-
ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆਪਹਿਰਾਬੁਰਜ—2009 | ਅਪ੍ਰੈਲ 1
-
-
ਬੇਬੱਸ ਹੋ ਕੇ ਯੂਨਾਹ ਜਹਾਜ਼ ਦੇ ਅੰਦਰ ਜਾ ਕੇ ਸੌਂ ਗਿਆ।b ਕਪਤਾਨ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਉਠਾ ਕੇ ਕਹਿਣ ਲੱਗਾ ਕਿ ਉਹ ਵੀ ਬਾਕੀਆਂ ਵਾਂਗ ਆਪਣੇ ਰੱਬ ਨੂੰ ਪ੍ਰਾਰਥਨਾ ਕਰੇ। ਸਾਰਿਆਂ ਨੂੰ ਇਹ ਵਿਸ਼ਵਾਸ ਸੀ ਕਿ ਇਸ ਤੂਫ਼ਾਨ ਦੇ ਪਿੱਛੇ ਰੱਬ ਦਾ ਹੀ ਹੱਥ ਸੀ। ਇਸ ਲਈ ਆਦਮੀਆਂ ਨੇ ਗੁਣਾ ਪਾ ਕੇ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਹ ਬਿਪਤਾ ਕਿਸ ਦੇ ਕਾਰਨ ਉਨ੍ਹਾਂ ਉੱਤੇ ਆਈ ਸੀ। ਯੂਨਾਹ ਦਾ ਦਿਲ ਜ਼ਰੂਰ ਡੁੱਬ ਗਿਆ ਹੋਣਾ ਜਦ ਗੁਣਾ ਉਸ ਉੱਤੇ ਪਿਆ। ਬਿਨਾਂ ਸ਼ੱਕ ਯਹੋਵਾਹ ਇਹ ਤੂਫ਼ਾਨ ਯੂਨਾਹ ਦੇ ਕਾਰਨ ਹੀ ਲਿਆ ਰਿਹਾ ਸੀ!—ਯੂਨਾਹ 1:5-7.
-
-
ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆਪਹਿਰਾਬੁਰਜ—2009 | ਅਪ੍ਰੈਲ 1
-
-
b ਸੈਪਟੁਜਿੰਟ ਦੇ ਤਰਜਮੇ ਅਨੁਸਾਰ ਯੂਨਾਹ ਦੀ ਨੀਂਦ ਇੰਨੀ ਗੂੜ੍ਹੀ ਸੀ ਕਿ ਉਹ ਘੁਰਾੜੇ ਮਾਰ ਰਿਹਾ ਸੀ। ਪਰ ਇਹ ਸੋਚਣ ਤੋਂ ਪਹਿਲਾਂ ਕਿ ਯੂਨਾਹ ਨੂੰ ਕੋਈ ਪਰਵਾਹ ਨਹੀਂ ਸੀ ਕਿ ਕੀ ਹੋ ਰਿਹਾ ਸੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਈ ਵਾਰ ਜਦ ਕੋਈ ਨਿਰਾਸ਼ ਜਾਂ ਉਦਾਸ ਹੁੰਦਾ ਹੈ, ਤਾਂ ਉਸ ਨੂੰ ਗੂੜ੍ਹੀ ਨੀਂਦ ਆ ਸਕਦੀ ਹੈ। ਜਦ ਯਿਸੂ ਗਥਸਮਨੀ ਦੇ ਬਾਗ਼ ਵਿਚ ਦੁਖਦਾਈ ਘੜੀਆਂ ਵਿੱਚੋਂ ਲੰਘ ਰਿਹਾ ਸੀ, ਤਾਂ ਪਤਰਸ, ਯਾਕੂਬ ਅਤੇ ਯੂਹੰਨਾ “ਸੋਗ ਦੇ ਮਾਰੇ” ਸੁੱਤੇ ਹੋਏ ਸਨ।—ਲੂਕਾ 22:45.
-