ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ—1995 | ਅਕਤੂਬਰ 1
    • 4. ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਦੇ ਸ਼ੁਰੂ ਵਿਚ ਯਿਸੂ ਦਾ ਕੀ ਜ਼ਿਕਰ ਆਉਂਦਾ ਹੈ, ਅਤੇ ਹੋਰ ਕਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ?

      4 ਯਿਸੂ ਇਹ ਕਹਿ ਕੇ ਦ੍ਰਿਸ਼ਟਾਂਤ ਸ਼ੁਰੂ ਕਰਦਾ ਹੈ: ‘ਜਦ ਮਨੁੱਖ ਦਾ ਪੁੱਤ੍ਰ ਆਵੇਗਾ।’ ਤੁਸੀਂ ਸ਼ਾਇਦ ਜਾਣਦੇ ਹੋ ਕਿ “ਮਨੁੱਖ ਦਾ ਪੁੱਤ੍ਰ” ਕੌਣ ਹੈ। ਇੰਜੀਲ ਲਿਖਾਰੀਆਂ ਨੇ ਅਕਸਰ ਇਸ ਅਭਿਵਿਅਕਤੀ ਨੂੰ ਯਿਸੂ ਲਈ ਲਾਗੂ ਕੀਤਾ। ਖ਼ੁਦ ਯਿਸੂ ਨੇ ਵੀ ਇੰਜ ਕੀਤਾ, ਨਿਰਸੰਦੇਹ ਦਾਨੀਏਲ ਦੇ ਦਰਸ਼ਣ ਨੂੰ ਚੇਤੇ ਕਰਦੇ ਹੋਏ ਜਿਸ ਵਿਚ “ਮਨੁੱਖ ਦੇ ਪੁੱਤ੍ਰ ਵਰਗਾ” ਇਕ ਜਣਾ “ਪਾਤਸ਼ਾਹੀ ਅਰ ਪਰਤਾਪ ਅਰ ਰਾਜ” ਹਾਸਲ ਕਰਨ ਲਈ ਅੱਤ ਪਰਾਚੀਨ ਦੇ ਨੇੜੇ ਆਉਂਦਾ ਹੈ। (ਦਾਨੀਏਲ 7:13, 14; ਮੱਤੀ 26:63, 64; ਮਰਕੁਸ 14:61, 62) ਜਦ ਕਿ ਯਿਸੂ ਇਸ ਦ੍ਰਿਸ਼ਟਾਂਤ ਵਿਚ ਮੁੱਖ ਪਾਤਰ ਹੈ, ਉਹ ਇਕੱਲਾ ਨਹੀਂ ਹੈ। ਚਰਚੇ ਦੇ ਮੁੱਢਲੇ ਭਾਗ ਵਿਚ, ਜਿਵੇਂ ਕਿ ਮੱਤੀ 24:30, 31 ਵਿਚ ਹਵਾਲਾ ਦਿੱਤਾ ਗਿਆ ਹੈ, ਉਸ ਨੇ ਕਿਹਾ ਕਿ ਜਦੋਂ ਮਨੁੱਖ ਦਾ ਪੁੱਤਰ ‘ਸਮਰੱਥਾ ਅਰ ਵੱਡੇ ਤੇਜ ਨਾਲ ਆਉਂਦਾ ਹੈ,’ ਉਸ ਦੇ ਦੂਤ ਇਕ ਅਤਿ-ਮਹੱਤਵਪੂਰਣ ਭੂਮਿਕਾ ਅਦਾ ਕਰਨਗੇ। ਇਸੇ ਤਰ੍ਹਾਂ, ਭੇਡਾਂ ਅਤੇ ਬੱਕਰੀਆਂ ਦਾ ਦ੍ਰਿਸ਼ਟਾਂਤ ਦਿਖਾਉਂਦਾ ਹੈ ਕਿ ਜਦੋਂ ਯਿਸੂ ਨਿਆਉਂ ਕਰਨ ਲਈ ‘ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠਦਾ ਹੈ,’ ਉਦੋਂ ਉਸ ਦੇ ਨਾਲ ਦੂਤ ਹੋਣਗੇ। (ਤੁਲਨਾ ਕਰੋ ਮੱਤੀ 16:27.) ਪਰੰਤੂ ਉਹ ਨਿਆਂਕਾਰ ਅਤੇ ਉਸ ਦੇ ਦੂਤ ਤਾਂ ਸਵਰਗ ਵਿਚ ਹਨ, ਤਾਂ ਫਿਰ ਕੀ ਉਸ ਦ੍ਰਿਸ਼ਟਾਂਤ ਵਿਚ ਮਨੁੱਖਾਂ ਦੀ ਚਰਚਾ ਕੀਤੀ ਜਾਂਦੀ ਹੈ?

  • ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?
    ਪਹਿਰਾਬੁਰਜ—1995 | ਅਕਤੂਬਰ 1
    • ਦੂਤ ਉਸ ਦੇ ਨਾਲ ਮੌਜੂਦ ਹਨ ਦੂਤ ਉਸ ਦੇ ਨਾਲ ਆਉਂਦੇ ਹਨ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ