-
ਸ਼ਬਦਾਵਲੀਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੌਜੂਦਗੀ:
ਮਸੀਹੀ ਯੂਨਾਨੀ ਲਿਖਤਾਂ ਦੀਆਂ ਕੁਝ ਆਇਤਾਂ ਵਿਚ ਇਹ ਸ਼ਬਦ ਯਿਸੂ ਮਸੀਹ ਦੀ ਸ਼ਾਹੀ ਮੌਜੂਦਗੀ ਨੂੰ ਦਰਸਾਉਂਦਾ ਹੈ। ਉਸ ਦੀ ਮੌਜੂਦਗੀ ਸਵਰਗ ਵਿਚ ਉਸ ਦੇ ਰਾਜਾ ਬਣਨ ਨਾਲ ਸ਼ੁਰੂ ਹੋਈ ਜੋ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਦੌਰਾਨ ਵੀ ਚੱਲ ਰਹੀ ਹੈ। ਮਸੀਹ ਦੀ ਮੌਜੂਦਗੀ ਦਾ ਮਤਲਬ ਇਹ ਨਹੀਂ ਹੈ ਕਿ ਉਹ ਆ ਕੇ ਤੁਰੰਤ ਚਲਾ ਜਾਵੇਗਾ, ਸਗੋਂ ਇਹ ਦੌਰ ਕੁਝ ਵਕਤ ਤਕ ਚੱਲਦਾ ਰਹਿਣਾ ਹੈ।—ਮੱਤੀ 24:3.
-
-
ਸ਼ਬਦਾਵਲੀਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਯੁਗ ਦਾ ਆਖ਼ਰੀ ਸਮਾਂ:
ਸਮੇਂ ਦਾ ਉਹ ਦੌਰ ਜਿਸ ਤੋਂ ਬਾਅਦ ਸ਼ੈਤਾਨ ਦੇ ਵੱਸ ਵਿਚ ਪਈ ਦੁਨੀਆਂ ਦਾ ਅੰਤ ਹੋਵੇਗਾ। ਇਹ ਸਮਾਂ ਮਸੀਹ ਦੀ ਮੌਜੂਦਗੀ ਦਾ ਸਮਾਂ ਵੀ ਹੈ। ਯਿਸੂ ਦੀ ਸੇਧ ਨਾਲ ਦੂਤ “ਦੁਸ਼ਟਾਂ ਨੂੰ ਧਰਮੀਆਂ ਤੋਂ ਵੱਖਰਾ” ਕਰਨਗੇ ਅਤੇ ਉਨ੍ਹਾਂ ਨੂੰ ਨਾਸ਼ ਕਰ ਦੇਣਗੇ। (ਮੱਤੀ 13:40-42, 49) ਯਿਸੂ ਦੇ ਚੇਲੇ ਜਾਣਨਾ ਚਾਹੁੰਦੇ ਸਨ ਕਿ ਉਹ ‘ਆਖ਼ਰੀ ਸਮਾਂ’ ਕਦੋਂ ਆਵੇਗਾ। (ਮੱਤੀ 24:3) ਸਵਰਗ ਵਾਪਸ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਸਮੇਂ ਤਕ ਉਨ੍ਹਾਂ ਦੇ ਨਾਲ ਰਹੇਗਾ।—ਮੱਤੀ 28:20.
-