-
ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
18, 19. ਸਮੁੰਦਰ ਦੀਆਂ ਡੂੰਘਾਈਆਂ ਵਿਚ ਯੂਨਾਹ ਨਾਲ ਕੀ ਹੋਇਆ ਅਤੇ ਸਮੁੰਦਰ ਵਿਚ ਕਿਸ ਤਰ੍ਹਾਂ ਦਾ ਜੀਵ ਸੀ ? ਉਸ ਨਾਲ ਜੋ ਵੀ ਹੋਇਆ, ਉਸ ਪਿੱਛੇ ਕਿਸ ਦਾ ਹੱਥ ਸੀ? (ਫੁਟਨੋਟ ਵੀ ਦੇਖੋ।)
18 ਪਰ ਜ਼ਰਾ ਠਹਿਰੋ! ਕੋਈ ਵੱਡੀ ਸਾਰੀ ਕਾਲੀ ਚੀਜ਼ ਯੂਨਾਹ ਦੇ ਨੇੜੇ ਚੱਕਰ ਕੱਢ ਰਹੀ ਸੀ। ਇਹ ਚੀਜ਼ ਅਚਾਨਕ ਉਸ ਵੱਲ ਆਈ ਅਤੇ ਆਪਣਾ ਮੂੰਹ ਅੱਡ ਕੇ ਇਕਦਮ ਉਸ ਨੂੰ ਨਿਗਲ਼ ਗਈ!
ਯਹੋਵਾਹ ਨੇ ‘ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾਹ ਨੂੰ ਨਿਗਲ ਗਈ’
19 ਯੂਨਾਹ ਨੇ ਸੋਚਿਆ ਹੋਣਾ ਕਿ ਉਸ ਦੀ ਮੌਤ ਆ ਗਈ ਸੀ। ਪਰ ਚਮਤਕਾਰ ਹੋ ਗਿਆ। ਉਹ ਅਜੇ ਵੀ ਜੀਉਂਦਾ ਸੀ! ਇਸ ਚੀਜ਼ ਨੇ ਨਾ ਤਾਂ ਉਸ ਨੂੰ ਚਬਾਇਆ, ਨਾ ਹਜ਼ਮ ਕੀਤਾ ਅਤੇ ਨਾ ਹੀ ਉਸ ਦਾ ਦਮ ਘੁੱਟ ਹੋਇਆ। ਉਸ ਦੇ ਸਾਹ ਅਜੇ ਵੀ ਚੱਲ ਰਹੇ ਸਨ! ਇਸ ਕਰਕੇ ਯੂਨਾਹ ਦਾ ਦਿਲ ਯਹੋਵਾਹ ਲਈ ਸ਼ਰਧਾ ਨਾਲ ਭਰ ਗਿਆ! ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਹੀ “ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾਹ ਨੂੰ ਨਿਗਲ ਜਾਵੇ।”c—ਯੂਨਾ. 1:17.
20. ਯੂਨਾਹ ਦੁਆਰਾ ਮੱਛੀ ਦੇ ਅੰਦਰ ਕੀਤੀ ਪ੍ਰਾਰਥਨਾ ਤੋਂ ਸਾਨੂੰ ਉਸ ਬਾਰੇ ਕੀ ਪਤਾ ਲੱਗਦਾ ਹੈ?
20 ਪਲ-ਪਲ ਸਮਾਂ ਬੀਤਦਾ ਗਿਆ। ਪਲ ਮਿੰਟਾਂ ਵਿਚ ਅਤੇ ਮਿੰਟ ਘੰਟਿਆਂ ਵਿਚ ਬਦਲ ਗਏ। ਇਸ ਘੁੱਪ ਹਨੇਰੀ ਜਗ੍ਹਾ ʼਤੇ ਯੂਨਾਹ ਨੂੰ ਸੋਚਣ ਦਾ ਸਮਾਂ ਮਿਲਿਆ ਅਤੇ ਫਿਰ ਉਸ ਨੇ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਉਸ ਦੀ ਪ੍ਰਾਰਥਨਾ ਯੂਨਾਹ ਦੇ ਦੂਜੇ ਅਧਿਆਇ ਵਿਚ ਦਰਜ ਕੀਤੀ ਗਈ ਹੈ ਜਿਸ ਤੋਂ ਸਾਨੂੰ ਯੂਨਾਹ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਉਸ ਨੇ ਆਪਣੀ ਪ੍ਰਾਰਥਨਾ ਵਿਚ ਜ਼ਬੂਰਾਂ ਦੀ ਪੋਥੀ ਦੀਆਂ ਕਈ ਆਇਤਾਂ ਦਾ ਜ਼ਿਕਰ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਕਾਫ਼ੀ ਗਿਆਨ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦਾ ਕਿੰਨਾ ਸ਼ੁਕਰਗੁਜ਼ਾਰ ਸੀ। ਅਖ਼ੀਰ ਉਸ ਨੇ ਕਿਹਾ: “ਮੈਂ ਧੰਨ ਧੰਨ ਦੀ ਅਵਾਜ਼ [“ਧੰਨਵਾਦੀ ਰਾਗਾਂ,” CL] ਨਾਲ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਸੋ ਪੂਰੀ ਕਰਾਂਗਾ, ਬਚਾਉ ਯਹੋਵਾਹ ਵੱਲੋਂ ਹੀ ਹੈ!”—ਯੂਨਾ. 2:9.
21. ਯੂਨਾਹ ਨੇ ਮੱਛੀ ਦੇ ਢਿੱਡ ਵਿਚ ਕੀ ਸਿੱਖਿਆ ਅਤੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
21 ਯੂਨਾਹ ਨੇ “ਮੱਛੀ ਦੇ ਢਿੱਡ ਵਿੱਚ” ਹੁੰਦਿਆਂ ਸਿੱਖਿਆ ਕਿ ਯਹੋਵਾਹ ਕਿਸੇ ਨੂੰ, ਕਿਤੇ ਵੀ ਅਤੇ ਕਿਸੇ ਵੀ ਸਮੇਂ ਬਚਾ ਸਕਦਾ ਹੈ। ਯਹੋਵਾਹ ਦੀ ਮਿਹਰ ਸਦਕਾ ਉਹ ਮੱਛੀ ਦੇ ਢਿੱਡ ਵਿਚ ਤਿੰਨ ਦਿਨ ਅਤੇ ਤਿੰਨ ਰਾਤ ਸੁਰੱਖਿਅਤ ਰਿਹਾ। (ਯੂਨਾ. 1:17) ਸਿਰਫ਼ ਯਹੋਵਾਹ ਹੀ ਇਸ ਤਰ੍ਹਾਂ ਕਰ ਸਕਦਾ ਸੀ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਯਹੋਵਾਹ ਦੇ ‘ਹੱਥ ਵਿੱਚ ਸਾਡਾ ਦਮ’ ਯਾਨੀ ਸਾਡਾ ਸਾਹ ਹੈ। (ਦਾਨੀ. 5:23) ਸਾਨੂੰ ਆਪਣੇ ਹਰੇਕ ਸਾਹ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ। ਕੀ ਅਸੀਂ ਉਸ ਦਾ ਕਹਿਣਾ ਮੰਨ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਧੰਨਵਾਦੀ ਹਾਂ?
22, 23. (ੳ ਜਲਦੀ ਹੀ ਯੂਨਾਹ ਦੀ ਕਿਵੇਂ ਪਰਖ ਹੋਈ? (ਅ) ਅਸੀਂ ਯੂਨਾਹ ਤੋਂ ਕੀ ਸਿੱਖ ਸਕਦੇ ਹਾਂ ਜਦੋਂ ਅਸੀਂ ਗ਼ਲਤੀਆਂ ਕਰਦੇ ਹਾਂ?
22 ਕੀ ਯੂਨਾਹ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਆਪਣੀ ਸ਼ੁਕਰਗੁਜ਼ਾਰੀ ਦਾ ਸਬੂਤ ਦਿੱਤਾ ਸੀ? ਜੀ ਹਾਂ। ਤਿੰਨ ਦਿਨਾਂ ਅਤੇ ਤਿੰਨ ਰਾਤਾਂ ਬਾਅਦ ਮੱਛੀ ਨੇ ਸਮੁੰਦਰ ਦੇ ਕਿਨਾਰੇ ʼਤੇ ਜਾ ਕੇ “ਯੂਨਾਹ ਨੂੰ ਥਲ ਉੱਤੇ ਉਗਲੱਛ ਦਿੱਤਾ।” (ਯੂਨਾ. 2:10) ਉਸ ਨੂੰ ਤਾਂ ਕਿਨਾਰੇ ਤਕ ਆਉਣ ਲਈ ਤੈਰਨਾ ਵੀ ਨਹੀਂ ਪਿਆ! ਪਰ ਉਸ ਨੂੰ ਵਾਪਸ ਜਾਣ ਦਾ ਰਸਤਾ ਆਪ ਲੱਭਣਾ ਪਿਆ। ਫਿਰ ਛੇਤੀ ਹੀ ਉਸ ਦੀ ਪਰਖ ਹੋਈ ਕਿ ਉਹ ਯਹੋਵਾਹ ਦਾ ਸ਼ੁਕਰਗੁਜ਼ਾਰ ਸੀ ਜਾਂ ਨਹੀਂ। ਯੂਨਾਹ 3:1, 2 ਵਿਚ ਲਿਖਿਆ ਹੈ: “ਯਹੋਵਾਹ ਦੀ ਬਾਣੀ ਦੂਜੀ ਵਾਰ ਯੂਨਾਹ ਨੂੰ ਆਈ ਕਿ ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ!” ਯੂਨਾਹ ਨੇ ਇਸ ਵਾਰ ਕੀ ਕੀਤਾ?
-
-
ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
c ਇਬਰਾਨੀ ਸ਼ਬਦ “ਮੱਛੀ” ਦਾ ਤਰਜਮਾ ਯੂਨਾਨੀ ਭਾਸ਼ਾ ਵਿਚ “ਵੱਡਾ ਜਲ-ਜੰਤੂ” ਜਾਂ “ਵੱਡੀ ਮੱਛੀ” ਕੀਤਾ ਗਿਆ ਹੈ। ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਉਹ ਕਿਹੋ ਜਿਹਾ ਜੀਵ ਸੀ, ਪਰ ਭੂਮੱਧ ਸਾਗਰ ਵਿਚ ਪਾਈਆਂ ਜਾਂਦੀਆਂ ਵੱਡੀਆਂ ਸ਼ਾਰਕ ਮੱਛੀਆਂ ਆਦਮੀ ਨੂੰ ਪੂਰਾ ਨਿਗਲ਼ ਸਕਦੀਆਂ ਹਨ। ਦੂਸਰੇ ਸਾਗਰਾਂ ਵਿਚ ਇਸ ਤੋਂ ਵੀ ਵੱਡੀਆਂ ਸ਼ਾਰਕ ਮੱਛੀਆਂ ਹੁੰਦੀਆਂ ਹਨ। ਮਿਸਾਲ ਲਈ, ਵ੍ਹੇਲ ਸ਼ਾਰਕ ਮੱਛੀ 45 ਫੁੱਟ ਜਾਂ ਇਸ ਤੋਂ ਵੀ ਜ਼ਿਆਦਾ ਲੰਬੀ ਹੁੰਦੀ ਹੈ!
-