ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ!
    ਪਹਿਰਾਬੁਰਜ—2001 | ਫਰਵਰੀ 15
    • 6-8. ਸਫ਼ਨਯਾਹ 1:4-6 ਵਿਚ ਭਵਿੱਖ ਬਾਰੇ ਕੀ ਦੱਸਿਆ ਗਿਆ ਸੀ, ਅਤੇ ਇਹ ਯਹੂਦਾਹ ਉੱਤੇ ਕਿਸ ਤਰ੍ਹਾਂ ਪੂਰਾ ਹੋਇਆ ਸੀ?

      6 ਝੂਠੀ ਪੂਜਾ ਕਰਨ ਵਾਲਿਆਂ ਲੋਕਾਂ ਵਿਰੁੱਧ ਪਰਮੇਸ਼ੁਰ ਦੀ ਕਾਰਵਾਈ ਬਾਰੇ ਸਫ਼ਨਯਾਹ 1:4-6 ਵਿਚ ਕਿਹਾ ਗਿਆ ਹੈ: “ਮੈਂ ਆਪਣਾ ਹੱਥ ਯਹੂਦਾਹ ਉੱਤੇ, ਅਤੇ ਯਰੂਸ਼ਲਮ ਦੇ ਸਾਰਿਆਂ ਵਾਸੀਆਂ ਉੱਤੇ ਚੁੱਕਾਂਗਾ, ਅਤੇ ਏਸ ਅਸਥਾਨ ਤੋਂ ਬਆਲ ਦੇ ਬਕੀਏ ਨੂੰ ਕੱਟ ਦਿਆਂਗਾ, ਨਾਲੇ ਪੁਜਾਰੀਆਂ ਦੇ ਨਾਮ ਨੂੰ ਜਾਜਕਾਂ ਸਣੇ। ਓਹਨਾਂ ਨੂੰ ਵੀ ਜੋ ਛੱਤਾਂ ਉੱਤੇ ਅਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ ਹਨ, ਜੋ ਯਹੋਵਾਹ ਅੱਗੇ ਮੱਥਾ ਟੇਕਦੇ ਅਤੇ ਸੌਂਹ ਖਾਂਦੇ ਹਨ, ਨਾਲੇ ਮਲਕਾਮ ਦੀ ਸੌਂਹ ਵੀ ਖਾਂਦੇ ਹਨ, ਅਤੇ ਓਹਨਾਂ ਨੂੰ ਜੋ ਯਹੋਵਾਹ ਦੇ ਪਿੱਛੇ ਜਾਣ ਤੋਂ ਫਿਰ ਗਏ, ਅਤੇ ਨਾ ਯਹੋਵਾਹ ਦੇ ਤਾਲਿਬ ਹਨ, ਨਾ ਉਹ ਦੀ ਸਲਾਹ ਪੁੱਛਦੇ ਹਨ।”

  • ਯਹੋਵਾਹ ਦਾ ਨਿਆਂ ਦਾ ਦਿਨ ਨੇੜੇ ਹੈ!
    ਪਹਿਰਾਬੁਰਜ—2001 | ਫਰਵਰੀ 15
    • 8 ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਦਾ ਵੀ ਨਾਸ਼ ਕੀਤਾ ਜਿਹੜੇ “ਆਕਾਸ਼ ਦੀ ਸੈਨਾ ਅੱਗੇ ਮੱਥਾ ਟੇਕਦੇ” ਸਨ, ਯਾਨੀ ਉਸ ਨੇ ਜੋਤਸ਼-ਵਿਦਿਆ ਵਿਚ ਵਿਸ਼ਵਾਸ ਕਰਨ ਵਾਲੇ ਤੇ ਸੂਰਜ ਦੀ ਪੂਜਾ ਕਰਨ ਵਾਲੇ ਲੋਕਾਂ ਨੂੰ ਖ਼ਤਮ ਕਰ ਦਿੱਤਾ। (2 ਰਾਜਿਆਂ 23:11; ਯਿਰਮਿਯਾਹ 19:13; 32:29) ਉਨ੍ਹਾਂ ਲੋਕਾਂ ਉੱਤੇ ਵੀ ਪਰਮੇਸ਼ੁਰ ਦਾ ਗੁੱਸਾ ਭੜਕਿਆ ਜਿਹੜੇ ‘ਯਹੋਵਾਹ ਅਤੇ ਮਲਕਾਮ ਦੀ ਸੌਂਹ ਖਾਣ’ ਦੁਆਰਾ ਸੱਚੀ ਤੇ ਝੂਠੀ ਪੂਜਾ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮਲਕਾਮ ਅਤੇ ਮੋਲਕ ਸ਼ਾਇਦ ਇੱਕੋ ਦੇਵਤੇ ਦੇ ਨਾਂ ਸਨ ਜੋ ਅੰਮੋਨੀਆਂ ਦਾ ਪ੍ਰਮੁੱਖ ਦੇਵਤਾ ਸੀ। ਮੋਲਕ ਦੇਵਤੇ ਦੇ ਪੁਜਾਰੀ ਆਪਣੇ ਬੱਚਿਆਂ ਦੀ ਵੀ ਬਲੀ ਚੜ੍ਹਾਉਂਦੇ ਸਨ।​—1 ਰਾਜਿਆਂ 11:5; ਯਿਰਮਿਯਾਹ 32:35.

      ਈਸਾਈ-ਜਗਤ ਦਾ ਅੰਤ ਨਜ਼ਦੀਕ ਹੈ!

      9. (ੳ) ਈਸਾਈ-ਜਗਤ ਦੋਸ਼ੀ ਕਿਉਂ ਹੈ? (ਅ) ਯਹੂਦਾਹ ਦੇ ਲੋਕਾਂ ਤੋਂ ਉਲਟ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?

      9 ਇਹ ਗੱਲਾਂ ਪੜ੍ਹ ਕੇ ਅਸੀਂ ਸ਼ਾਇਦ ਈਸਾਈ-ਜਗਤ ਬਾਰੇ ਸੋਚੀਏ ਜੋ ਝੂਠੀ ਪੂਜਾ ਅਤੇ ਜੋਤਸ਼-ਵਿਦਿਆ ਦੇ ਕੰਮਾਂ ਵਿਚ ਰੁੱਝਾ ਹੋਇਆ ਹੈ। ਉਸ ਦੇ ਪਾਦਰੀਆਂ ਨੇ ਯੁੱਧਾਂ ਦੀ ਵੇਦੀ ਉੱਤੇ ਲੱਖਾਂ ਹੀ ਜਾਨਾਂ ਦੀਆਂ ਬਲੀਆਂ ਚੜ੍ਹਾਈਆਂ ਹਨ! ਪੁਰਾਣੇ ਜ਼ਮਾਨੇ ਵਿਚ ਯਹੂਦਾਹ ਦੇ ਲੋਕ “ਯਹੋਵਾਹ ਦੇ ਪਿੱਛੇ ਜਾਣ ਤੋਂ ਫਿਰ ਗਏ” ਸਨ। ਉਹ ਯਹੋਵਾਹ ਪ੍ਰਤੀ ਲਾਪਰਵਾਹ ਹੋ ਗਏ ਸਨ। ਉਹ ਨਾ ਤਾਂ ਯਹੋਵਾਹ ਦੀ ਖੋਜ ਕਰਦੇ ਸਨ ਤੇ ਨਾ ਹੀ ਉਸ ਦੀ ਸਲਾਹ ਲੈਂਦੇ ਸਨ। ਪਰ ਆਓ ਆਪਾਂ ਕਦੀ ਉਨ੍ਹਾਂ ਵਰਗੇ ਨਾ ਬਣੀਏ, ਸਗੋਂ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਬਣਾਈ ਰੱਖੀਏ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ