-
ਸੱਚਾ ਧਰਮ ਲੋਕਾਂ ਵਿਚ ਏਕਤਾ ਲਿਆਉਂਦਾ ਹੈਪਹਿਰਾਬੁਰਜ—2001 | ਸਤੰਬਰ 15
-
-
ਸਾਡੇ ਸਮੇਂ ਵਿਚ ਏਕਤਾ!
ਬਾਈਬਲ ਵਿਚ ਸਫ਼ਨਯਾਹ ਨਾਮਕ ਪੁਸਤਕ ਵਿਚ ਵੱਖਰੇ-ਵੱਖਰੇ ਪਿਛੋਕੜਾਂ ਦੇ ਲੋਕਾਂ ਦੇ ਇਕੱਠੇ ਹੋਣ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਹੈ: “ਤਦ ਮੈਂ [ਯਹੋਵਾਹ ਪਰਮੇਸ਼ੁਰ] ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਂਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।” (ਸਫ਼ਨਯਾਹ 3:9) ਲੋਕਾਂ ਨੂੰ ਇਸ ਤਰ੍ਹਾਂ ਏਕਤਾ ਵਿਚ ਪਰਮੇਸ਼ੁਰ ਦੀ ਸੇਵਾ ਕਰਦੇ ਦੇਖਣ ਤੋਂ ਕਿੰਨੀ ਖ਼ੁਸ਼ੀ ਹੋਵੇਗੀ!
-
-
ਸੱਚਾ ਧਰਮ ਲੋਕਾਂ ਵਿਚ ਏਕਤਾ ਲਿਆਉਂਦਾ ਹੈਪਹਿਰਾਬੁਰਜ—2001 | ਸਤੰਬਰ 15
-
-
ਆਪਣੇ ਲੋਕਾਂ ਵਿਚ ਏਕਤਾ ਲਿਆਉਣ ਲਈ ਉਹ ਉਨ੍ਹਾਂ ਨੂੰ ਸ਼ੁੱਧ ਭਾਸ਼ਾ ਦਿੰਦਾ ਹੈ। ਸ਼ੁੱਧ ਭਾਸ਼ਾ ਸਿੱਖਣ ਦਾ ਮਤਲਬ ਹੈ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਬਾਈਬਲ ਵਿੱਚੋਂ ਸਹੀ ਜਾਣਕਾਰੀ ਲੈਣੀ। ਪਰ ਇਹ ਸ਼ੁੱਧ ਭਾਸ਼ਾ ਬੋਲਣ ਲਈ ਜ਼ਰੂਰੀ ਹੈ ਕਿ ਅਸੀਂ ਸੱਚਾਈ ਸਵੀਕਾਰ ਕਰੀਏ, ਦੂਸਰਿਆਂ ਨੂੰ ਸਿਖਾਈਏ, ਅਤੇ ਪਰਮੇਸ਼ੁਰ ਦੇ ਮਿਆਰਾਂ ਅਤੇ ਕਾਨੂੰਨਾਂ ਮੁਤਾਬਕ ਜ਼ਿੰਦਗੀ ਗੁਜ਼ਾਰੀਏ। ਸਾਨੂੰ ਜਾਤ-ਪਾਤ ਦਾ ਫ਼ਰਕ ਕਰਨ ਵਰਗੀਆਂ ਚੀਜ਼ਾਂ ਅਤੇ ਸੁਆਰਥੀ ਗੱਲਾਂ ਛੱਡਣੀਆਂ ਚਾਹੀਦੀਆਂ ਹਨ, ਜੋ ਕਿ ਦੁਨੀਆਂ ਦੇ ਲੋਕਾਂ ਲਈ ਆਮ ਗੱਲਾਂ ਹਨ। (ਯੂਹੰਨਾ 17:14; ਰਸੂਲਾਂ ਦੇ ਕਰਤੱਬ 10:34, 35) ਜੋ ਸੱਚਾਈ ਨਾਲ ਸੱਚਾ ਪ੍ਰੇਮ ਕਰਦੇ ਹਨ ਉਹ ਸ਼ੁੱਧ ਭਾਸ਼ਾ ਸਿੱਖ ਸਕਦੇ ਹਨ। ਚਲੋ ਆਪਾਂ ਪਹਿਲੇ ਲੇਖ ਵਿਚ ਦੱਸੇ ਗਏ ਪੰਜ ਲੋਕਾਂ ਵੱਲ ਫਿਰ ਤੋਂ ਧਿਆਨ ਦੇਈਏ ਅਤੇ ਦੇਖੀਏ ਕਿ ਉਹ ਸਾਰੇ ਵੱਖਰੇ-ਵੱਖਰੇ ਦੇਸ਼ਾਂ ਅਤੇ ਧਰਮਾਂ ਦੇ ਹੋਣ ਦੇ ਬਾਵਜੂਦ ਹੁਣ ਏਕਤਾ ਵਿਚ ਇੱਕੋ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਿਵੇਂ ਕਰ ਰਹੇ ਹਨ।
-