-
ਯਿਸੂ ਅਤੇ ਜੋਤਸ਼ੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਅਧਿਆਇ 7
ਯਿਸੂ ਅਤੇ ਜੋਤਸ਼ੀ
ਪੂਰਬ ਤੋਂ ਕੁਝ ਆਦਮੀ ਆਉਂਦੇ ਹਨ। ਉਹ ਜੋਤਸ਼ੀ ਹਨ—ਉਹ ਲੋਕ ਜੋ ਤਾਰਿਆਂ ਦੀ ਸਥਿਤੀ ਦੀ ਵਿਆਖਿਆ ਕਰਨ ਦਾ ਦਾਅਵਾ ਕਰਦੇ ਹਨ। ਜਦੋਂ ਉਹ ਪੂਰਬ ਵਿਚ ਅਜੇ ਘਰ ਹੀ ਸਨ, ਤਾਂ ਉਨ੍ਹਾਂ ਨੇ ਇਕ ਨਵਾਂ ਤਾਰਾ ਦੇਖਿਆ, ਅਤੇ ਉਹ ਇਸ ਦੇ ਪਿੱਛੇ-ਪਿੱਛੇ ਸੈਂਕੜੇ ਕਿਲੋਮੀਟਰ ਚੱਲਦੇ ਹੋਏ ਯਰੂਸ਼ਲਮ ਨੂੰ ਆ ਗਏ।
ਜਦੋਂ ਜੋਤਸ਼ੀ ਯਰੂਸ਼ਲਮ ਪਹੁੰਚਦੇ ਹਨ, ਤਾਂ ਉਹ ਪੁੱਛਦੇ ਹਨ: “ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹ ਦਾ ਤਾਰਾ ਡਿੱਠਾ ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ।”
-
-
ਯਿਸੂ ਅਤੇ ਜੋਤਸ਼ੀਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਤੁਹਾਡੇ ਖ਼ਿਆਲ ਅਨੁਸਾਰ ਇਹ ਤਾਰਾ ਜੋ ਜੋਤਸ਼ੀਆਂ ਦੇ ਨਿਰਦੇਸ਼ਨ ਲਈ ਆਕਾਸ਼ ਵਿਚ ਚੱਲਦਾ ਸੀ, ਕਿਸ ਨੇ ਮੁਹੱਈਆ ਕੀਤਾ ਸੀ? ਯਾਦ ਕਰੋ, ਉਸ ਤਾਰੇ ਨੇ ਉਨ੍ਹਾਂ ਨੂੰ ਸਿੱਧਾ ਬੈਤਲਹਮ ਵਿਚ ਯਿਸੂ ਵੱਲ ਨਿਰਦੇਸ਼ਿਤ ਨਹੀਂ ਕੀਤਾ। ਬਲਕਿ ਉਹ ਯਰੂਸ਼ਲਮ ਨੂੰ ਨਿਰਦੇਸ਼ਿਤ ਹੋਏ ਜਿੱਥੇ ਉਨ੍ਹਾਂ ਦਾ ਸੰਪਰਕ ਰਾਜਾ ਹੇਰੋਦੇਸ ਨਾਲ ਹੋਇਆ, ਜੋ ਯਿਸੂ ਨੂੰ ਮਾਰਨਾ ਚਾਹੁੰਦਾ ਸੀ। ਅਤੇ ਉਹ ਇਸ ਤਰ੍ਹਾਂ ਹੀ ਕਰਦਾ ਜੇ ਪਰਮੇਸ਼ੁਰ ਨੇ ਦਖ਼ਲ ਦੇ ਕੇ ਜੋਤਸ਼ੀਆਂ ਨੂੰ ਨਾ ਚਿਤਾਇਆ ਹੁੰਦਾ ਕਿ ਹੇਰੋਦੇਸ ਨੂੰ ਨਾ ਦੱਸੋ ਕਿ ਯਿਸੂ ਕਿੱਥੇ ਸੀ। ਇਹ ਪਰਮੇਸ਼ੁਰ ਦਾ ਵੈਰੀ, ਸ਼ਤਾਨ ਅਰਥਾਤ ਇਬਲੀਸ ਸੀ ਜੋ ਯਿਸੂ ਨੂੰ ਮਾਰਨਾ ਚਾਹੁੰਦਾ ਸੀ, ਅਤੇ ਉਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਉਸ ਤਾਰੇ ਨੂੰ ਇਸਤੇਮਾਲ ਕੀਤਾ। ਮੱਤੀ 2:1-12; ਮੀਕਾਹ 5:2.
-