ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ
    ਪਹਿਰਾਬੁਰਜ—2002 | ਮਈ 1
    • 16, 17. ਕੁਝ ਲੋਕਾਂ ਨੇ ਧੋਖੇਬਾਜ਼ੀ ਦਾ ਕਿਹੜਾ ਰਾਹ ਫੜਿਆ ਸੀ?

      16 ਮਲਾਕੀ ਹੁਣ ਦੂਜੀ ਤਰ੍ਹਾਂ ਦੀ ਧੋਖੇਬਾਜ਼ੀ ਬਾਰੇ ਗੱਲ ਕਰਦਾ ਹੈ: ਆਪਣੇ ਵਿਆਹੁਤਾ ਸਾਥੀ ਨਾਲ ਬਦਸਲੂਕੀ ਕਰਨੀ, ਖ਼ਾਸ ਕਰਕੇ ਬਿਨਾਂ ਜਾਇਜ਼ ਕਾਰਨ ਦੇ ਤਲਾਕ ਦੇਣਾ। ਦੂਸਰੇ ਅਧਿਆਇ ਦੀ ਚੌਦਵੀਂ ਆਇਤ ਕਹਿੰਦੀ ਹੈ: “ਯਹੋਵਾਹ ਤੇਰੇ ਵਿੱਚ ਅਤੇ ਤੇਰੀ ਜੁਆਨੀ ਦੀ ਤੀਵੀਂ ਵਿੱਚ ਗਵਾਹ ਹੈ ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ [“ਧੋਖਾ,” ਨਿ ਵ] ਕੀਤੀ, ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ ਹੈ।” ਆਪਣੀਆਂ ਪਤਨੀਆਂ ਨਾਲ ਧੋਖਾ ਕਰ ਕੇ ਯਹੂਦੀ ਪਤੀਆਂ ਨੇ ਯਹੋਵਾਹ ਦੀ ਜਗਵੇਦੀ ਨੂੰ ‘ਅੰਝੂਆਂ ਨਾਲ ਢੱਕ’ ਦਿੱਤਾ ਸੀ। (ਮਲਾਕੀ 2:13) ਇਹ ਆਦਮੀ ਨਾਜਾਇਜ਼ ਕਾਰਨਾਂ ਕਰਕੇ ਆਪਣੀ ਜਵਾਨੀ ਦੀਆਂ ਪਤਨੀਆਂ ਨੂੰ ਤਲਾਕ ਦੇ ਰਹੇ ਸਨ, ਸ਼ਾਇਦ ਨੌਜਵਾਨ ਕੁੜੀਆਂ ਜਾਂ ਗ਼ੈਰ-ਯਹੂਦੀ ਤੀਵੀਆਂ ਨਾਲ ਵਿਆਹ ਕਰਾਉਣ ਲਈ। ਅਤੇ ਭ੍ਰਿਸ਼ਟ ਜਾਜਕਾਂ ਨੇ ਇਹ ਸਭ ਕੁਝ ਹੋਣ ਦਿੱਤਾ! ਪਰ ਮਲਾਕੀ 2:16 ਐਲਾਨ ਕਰਦਾ ਹੈ: “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ।” ਬਾਅਦ ਵਿਚ ਯਿਸੂ ਨੇ ਦੱਸਿਆ ਕਿ ਅਨੈਤਿਕਤਾ ਹੀ ਇੱਕੋ-ਇਕ ਜਾਇਜ਼ ਕਾਰਨ ਹੈ ਜਿਸ ਦੇ ਆਧਾਰ ਤੇ ਨਿਰਦੋਸ਼ ਵਿਆਹੁਤਾ ਸਾਥੀ ਤਲਾਕ ਲੈ ਸਕਦਾ ਹੈ ਅਤੇ ਦੂਸਰਾ ਵਿਆਹ ਕਰ ਸਕਦਾ ਹੈ।—ਮੱਤੀ 19:9.

  • ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ
    ਪਹਿਰਾਬੁਰਜ—2002 | ਮਈ 1
    • 18. ਧੋਖੇਬਾਜ਼ੀ ਦੇ ਸੰਬੰਧ ਵਿਚ ਮਲਾਕੀ ਦੀ ਸਲਾਹ ਅੱਜ ਕਿਨ੍ਹਾਂ ਤਰੀਕਿਆਂ ਨਾਲ ਲਾਗੂ ਹੁੰਦੀ ਹੈ?

      18 ਇਨ੍ਹਾਂ ਮਾਮਲਿਆਂ ਦੇ ਸੰਬੰਧ ਵਿਚ ਦਿੱਤੀ ਇਹ ਸਲਾਹ ਅੱਜ ਵੀ ਲਾਗੂ ਹੁੰਦੀ ਹੈ। ਇਹ ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਕੁਝ ਮਸੀਹੀ ਸਿਰਫ਼ ਪ੍ਰਭੂ ਵਿਚ ਵਿਆਹ ਕਰਾਉਣ ਦੀ ਪਰਮੇਸ਼ੁਰ ਦੀ ਹਿਦਾਇਤ ਨੂੰ ਨਹੀਂ ਮੰਨਦੇ ਹਨ। ਅਤੇ ਇਹ ਵੀ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਦੀ ਬਜਾਇ, ਉਹ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ ਅਤੇ ਅਜਿਹਾ ਰਾਹ ਅਪਣਾਉਂਦੇ ਹਨ ਜਿਸ ਦੀ ਪਰਮੇਸ਼ੁਰ ਨਿੰਦਾ ਕਰਦਾ ਹੈ। ਉਹ ਦੂਸਰਾ ਵਿਆਹ ਕਰਾਉਣ ਲਈ ਗ਼ੈਰ-ਬਾਈਬਲੀ ਕਾਰਨਾਂ ਕਰਕੇ ਆਪਣੇ ਵਿਆਹੁਤਾ ਸਾਥੀ ਨੂੰ ਤਲਾਕ ਦੇ ਦਿੰਦੇ ਹਨ। ਇਹ ਕੰਮ ਕਰ ਕੇ ਉਨ੍ਹਾਂ ਨੇ “ਯਹੋਵਾਹ ਨੂੰ ਅਕਾ ਦਿੱਤਾ” ਹੈ। ਮਲਾਕੀ ਦੇ ਦਿਨਾਂ ਵਿਚ ਪਰਮੇਸ਼ੁਰ ਦੀ ਸਲਾਹ ਨੂੰ ਅਣਗੌਲਿਆਂ ਕਰਨ ਵਾਲਿਆਂ ਨੇ ਇਹ ਕਹਿਣ ਦੀ ਵੀ ਹਿੰਮਤ ਕੀਤੀ ਕਿ ਯਹੋਵਾਹ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਰਿਹਾ ਸੀ। ਇਕ ਤਰੀਕੇ ਨਾਲ ਉਹ ਕਹਿ ਰਹੇ ਸਨ: “ਇਨਸਾਫ਼ ਦਾ ਪਰਮੇਸ਼ੁਰ ਕਿੱਥੇ ਹੈ?” ਕਿੰਨੀ ਘਟੀਆ ਸੋਚ! ਆਓ ਆਪਾਂ ਕਦੇ ਇਸ ਫੰਦੇ ਵਿਚ ਨਾ ਫਸੀਏ।—ਮਲਾਕੀ 2:17.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ