-
ਦੁਸ਼ਟ ਲੋਕਾਂ ਲਈ ਹੋਰ ਕਿੰਨਾ ਚਿਰ?ਪਹਿਰਾਬੁਰਜ—2000 | ਫਰਵਰੀ 1
-
-
9 ਹਬੱਕੂਕ ਧਿਆਨ ਨਾਲ ਪਰਮੇਸ਼ੁਰ ਦੇ ਅਗਲੇ ਸ਼ਬਦ ਸੁਣਦਾ ਹੈ, ਜੋ ਹਬੱਕੂਕ 1:6-11 ਵਿਚ ਪਾਏ ਜਾਂਦੇ ਹਨ। ਇਹ ਯਹੋਵਾਹ ਦਾ ਪੈਗਾਮ ਹੈ—ਅਤੇ ਕੋਈ ਝੂਠਾ ਦੇਵਤਾ ਜਾਂ ਬੇਜਾਨ ਮੂਰਤੀ ਇਸ ਦੀ ਪੂਰਤੀ ਨੂੰ ਰੋਕ ਨਹੀਂ ਸਕਦੀ: “ਵੇਖੋ ਤਾਂ, ਮੈਂ ਕਸਦੀਆਂ ਨੂੰ ਉਠਾ ਰਿਹਾ ਹਾਂ, ਉਸ ਕੌੜੀ ਅਤੇ ਜੋਸ਼ ਵਾਲੀ ਕੌਮ ਨੂੰ, ਜਿਹੜੇ ਧਰਤੀ ਦੀ ਚੌੜਾਈ ਵਿੱਚ ਤੁਰ ਪੈਂਦੇ ਹਨ, ਭਈ ਵਸੇਬਿਆਂ ਉੱਤੇ ਕਬਜ਼ਾ ਕਰਨ, ਜਿਹੜੇ ਓਹਨਾਂ ਦੇ ਆਪਣੇ ਨਹੀਂ। ਓਹ ਭਿਆਣਕ ਅਤੇ ਹੌਲਨਾਕ ਹਨ, ਓਹਨਾਂ ਦਾ ਨਿਆਉਂ ਅਤੇ ਆਦਰ ਓਹਨਾਂ ਦੀ ਆਪਣੀ ਵੱਲੋਂ ਨਿੱਕਲਦਾ ਹੈ। ਓਹਨਾਂ ਦੇ ਘੋੜੇ ਚਿੱਤਿਆਂ ਨਾਲੋਂ ਤੇਜ਼ ਹਨ, ਅਤੇ ਸੰਝ ਦੇ ਬਘਿਆੜਾਂ ਨਾਲੋਂ ਵਹਿਸ਼ੀ ਹਨ। ਓਹਨਾਂ ਦੇ ਅਸਵਾਰ ਕੁੱਦਦੇ ਟੱਪਦੇ ਅੱਗੇ ਵੱਧਦੇ ਹਨ, ਅਸਵਾਰ ਦੂਰੋਂ ਆਉਂਦੇ ਹਨ, ਓਹ ਉਕਾਬ ਵਾਂਙੁ ਜੋ ਖਾਣ ਲਈ ਜਲਦੀ ਕਰਦਾ ਹੈ ਉੱਡਦੇ ਹਨ! ਓਹ ਸਾਰੇ ਦੇ ਸਾਰੇ ਜ਼ੁਲਮ ਲਈ ਆਉਂਦੇ ਹਨ, ਓਹਨਾਂ ਦੇ ਮੂੰਹਾਂ ਦਾ ਰੁੱਖ ਸਾਹਮਣੇ ਹੈ, ਓਹ ਬੰਧੂਆਂ ਨੂੰ ਰੇਤ ਵਾਂਙੁ ਜਮਾ ਕਰਦੇ ਹਨ। ਓਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ, ਓਹ ਹਾਕਮਾਂ ਉੱਤੇ ਹੱਸਦੇ ਹਨ, ਓਹ ਹਰੇਕ ਗੜ੍ਹ ਉੱਤੇ ਹੱਸਦੇ ਹਨ, ਓਹ ਮਿੱਟੀ ਦਾ ਦਮਦਮਾ ਬੰਨ੍ਹ ਕੇ ਉਸ ਨੂੰ ਲੈਂਦੇ ਹਨ। ਤਦ ਓਹ ਹਵਾ ਵਾਂਙੁ ਚੱਲਣਗੇ ਅਤੇ ਲੰਘਣਗੇ, ਓਹ ਦੋਸ਼ੀ ਹੋ ਜਾਣਗੇ,—ਓਹਨਾਂ ਦਾ ਬਲ ਓਹਨਾਂ ਦਾ ਦੇਵ ਹੋਵੇਗਾ।”
-
-
ਦੁਸ਼ਟ ਲੋਕਾਂ ਲਈ ਹੋਰ ਕਿੰਨਾ ਚਿਰ?ਪਹਿਰਾਬੁਰਜ—2000 | ਫਰਵਰੀ 1
-
-
11. ਤੁਸੀਂ ਯਹੂਦਾਹ ਵੱਲ ਵੱਧ ਰਹੀਆਂ ਬਾਬਲੀ ਫ਼ੌਜਾਂ ਦਾ ਕਿਵੇਂ ਵਰਣਨ ਕਰੋਗੇ?
11 ਬਾਬਲ ਦੇ ਘੋੜੇ ਫੁਰਤੀਲੇ ਚੀਤਿਆਂ ਨਾਲੋਂ ਵੀ ਤੇਜ਼ ਹਨ। ਉਸ ਦੀ ਘੋੜਸਵਾਰ ਫ਼ੌਜ ਰਾਤ ਨੂੰ ਸ਼ਿਕਾਰ ਕਰ ਰਹੇ ਭੁੱਖੇ ਬਘਿਆੜਾਂ ਨਾਲੋਂ ਵਹਿਸ਼ੀ ਹੈ। ਜੰਗ ਦੇ ਮੈਦਾਨ ਵਿਚ ਜਾਣ ਲਈਉਤਾਵਲੇ ਹੋਣ ਕਰਕੇ ਉਨ੍ਹਾਂ ਦੇ ਘੋੜੇ ਬੇਚੈਨੀ ਨਾਲ “ਕੁੱਦਦੇ ਟੱਪਦੇ ਅੱਗੇ ਵੱਧਦੇ ਹਨ।” ਦੂਰ-ਦੁਰੇਡੇ ਬਾਬਲ ਤੋਂ ਉਹ ਯਹੂਦਾਹ ਵੱਲ ਦੌੜਦੇ ਹਨ। ਇਕ ਤੇਜ਼ ਉੱਡਦੇ ਉਕਾਬ ਵਾਂਗ ਜੋ ਸੁਆਦਲੇ ਖਾਣੇ ਲਈ ਕਾਹਲੀ ਕਰਦਾ ਹੈ, ਕਸਦੀ ਜਲਦੀ ਹੀ ਆਪਣੇ ਸ਼ਿਕਾਰ ਉੱਤੇ ਝੱਪਟਾ ਮਾਰਨਗੇ। ਪਰ ਕੀ ਇਹ ਸਿਰਫ਼ ਥੋੜ੍ਹੇ ਜਿਹੇ ਸਿਪਾਹੀਆਂ ਦੁਆਰਾ ਕੀਤੀ ਗਈ ਲੁੱਟਮਾਰ ਹੋਵੇਗੀ? ਬਿਲਕੁਲ ਨਹੀਂ! ਜਿਵੇਂ ਇਕ ਬਹੁਤ ਵੱਡੀ ਭੀੜ ਤਬਾਹੀ ਮਚਾਉਣ ਲਈ ਅੱਗੇ ਵਧਦੀ ਹੈ, ਉਸੇ ਤਰ੍ਹਾਂ “ਓਹ ਸਾਰੇ ਦੇ ਸਾਰੇ ਜ਼ੁਲਮ ਲਈ ਆਉਂਦੇ ਹਨ।” ਜੋਸ਼ ਵਿਚ ਆ ਕੇ ਉਹ ਪੂਰਬੀ ਪੌਣ ਵਾਂਗ ਤੇਜ਼ੀ ਨਾਲ ਪੱਛਮ ਦਿਸ਼ਾ ਵਿਚ ਯਹੂਦਾਹ ਅਤੇ ਯਰੂਸ਼ਲਮ ਵੱਲ ਵਧਦੇ ਹਨ। ਬਾਬਲੀ ਫ਼ੌਜਾਂ ਇੰਨੇ ਸਾਰੇ ਲੋਕਾਂ ਨੂੰ ਕੈਦੀ ਬਣਾਉਂਦੀਆਂ ਹਨ ਕਿ “ਓਹ ਬੰਧੂਆਂ ਨੂੰ ਰੇਤ ਵਾਂਙੁ ਜਮਾ ਕਰਦੇ ਹਨ।”
-