ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
    ਪਹਿਰਾਬੁਰਜ—2009 | ਅਪ੍ਰੈਲ 1
    • ਪਰ ਠਹਿਰੋ! ਕੋਈ ਵੱਡੀ ਜਿਹੀ ਚੀਜ਼ ਯੂਨਾਹ ਦੇ ਨੇੜੇ-ਤੇੜੇ ਘੁੰਮ ਰਹੀ ਸੀ। ਇਹ ਉਸ ਵੱਲ ਆਈ ਅਤੇ ਫਿਰ ਤੇਜ਼ੀ ਨਾਲ ਆਪਣਾ ਮੂੰਹ ਅੱਡ ਕੇ ਯੂਨਾਹ ਨੂੰ ਨਿਗਲ ਗਈ!

      ਯੂਨਾਹ ਨੇ ਸੋਚਿਆ ਹੋਣਾ ਕਿ ਉਸ ਦੀ ਜ਼ਿੰਦਗੀ ਹੁਣ ਇੱਥੇ ਹੀ ਖ਼ਤਮ ਹੋ ਜਾਵੇਗੀ। ਪਰ ਫਿਰ ਉਹ ਹੈਰਾਨ ਹੋਇਆ। ਉਹ ਅਜੇ ਵੀ ਜ਼ਿੰਦਾ ਸੀ! ਇਸ ਚੀਜ਼ ਨੇ ਨਾ ਤਾਂ ਉਸ ਨੂੰ ਮਿੱਧਿਆ, ਨਾ ਹਜ਼ਮ ਕੀਤਾ ਅਤੇ ਨਾ ਹੀ ਯੂਨਾਹ ਦਾ ਦਮ ਘੁੱਟਿਆ ਗਿਆ। ਇੰਨਾ ਕੁਝ ਹੋ ਕੇ ਵੀ ਯੂਨਾਹ ਜੀਉਂਦਾ ਸੀ! ਇਸ ਬਾਰੇ ਸੋਚ ਕੇ ਯੂਨਾਹ ਦਾ ਦਿਲ ਯਹੋਵਾਹ ਲਈ ਸ਼ਰਧਾ ਨਾਲ ਭਰ ਗਿਆ ਹੋਣਾ। ਬਿਨਾਂ ਸ਼ੱਕ “ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾ ਛੱਡੀ ਸੀ ਜੋ ਯੂਨਾਹ ਨੂੰ ਨਿਗਲ ਜਾਵੇ।”c—ਯੂਨਾਹ 1:17.

      ਕਈ ਮਿੰਟ ਲੰਘ ਗਏ, ਫਿਰ ਕਈ ਘੰਟੇ। ਘੁੱਪ ਹਨੇਰੇ ਵਿਚ ਯੂਨਾਹ ਨੂੰ ਸੋਚਣ ਦਾ ਸਮਾਂ ਮਿਲਿਆ ਅਤੇ ਫਿਰ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਦੀ ਪ੍ਰਾਰਥਨਾ ਯੂਨਾਹ ਦੇ ਦੂਜੇ ਅਧਿਆਏ ਵਿਚ ਦਰਜ ਕੀਤੀ ਗਈ ਹੈ ਅਤੇ ਇਸ ਤੋਂ ਅਸੀਂ ਯੂਨਾਹ ਬਾਰੇ ਬਹੁਤ ਕੁਝ ਸਿੱਖਦੇ ਹਾਂ। ਯੂਨਾਹ ਨੂੰ ਸ਼ਾਸਤਰਾਂ ਦਾ ਕਾਫ਼ੀ ਗਿਆਨ ਸੀ, ਖ਼ਾਸ ਕਰਕੇ ਜ਼ਬੂਰਾਂ ਦੀ ਪੋਥੀ ਦਾ। ਇਸ ਤੋਂ ਯੂਨਾਹ ਦੀ ਸ਼ੁਕਰਗੁਜ਼ਾਰੀ ਵੀ ਝਲਕਦੀ ਹੈ। ਉਸ ਨੇ ਸਾਰੀਆਂ ਗੱਲਾਂ ਉੱਤੇ ਵਿਚਾਰ ਕੀਤਾ ਅਤੇ ਕਿਹਾ: “ਮੈਂ ਧੰਨ ਧੰਨ ਦੀ ਆਵਾਜ਼ ਨਾਲ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਸੋ ਪੂਰੀ ਕਰਾਂਗਾ, ਬਚਾਊ ਯਹੋਵਾਹ ਵੱਲੋਂ ਹੀ ਹੈ!”—ਯੂਨਾਹ 2:9.

      ਯੂਨਾਹ ਨੇ ਸਿੱਖਿਆ ਕਿ ਯਹੋਵਾਹ ਕਿਸੇ ਨੂੰ, ਕਿਤੇ ਵੀ ਅਤੇ ਕਿਸੇ ਹੀ ਸਮੇਂ ਮੁਕਤੀ ਬਖ਼ਸ਼ ਸਕਦਾ ਹੈ। “ਮੱਛੀ ਦੇ ਢਿੱਡ ਵਿੱਚ” ਹੁੰਦਿਆਂ ਵੀ ਯਹੋਵਾਹ ਨੇ ਆਪਣੇ ਨਬੀ ਨੂੰ ਬਚਾਇਆ। (ਯੂਨਾਹ 1:17) ਸਿਰਫ਼ ਯਹੋਵਾਹ ਹੀ ਕਿਸੇ ਨੂੰ ਤਿੰਨ ਦਿਨਾਂ ਅਤੇ ਤਿੰਨ ਰਾਤਾਂ ਲਈ ਇਕ ਮੱਛੀ ਦੇ ਢਿੱਡ ਵਿੱਚ ਬਚਾ ਕੇ ਰੱਖ ਸਕਦਾ ਸੀ। ਸਾਨੂੰ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿਰਫ਼ ਯਹੋਵਾਹ “ਦੇ ਹੱਥ ਵਿੱਚ [ਸਾਡਾ] ਦਮ” ਹੈ। (ਦਾਨੀਏਲ 5:23) ਸਾਨੂੰ ਆਪਣੇ ਹਰੇਕ ਸਾਹ ਲਈ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ। ਕੀ ਤੁਸੀਂ ਇਸ ਤਰ੍ਹਾਂ ਕਰਦੇ ਹੋ? ਤਾਂ ਫਿਰ ਕੀ ਤੁਹਾਨੂੰ ਯਹੋਵਾਹ ਦੇ ਕਹਿਣੇ ਵਿਚ ਨਹੀਂ ਰਹਿਣਾ ਚਾਹੀਦਾ?

      ਯੂਨਾਹ ਬਾਰੇ ਕੀ? ਕੀ ਉਸ ਨੇ ਕੋਈ ਸਬਕ ਸਿੱਖਿਆ ਸੀ? ਕੀ ਉਸ ਨੇ ਯਹੋਵਾਹ ਦਾ ਕਹਿਣਾ ਮੰਨ ਕੇ ਆਪਣੀ ਸ਼ੁਕਰਗੁਜ਼ਾਰੀ ਦਾ ਸਬੂਤ ਦਿੱਤਾ ਸੀ? ਹਾਂ। ਤਿੰਨ ਦਿਨਾਂ ਅਤੇ ਤਿੰਨ ਰਾਤਾਂ ਬਾਅਦ ਮੱਛੀ ਨੇ ਕਿਨਾਰੇ ʼਤੇ ਜਾ ਕੇ “ਯੂਨਾਹ ਨੂੰ ਥਲ ਉੱਤੇ ਉਗਲੱਛ ਦਿੱਤਾ।” (ਯੂਨਾਹ 2:10) ਯੂਨਾਹ ਨੂੰ ਆਪ ਕਿਨਾਰੇ ਤਕ ਤੈਰਨਾ ਵੀ ਨਹੀਂ ਪਿਆ! ਪਰ ਉਸ ਨੂੰ ਕਿਨਾਰੇ ਤੋਂ ਰਸਤਾ ਤਾਂ ਜ਼ਰੂਰ ਲੱਭਣਾ ਪਿਆ। ਥੋੜ੍ਹੀ ਦੇਰ ਬਾਅਦ ਹੀ ਉਸ ਦੀ ਸ਼ੁਕਰਗੁਜ਼ਾਰੀ ਪਰਖੀ ਗਈ। ਯੂਨਾਹ 3:1, 2 ਵਿਚ ਲਿਖਿਆ ਹੈ: “ਯਹੋਵਾਹ ਦੀ ਬਾਣੀ ਦੂਜੀ ਵਾਰ ਯੂਨਾਹ ਨੂੰ ਆਈ ਕਿ ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਨੂੰ ਜਾਹ ਅਤੇ ਉਸ ਨੂੰ ਇਸ ਗੱਲ ਦਾ ਪਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ!” ਯੂਨਾਹ ਨੇ ਹੁਣ ਕੀ ਕੀਤਾ?

  • ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
    ਪਹਿਰਾਬੁਰਜ—2009 | ਅਪ੍ਰੈਲ 1
    • c ਯੂਨਾਨੀ ਭਾਸ਼ਾ ਵਿਚ ਇਬਰਾਨੀ ਸ਼ਬਦ “ਮੱਛੀ” ਦਾ ਤਰਜਮਾ “ਵੱਡਾ ਜਲ ਜੰਤੂ” ਜਾਂ “ਵੱਡੀ ਮੱਛੀ” ਕੀਤਾ ਗਿਆ ਹੈ। ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਉਹ ਕਿਹੋ ਜਿਹੀ ਮੱਛੀ ਸੀ, ਪਰ ਭੂਮੱਧ ਸਾਗਰ ਵਿਚ ਇਕ ਕਿਸਮ ਦੀ ਸ਼ਾਰਕ ਮੱਛੀ ਹੈ ਜੋ ਆਦਮੀ ਨੂੰ ਪੂਰਾ ਨਿਗਾਹ ਸਕਦੀ ਹੈ। ਦੂਸਰੇ ਇਲਾਕਿਆਂ ਵਿਚ ਇਸ ਤੋਂ ਵੀ ਵੱਡੀਆਂ ਮੱਛੀਆਂ ਹੁੰਦੀਆਂ ਹਨ। ਮਿਸਾਲ ਲਈ, ਵ੍ਹੇਲ ਸ਼ਾਰਕ ਮੱਛੀ 15 ਮੀਟਰ ਤੋਂ ਜ਼ਿਆਦਾ ਲੰਬੀ ਹੋ ਸਕਦੀ ਹੈ!

  • ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
    ਪਹਿਰਾਬੁਰਜ—2009 | ਅਪ੍ਰੈਲ 1
    • ਕਈ ਵਾਰ ਪਰਮੇਸ਼ੁਰ ਦੀ ਸ਼ਕਤੀ ਤੋਂ ਬਗੈਰ ਵੀ ਅਚੰਭੇ ਹੁੰਦੇ ਹਨ। ਮਿਸਾਲ ਲਈ, ਕਿਹਾ ਜਾਂਦਾ ਹੈ ਕਿ 1758 ਵਿਚ ਇਕ ਆਦਮੀ ਆਪਣੇ ਸਮੁੰਦਰੀ ਜਹਾਜ਼ ਤੋਂ ਭੂਮੱਧ ਸਾਗਰ ਵਿਚ ਡਿੱਗ ਪਿਆ ਅਤੇ ਇਕ ਸ਼ਾਰਕ ਮੱਛੀ ਨੇ ਉਸ ਨੂੰ ਨਿਗਲ ਲਿਆ। ਜਹਾਜ਼ ਉੱਤੇ ਦੂਸਰੇ ਆਦਮੀਆਂ ਨੇ ਸ਼ਾਰਕ ਉੱਤੇ ਤੋਪ ਚਲਾਈ ਅਤੇ ਗੋਲਾ ਵੱਜਣ ਤੇ ਸ਼ਾਰਕ ਨੇ ਆਦਮੀ ਨੂੰ ਉੱਛਲ ਦਿੱਤਾ। ਉਹ ਆਦਮੀ ਬਚ ਗਿਆ ਅਤੇ ਉਸ ਨੂੰ ਇੰਨੀ ਸੱਟ ਵੀ ਨਹੀਂ ਲੱਗੀ। ਜੇ ਇਹ ਕਹਾਣੀ ਸੱਚ ਹੈ, ਤਾਂ ਅਸੀਂ ਇਸ ਘਟਨਾ ਨੂੰ ਸ਼ਾਇਦ ਕਮਾਲ ਦੀ ਗੱਲ ਸਮਝੀਏ, ਪਰ ਕਰਾਮਾਤ ਨਹੀਂ। ਕੀ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਇਸ ਤੋਂ ਵੱਧ ਨਹੀਂ ਕਰ ਸਕਦਾ?

      ਕਈ ਅਲੋਚਕ ਕਹਿੰਦੇ ਹਨ ਕਿ ਕੋਈ ਵੀ ਬੰਦਾ ਤਿੰਨ ਦਿਨਾਂ ਲਈ ਮੱਛੀ ਦੇ ਢਿੱਡ ਵਿਚ ਜੀਉਂਦਾ ਨਹੀਂ ਰਹਿ ਸਕਦਾ। ਪਰ ਇਨਸਾਨਾਂ ਨੇ ਆਕਸੀਜਨ ਸਲਿੰਡਰਾਂ ਦੇ ਸਹਾਰੇ ਡੂੰਘੇ ਪਾਣੀਆਂ ਵਿਚ ਸਾਹ ਲੈਣਾ ਸਿੱਖ ਲਿਆ ਹੈ। ਸੋ ਕੀ ਪਰਮੇਸ਼ੁਰ ਆਪਣੀ ਸ਼ਕਤੀ ਅਤੇ ਬੁੱਧ ਨੂੰ ਵਰਤ ਕੇ, ਜੋ ਇਨਸਾਨਾਂ ਤੋਂ ਕਿਤੇ ਵਧ ਹੈ, ਯੂਨਾਹ ਨੂੰ ਮੱਛੀ ਦੇ ਢਿੱਡ ਵਿਚ ਜੀਉਂਦਾ ਨਹੀਂ ਸੀ ਰੱਖ ਸਕਦਾ? ਬਿਲਕੁਲ! ਠੀਕ ਜਿਵੇਂ ਯਹੋਵਾਹ ਦੇ ਇਕ ਫ਼ਰਿਸ਼ਤੇ ਨੇ ਯਿਸੂ ਦੀ ਮਾਂ ਮਰਿਯਮ ਨੂੰ ਕਿਹਾ ਸੀ ਕਿ “ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ।”—ਲੂਕਾ 1:37, CL.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ