ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ?
    ਪਹਿਰਾਬੁਰਜ—2002 | ਮਈ 1
    • ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ?

      “ਉਹ ਦਿਨ ਆਉਂਦਾ ਹੈ, ਤੰਦੂਰ ਵਾਂਙੁ ਸਾੜਨ ਵਾਲਾ।”—ਮਲਾਕੀ 4:1.

      1. ਮਲਾਕੀ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਦਾ ਕਿਵੇਂ ਵਰਣਨ ਕਰਦਾ ਹੈ?

      ਪਰਮੇਸ਼ੁਰ ਨੇ ਮਲਾਕੀ ਨਬੀ ਨੂੰ ਸਾਡੇ ਨੇੜਲੇ ਭਵਿੱਖ ਵਿਚ ਵਾਪਰਨ ਵਾਲੀਆਂ ਭੈਦਾਇਕ ਘਟਨਾਵਾਂ ਬਾਰੇ ਭਵਿੱਖਬਾਣੀਆਂ ਲਿਖਣ ਲਈ ਪ੍ਰੇਰਿਆ। ਇਹ ਘਟਨਾਵਾਂ ਦੁਨੀਆਂ ਦੇ ਹਰ ਇਕ ਇਨਸਾਨ ਉੱਤੇ ਅਸਰ ਪਾਉਣਗੀਆਂ। ਮਲਾਕੀ 4:1 ਭਵਿੱਖਬਾਣੀ ਕਰਦਾ ਹੈ: “ਵੇਖੋ, ਉਹ ਦਿਨ ਆਉਂਦਾ ਹੈ, ਤੰਦੂਰ ਵਾਂਙੁ ਸਾੜਨ ਵਾਲਾ। ਸਾਰੇ ਆਕੜ ਬਾਜ਼ ਅਤੇ ਸਾਰੇ ਦੁਸ਼ਟ ਭੁਠਾ ਹੋਣਗੇ। ਉਹ ਦਿਨ ਓਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਓਹਨਾਂ ਲਈ ਟੁੰਡ ਮੁੰਡ ਨਾ ਛੱਡੇਗਾ।” ਇਸ ਦੁਸ਼ਟ ਰੀਤੀ-ਵਿਵਸਥਾ ਨੂੰ ਕਿਸ ਹੱਦ ਤਕ ਨਾਸ਼ ਕੀਤਾ ਜਾਵੇਗਾ? ਇਹ ਪੂਰੀ ਤਰ੍ਹਾਂ ਨਾਸ਼ ਕੀਤੀ ਜਾਵੇਗੀ ਜਿੱਦਾਂ ਇਕ ਦਰਖ਼ਤ ਦੀਆਂ ਜੜ੍ਹਾਂ ਨੂੰ ਪੁੱਟੇ ਜਾਣ ਤੇ ਉਹ ਦੁਬਾਰਾ ਕਦੀ ਨਹੀਂ ਉੱਗਦਾ।

      2. ਬਾਈਬਲ ਵਿਚ ਕਈ ਆਇਤਾਂ ਯਹੋਵਾਹ ਦੇ ਦਿਨ ਦਾ ਵਰਣਨ ਕਿਵੇਂ ਕਰਦੀਆਂ ਹਨ?

      2 ਤੁਸੀਂ ਸ਼ਾਇਦ ਪੁੱਛੋ ਕਿ ਮਲਾਕੀ ਨਬੀ ਕਿਹੜੇ “ਦਿਨ” ਦੀ ਭਵਿੱਖਬਾਣੀ ਕਰ ਰਿਹਾ ਹੈ? ਇਹ ਉਹੀ ਦਿਨ ਹੈ ਜਿਸ ਬਾਰੇ ਯਸਾਯਾਹ 13:9 ਵਿਚ ਦੱਸਿਆ ਗਿਆ ਹੈ: “ਵੇਖੋ, ਯਹੋਵਾਹ ਦਾ ਦਿਨ ਆਉਂਦਾ ਹੈ, ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ, ਭਈ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ।” ਸਫ਼ਨਯਾਹ 1:15 ਇਸ ਦਿਨ ਦਾ ਵਰਣਨ ਇੱਦਾਂ ਕਰਦਾ ਹੈ: “ਉਹ ਦਿਨ ਕਹਿਰ ਦਾ ਦਿਨ ਹੈ, ਦੁਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਅਨ੍ਹੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ।”

      “ਵੱਡਾ ਕਸ਼ਟ”

      3. “ਯਹੋਵਾਹ ਦਾ ਦਿਨ” ਕੀ ਹੈ?

      3 ਮਲਾਕੀ ਦੀ ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ “ਯਹੋਵਾਹ ਦਾ ਦਿਨ” ਉਹ ਸਮਾਂ ਹੈ ਜਿਸ ਨੂੰ “ਵੱਡਾ ਕਸ਼ਟ” ਕਿਹਾ ਜਾਂਦਾ ਹੈ। ਯਿਸੂ ਨੇ ਇਸ ਬਾਰੇ ਪਹਿਲਾਂ ਹੀ ਦੱਸਿਆ ਸੀ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਜ਼ਰਾ ਸੋਚੋ ਕਿ ਦੁਨੀਆਂ ਨੇ ਕਿੰਨਾ ਦੁੱਖ ਭੋਗਿਆ ਹੈ, ਖ਼ਾਸ ਕਰਕੇ 1914 ਤੋਂ। (ਮੱਤੀ 24:7-12) ਸਿਰਫ਼ ਦੂਸਰੇ ਵਿਸ਼ਵ ਯੁੱਧ ਵਿਚ ਹੀ ਪੰਜ ਕਰੋੜ ਤੋਂ ਜ਼ਿਆਦਾ ਜਾਨਾਂ ਗਈਆਂ! ਪਰ ‘ਵੱਡੇ ਕਸ਼ਟ’ ਵਿਚ ਇੰਨਾ ਦੁੱਖ ਹੋਵੇਗਾ ਕਿ ਉਸ ਦੀ ਤੁਲਨਾ ਵਿਚ ਅੱਜ ਦੇ ਦੁੱਖ ਕੁਝ ਵੀ ਨਹੀਂ ਹੋਣਗੇ। ਉਹ ਵੱਡਾ ਕਸ਼ਟ ਯਾਨੀ ਯਹੋਵਾਹ ਦਾ ਦਿਨ ਆਰਮਾਗੇਡਨ ਦੇ ਯੁੱਧ ਵਿਚ ਆਪਣੇ ਸਿਖਰ ਤੇ ਪਹੁੰਚੇਗਾ ਅਤੇ ਇਸ ਦੇ ਨਾਲ ਇਸ ਭੈੜੀ ਦੁਨੀਆਂ ਦੇ ਆਖ਼ਰੀ ਦਿਨ ਖ਼ਤਮ ਹੋ ਜਾਣਗੇ।—2 ਤਿਮੋਥਿਉਸ 3:1-5, 13; ਪਰਕਾਸ਼ ਦੀ ਪੋਥੀ 7:14; 16:14, 16.

      4. ਜਦੋਂ ਯਹੋਵਾਹ ਦਾ ਦਿਨ ਖ਼ਤਮ ਹੋਵੇਗਾ, ਤਾਂ ਉਸ ਵੇਲੇ ਤਕ ਕੀ ਹੋ ਚੁੱਕਾ ਹੋਵੇਗਾ?

      4 ਯਹੋਵਾਹ ਦੇ ਉਸ ਦਿਨ ਦੇ ਅੰਤ ਵਿਚ ਸ਼ਤਾਨ ਦੀ ਦੁਨੀਆਂ ਅਤੇ ਇਸ ਦੇ ਸਾਰੇ ਹਿਮਾਇਤੀ ਨਾਸ਼ ਹੋ ਚੁੱਕੇ ਹੋਣਗੇ। ਸਭ ਤੋਂ ਪਹਿਲਾਂ ਸਾਰੇ ਝੂਠੇ ਧਰਮ ਖ਼ਤਮ ਕੀਤੇ ਜਾਣਗੇ। ਇਸ ਤੋਂ ਬਾਅਦ, ਯਹੋਵਾਹ ਸ਼ਤਾਨ ਦੇ ਆਰਥਿਕ ਅਤੇ ਰਾਜਨੀਤਿਕ ਸੰਗਠਨਾਂ ਨੂੰ ਨਾਸ਼ ਕਰੇਗਾ। (ਪਰਕਾਸ਼ ਦੀ ਪੋਥੀ 17:12-14; 19:17, 18) ਹਿਜ਼ਕੀਏਲ ਭਵਿੱਖਬਾਣੀ ਕਰਦਾ ਹੈ: “ਓਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਨ੍ਹਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਾਂਗਰ ਹੋਵੇਗਾ, ਯਹੋਵਾਹ ਦੇ ਕਹਿਰ ਵਾਲੇ ਦਿਨ ਉਨ੍ਹਾਂ ਦੀ ਚਾਂਦੀ ਅਤੇ ਉਨ੍ਹਾਂ ਦਾ ਸੋਨਾ ਉਨ੍ਹਾਂ ਨੂੰ ਨਹੀਂ ਛੁਡਾ ਸੱਕੇਗਾ।” (ਹਿਜ਼ਕੀਏਲ 7:19) ਉਸ ਦਿਨ ਬਾਰੇ ਸਫ਼ਨਯਾਹ 1:14 ਕਹਿੰਦਾ ਹੈ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” ਬਾਈਬਲ ਯਹੋਵਾਹ ਦੇ ਦਿਨ ਬਾਰੇ ਜੋ ਕਹਿੰਦੀ ਹੈ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਪਰਮੇਸ਼ੁਰ ਦੀਆਂ ਧਾਰਮਿਕ ਮੰਗਾਂ ਪੂਰੀਆਂ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ।

  • ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ?
    ਪਹਿਰਾਬੁਰਜ—2002 | ਮਈ 1
    • 9. ਮਲਾਕੀ ਦੀਆਂ ਭਵਿੱਖਬਾਣੀਆਂ ਦੀ ਪਹਿਲੀ ਪੂਰਤੀ ਕਿਵੇਂ ਹੋਈ ਸੀ?

      9 ਇਨ੍ਹਾਂ ਸ਼ਬਦਾਂ ਦੀ ਪੂਰਤੀ ਪਹਿਲੀ ਸਦੀ ਵਿਚ ਵੀ ਹੋਈ ਸੀ। ਕੁਝ ਯਹੂਦੀ ਯਹੋਵਾਹ ਦੀ ਉਪਾਸਨਾ ਕਰਦੇ ਸਨ ਅਤੇ ਉਹ ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਦੀ ਇਕ ਨਵੀਂ “ਕੌਮ” ਦਾ ਹਿੱਸਾ ਬਣੇ। ਬਾਅਦ ਵਿਚ ਇਸ ਵਿਚ ਗ਼ੈਰ-ਯਹੂਦੀ ਲੋਕ ਵੀ ਸ਼ਾਮਲ ਕੀਤੇ ਗਏ ਸਨ। ਪਰ ਜ਼ਿਆਦਾਤਰ ਇਸਰਾਏਲੀਆਂ ਨੇ ਯਿਸੂ ਨੂੰ ਠੁਕਰਾ ਦਿੱਤਾ ਸੀ। ਇਸ ਲਈ ਯਿਸੂ ਨੇ ਉਸ ਇਸਰਾਏਲ ਕੌਮ ਨੂੰ ਕਿਹਾ ਸੀ: “ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” (ਮੱਤੀ 23:38; 1 ਕੁਰਿੰਥੀਆਂ 16:22) ਜਿਵੇਂ ਮਲਾਕੀ 4:1 ਵਿਚ ਦੱਸਿਆ ਗਿਆ ਸੀ, 70 ਸਾ.ਯੁ. ਵਿਚ ਇਸਰਾਏਲ ਉੱਤੇ ‘ਤੰਦੂਰ ਵਾਂਙੁ ਸਾੜਨ ਵਾਲਾ ਦਿਨ ਆਇਆ।’ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਨਾਸ਼ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਉਸ ਸਮੇਂ ਕਾਲ, ਸੱਤਾ ਹਾਸਲ ਕਰਨ ਲਈ ਲੜਾਈਆਂ ਅਤੇ ਰੋਮੀ ਫ਼ੌਜਾਂ ਦੇ ਹਮਲਿਆਂ ਕਾਰਨ ਦਸ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਪਰ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਸਨ, ਉਹ ਉਸ ਕਸ਼ਟ ਤੋਂ ਬਚ ਗਏ।—ਮਰਕੁਸ 13:14-20.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ