, ਖਗੋਲ-ਵਿਗਿਆਨ, ਵਗੈਰਾ-ਵਗੈਰਾ ਸ਼ਾਮਲ ਸਨ। ਪਰ, ‘ਇਸ ਨਾਲ ਸੰਬੰਧਿਤ ਧਾਰਮਿਕ ਸਾਮੱਗਰੀ ਵਿਚ ਜੋਤਸ਼-ਵਿਦਿਆ ਕਾਫ਼ੀ ਮਹੱਤਤਾ ਰੱਖਦੀ ਸੀ।’
-