-
ਜ਼ਕਰਯਾਹ ਦੇ ਦਰਸ਼ਣਾਂ ਤੋਂ ਸਬਕ ਸਿੱਖੋਪਹਿਰਾਬੁਰਜ (ਸਟੱਡੀ)—2017 | ਅਕਤੂਬਰ
-
-
16. (ੳ) ਭਾਂਡੇ ਨਾਲ ਕੀ ਹੋਇਆ? (ਇਸ ਲੇਖ ਦੀ ਤਸਵੀਰ ਨੰ. 3 ਦੇਖੋ।) (ਅ) ਖੰਭਾਂ ਵਾਲੀਆਂ ਦੋ ਔਰਤਾਂ ਭਾਂਡੇ ਨੂੰ ਕਿੱਥੇ ਲੈ ਗਈਆਂ?
16 ਜ਼ਕਰਯਾਹ ਨੇ ਅੱਗੇ ਦਰਸ਼ਣ ਵਿਚ ਦੋ ਔਰਤਾਂ ਨੂੰ ਦੇਖਿਆ ਜਿਨ੍ਹਾਂ ਕੋਲ ਵੱਡੇ ਪੰਛੀ ਵਰਗੇ ਖੰਭ ਸਨ। (ਜ਼ਕਰਯਾਹ 5:9-11 ਪੜ੍ਹੋ।) ਇਹ ਦੋ ਔਰਤਾਂ ਭਾਂਡੇ ਵਿਚ ਬੰਦ ਜਨਾਨੀ ਨਾਲੋਂ ਬਿਲਕੁਲ ਵੱਖਰੀਆਂ ਸਨ। ਉਨ੍ਹਾਂ ਨੇ ਉਸ ਭਾਂਡੇ ਨੂੰ ਚੁੱਕਿਆ ਜਿਸ ਵਿਚ “ਦੁਸ਼ਟਪੁਣਾ” ਸੀ ਅਤੇ ਉਹ ਆਪਣੇ ਤਾਕਤਵਰ ਖੰਭਾਂ ਨਾਲ ਭਾਂਡੇ ਨੂੰ ਦੂਸਰੀ ਜਗ੍ਹਾ ਉਡਾ ਕੇ ਲੈ ਗਈਆਂ। ਉਹ ਭਾਂਡੇ ਨੂੰ ਕਿੱਥੇ ਲੈ ਗਈਆਂ? ਉਹ ਭਾਂਡੇ ਨੂੰ “ਸ਼ਿਨਆਰ ਦੇਸ” ਯਾਨੀ ਬਾਬਲ ਲੈ ਗਈਆਂ। ਪਰ ਉਹ ਭਾਂਡੇ ਨੂੰ ਉੱਥੇ ਕਿਉਂ ਲੈ ਕੇ ਗਈਆਂ?
17, 18. (ੳ) ‘ਦੁਸ਼ਟਪੁਣੇ’ ਲਈ ਬਾਬਲ ਸਹੀ ਜਗ੍ਹਾ ਕਿਉਂ ਸੀ? (ਅ) ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
17 ਜ਼ਕਰਯਾਹ ਦੇ ਜ਼ਮਾਨੇ ਦੇ ਯਹੂਦੀ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਸਨ ਕਿ ‘ਦੁਸ਼ਟਪੁਣੇ’ ਨੂੰ ਬਾਬਲ ਲਿਜਾਣਾ ਸਹੀ ਕਿਉਂ ਸੀ। ਉਹ ਜਾਣਦੇ ਸਨ ਕਿ ਬਾਬਲ ਸ਼ਹਿਰ ਝੂਠੀ ਭਗਤੀ, ਅਨੈਤਿਕਤਾ ਅਤੇ ਦੁਸ਼ਟਪੁਣੇ ਨਾਲ ਭਰਿਆ ਪਿਆ ਸੀ। ਜ਼ਕਰਯਾਹ ਅਤੇ ਹੋਰ ਯਹੂਦੀ ਉੱਥੇ ਰਹਿ ਚੁੱਕੇ ਸਨ ਅਤੇ ਜਾਣਦੇ ਸਨ ਕਿ ਹਰ ਰੋਜ਼ ਉਸ ਦੇ ਭੈੜੇ ਪ੍ਰਭਾਵਾਂ ਤੋਂ ਬਚ ਕੇ ਰਹਿਣਾ ਕਿੰਨਾ ਔਖਾ ਸੀ। ਇਸ ਦਰਸ਼ਣ ਤੋਂ ਯਹੋਵਾਹ ਨੇ ਇਹ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਆਪਣੀ ਭਗਤੀ ਨੂੰ ਸ਼ੁੱਧ ਰੱਖੇਗਾ।
18 ਇਸ ਦਰਸ਼ਣ ਤੋਂ ਯਹੂਦੀਆਂ ਨੂੰ ਇਹ ਵੀ ਯਾਦ ਕਰਾਇਆ ਗਿਆ ਕਿ ਉਹ ਸ਼ੁੱਧ ਤਰੀਕੇ ਨਾਲ ਭਗਤੀ ਕਰਨ। ਪਰਮੇਸ਼ੁਰ ਦੇ ਲੋਕਾਂ ਵਿਚ ਦੁਸ਼ਟਪੁਣੇ ਦੀ ਕੋਈ ਜਗ੍ਹਾ ਨਹੀਂ। ਯਹੋਵਾਹ ਨੇ ਸਾਨੂੰ ਆਪਣੇ ਸ਼ੁੱਧ ਸੰਗਠਨ ਵਿਚ ਬੁਲਾਇਆ ਹੈ ਜਿਸ ਵਿਚ ਅਸੀਂ ਉਸ ਦਾ ਪਿਆਰ ਅਤੇ ਸੁਰੱਖਿਆ ਮਹਿਸੂਸ ਕਰਦੇ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਸੰਗਠਨ ਨੂੰ ਸ਼ੁੱਧ ਰੱਖੀਏ। ਇਸ ਸੰਗਠਨ ਵਿਚ ਦੁਸ਼ਟਪੁਣੇ ਦੀ ਕੋਈ ਜਗ੍ਹਾ ਨਹੀਂ!
-