ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਤੁਸੀਂ ਯਿਸੂ ʼਤੇ ਨਿਹਚਾ ਕਰਨੀ ਛੱਡੋਗੇ?
    ਪਹਿਰਾਬੁਰਜ (ਸਟੱਡੀ)—2021 | ਮਈ
    • 3 ਯਿਸੂ ਜਾਣਦਾ ਸੀ ਕਿ ਬਹੁਤ ਸਾਰੇ ਲੋਕ ਇਹ ਨਹੀਂ ਮੰਨਣਗੇ ਕਿ ਉਹ ਹੀ ਮਸੀਹ ਹੈ। (ਯੂਹੰ. 5:39-44) ਉਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੂੰ ਕਿਹਾ: “ਖ਼ੁਸ਼ ਹੈ ਉਹ ਜਿਹੜਾ ਮੇਰੇ ਕਾਰਨ ਨਿਹਚਾ ਕਰਨੀ ਨਹੀਂ ਛੱਡਦਾ।” (ਮੱਤੀ 11:2, 3, 6) ਬਹੁਤ ਸਾਰੇ ਲੋਕਾਂ ਨੇ ਯਿਸੂ ʼਤੇ ਨਿਹਚਾ ਕਿਉਂ ਨਹੀਂ ਕੀਤੀ?

  • ਕੀ ਤੁਸੀਂ ਯਿਸੂ ʼਤੇ ਨਿਹਚਾ ਕਰਨੀ ਛੱਡੋਗੇ?
    ਪਹਿਰਾਬੁਰਜ (ਸਟੱਡੀ)—2021 | ਮਈ
    • (1) ਯਿਸੂ ਦਾ ਪਿਛੋਕੜ

      ਫ਼ਿਲਿੱਪੁਸ ਨਥਾਨਿਏਲ ਨੂੰ ਯਿਸੂ ਨੂੰ ਮਿਲਣ ਲਈ ਕਹਿੰਦਾ ਹੋਇਆ ਜੋ ਕਿ ਨੇੜੇ ਹੀ ਬੈਠਾ ਹੈ।

      ਬਹੁਤ ਸਾਰੇ ਲੋਕਾਂ ਨੇ ਯਿਸੂ ਦੇ ਪਿਛੋਕੜ ਕਰਕੇ ਉਸ ʼਤੇ ਨਿਹਚਾ ਨਹੀਂ ਕੀਤੀ। ਅੱਜ ਵੀ ਲੋਕ ਸ਼ਾਇਦ ਇਸ ਕਾਰਨ ਕਰਕੇ ਸਾਡੀ ਗੱਲ ਨਾ ਸੁਣਨ। (ਪੈਰਾ 5 ਦੇਖੋ)b

      5. ਕਈ ਲੋਕ ਸ਼ਾਇਦ ਇਹ ਕਿਉਂ ਸੋਚਦੇ ਸਨ ਕਿ ਯਿਸੂ ਮਸੀਹ ਨਹੀਂ ਹੋ ਸਕਦਾ?

      5 ਬਹੁਤ ਸਾਰੇ ਲੋਕ ਯਿਸੂ ਦੇ ਪਿਛੋਕੜ ਕਰਕੇ ਉਸ ʼਤੇ ਨਿਹਚਾ ਨਹੀਂ ਕਰਦੇ ਸਨ। ਭਾਵੇਂ ਕਿ ਉਹ ਮੰਨਦੇ ਸਨ ਕਿ ਯਿਸੂ ਬਹੁਤ ਵਧੀਆ ਸਿੱਖਿਅਕ ਸੀ ਅਤੇ ਉਸ ਨੇ ਚਮਤਕਾਰ ਕੀਤੇ ਸਨ। ਪਰ ਉਨ੍ਹਾਂ ਲਈ ਉਹ ਇਕ ਮਾਮੂਲੀ ਜਿਹੇ ਤਰਖਾਣ ਦਾ ਪੁੱਤਰ ਸੀ। ਨਾਲੇ ਉਹ ਨਾਸਰਤ ਤੋਂ ਸੀ। ਇਹ ਸ਼ਹਿਰ ਲੋਕਾਂ ਦੀਆਂ ਨਜ਼ਰਾਂ ਵਿਚ ਕੋਈ ਖ਼ਾਸ ਅਹਿਮੀਅਤ ਨਹੀਂ ਸੀ ਰੱਖਦਾ। ਨਥਾਨਿਏਲ ਵੀ ਯਿਸੂ ਦਾ ਚੇਲਾ ਬਣਨ ਤੋਂ ਪਹਿਲਾਂ ਇੱਦਾਂ ਹੀ ਸੋਚਦਾ ਸੀ। ਉਸ ਨੇ ਕਿਹਾ: “ਭਲਾ ਨਾਸਰਤ ਵਿਚ ਵੀ ਕੋਈ ਚੰਗਾ ਆਦਮੀ ਹੋ ਸਕਦਾ ਹੈ?” (ਯੂਹੰ. 1:46) ਨਥਾਨਿਏਲ ਨੂੰ ਸ਼ਾਇਦ ਇਹ ਸ਼ਹਿਰ, ਜਿੱਥੇ ਯਿਸੂ ਰਹਿੰਦਾ ਸੀ, ਪਸੰਦ ਨਹੀਂ ਸੀ। ਜਾਂ ਉਸ ਦੇ ਮਨ ਵਿਚ ਸ਼ਾਇਦ ਮੀਕਾਹ 5:2 ਦੀ ਭਵਿੱਖਬਾਣੀ ਸੀ ਜਿਸ ਵਿਚ ਲਿਖਿਆ ਸੀ ਕਿ ਮਸੀਹ ਦਾ ਜਨਮ ਬੈਤਲਹਮ ਵਿਚ ਹੋਵੇਗਾ ਨਾ ਕਿ ਨਾਸਰਤ ਵਿਚ।

      6. ਲੋਕ ਕਿਵੇਂ ਜਾਣ ਸਕਦੇ ਸਨ ਕਿ ਯਿਸੂ ਹੀ ਮਸੀਹ ਹੈ?

      6 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਯਸਾਯਾਹ ਨਬੀ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਦੇ ਦੁਸ਼ਮਣ ਮਸੀਹ ਦੀ ‘ਵੰਸ਼ਾਵਲੀ ਬਾਰੇ ਜਾਣਨਾ ਨਹੀਂ ਚਾਹੁਣਗੇ।’ (ਯਸਾ. 53:8) ਜਦ ਕਿ ਇਸ ਬਾਰੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ। ਜੇ ਉਨ੍ਹਾਂ ਲੋਕਾਂ ਨੇ ਸਮਾਂ ਕੱਢ ਕੇ ਇਨ੍ਹਾਂ ਬਾਰੇ ਸਹੀ ਜਾਣਕਾਰੀ ਲਈ ਹੁੰਦੀ, ਤਾਂ ਉਨ੍ਹਾਂ ਨੂੰ ਸੌਖਿਆਂ ਹੀ ਪਤਾ ਲੱਗ ਜਾਣਾ ਸੀ ਕਿ ਯਿਸੂ ਦਾ ਜਨਮ ਬੈਤਲਹਮ ਵਿਚ ਹੋਇਆ ਸੀ ਅਤੇ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ। (ਲੂਕਾ 2:4-7) ਜੇ ਦੇਖਿਆ ਜਾਵੇ, ਤਾਂ ਯਿਸੂ ਦਾ ਜਨਮ ਉਸੇ ਜਗ੍ਹਾ ਹੋਇਆ ਸੀ ਜਿਸ ਬਾਰੇ ਮੀਕਾਹ 5:2 ਵਿਚ ਭਵਿੱਖਬਾਣੀ ਕੀਤੀ ਗਈ ਸੀ। ਪਰ ਇਨ੍ਹਾਂ ਲੋਕਾਂ ਨੇ ਬਿਨਾਂ ਸੋਚੇ ਸਮਝੇ ਯਿਸੂ ਬਾਰੇ ਰਾਇ ਕਾਇਮ ਕਰ ਲਈ। ਉਨ੍ਹਾਂ ਨੇ ਭਵਿੱਖਬਾਣੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਲਈ ਜਿਸ ਕਰਕੇ ਉਨ੍ਹਾਂ ਨੇ ਯਿਸੂ ਨੂੰ ਮਸੀਹ ਵਜੋਂ ਕਬੂਲ ਨਹੀਂ ਕੀਤਾ।

  • ਕੀ ਤੁਸੀਂ ਯਿਸੂ ʼਤੇ ਨਿਹਚਾ ਕਰਨੀ ਛੱਡੋਗੇ?
    ਪਹਿਰਾਬੁਰਜ (ਸਟੱਡੀ)—2021 | ਮਈ
    • (2) ਯਿਸੂ ਨੇ ਦਿਖਾਵੇ ਲਈ ਚਮਤਕਾਰ ਨਹੀਂ ਕੀਤੇ

      ਯਿਸੂ ਭੀੜ ਨਾਲ ਗੱਲ ਕਰਦਾ ਹੋਇਆ।

      ਬਹੁਤ ਸਾਰੇ ਲੋਕਾਂ ਨੇ ਯਿਸੂ ʼਤੇ ਨਿਹਚਾ ਨਹੀਂ ਕੀਤੀ ਕਿਉਂਕਿ ਯਿਸੂ ਨੇ ਦਿਖਾਵੇ ਲਈ ਚਮਤਕਾਰ ਨਹੀਂ ਕੀਤੇ। ਅੱਜ ਵੀ ਲੋਕ ਸ਼ਾਇਦ ਇਨ੍ਹਾਂ ਕਾਰਨਾਂ ਕਰਕੇ ਸਾਡੀ ਗੱਲ ਨਾ ਸੁਣਨ। (ਪੈਰੇ 9-10 ਦੇਖੋ)c

      9. ਜਦੋਂ ਯਿਸੂ ਨੇ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਉਣ ਤੋਂ ਮਨ੍ਹਾ ਕੀਤਾ, ਤਾਂ ਕੀ ਹੋਇਆ?

      9 ਯਿਸੂ ਜੋ ਸਿਖਾ ਰਿਹਾ ਸੀ ਉਸ ਤੋਂ ਕੁਝ ਲੋਕ ਖ਼ੁਸ਼ ਨਹੀਂ ਸਨ। ਉਨ੍ਹਾਂ ਨੂੰ ਹੋਰ ਸਬੂਤ ਚਾਹੀਦੇ ਸਨ ਕਿ ਯਿਸੂ ਹੀ ਮਸੀਹ ਹੈ। ਇਸ ਲਈ ਉਨ੍ਹਾਂ ਨੇ ਯਿਸੂ ਨੂੰ ਕਿਹਾ ਕਿ ਉਹ “ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।” (ਮੱਤੀ 16:1) ਉਨ੍ਹਾਂ ਨੇ ਦਾਨੀਏਲ 7:13, 14 ਵਿਚ ਜੋ ਪੜ੍ਹਿਆ ਸੀ ਸ਼ਾਇਦ ਉਸ ਕਰਕੇ ਉਨ੍ਹਾਂ ਨੇ ਇੱਦਾਂ ਕਰਨ ਲਈ ਕਿਹਾ ਸੀ। ਪਰ ਉਸ ਵਿਚ ਲਿਖੀ ਗੱਲ ਭਵਿੱਖ ਵਿਚ ਪੂਰੀ ਹੋਣੀ ਸੀ। ਦਰਅਸਲ, ਯਿਸੂ ਜੋ ਸਿਖਾ ਰਿਹਾ ਸੀ ਜੇ ਉਹ ਉਸ ਵੱਲ ਧਿਆਨ ਦਿੰਦੇ, ਤਾਂ ਉਨ੍ਹਾਂ ਨੂੰ ਯਕੀਨ ਹੋ ਜਾਣਾ ਸੀ ਕਿ ਉਹੀ ਮਸੀਹ ਹੈ। ਪਰ ਜਦੋਂ ਯਿਸੂ ਨੇ ਉਨ੍ਹਾਂ ਨੂੰ ਉਹ ਨਿਸ਼ਾਨੀ ਨਹੀਂ ਦਿਖਾਈ ਜੋ ਉਹ ਦੇਖਣੀ ਚਾਹੁੰਦੇ ਸਨ, ਤਾਂ ਉਨ੍ਹਾਂ ਨੇ ਉਸ ʼਤੇ ਨਿਹਚਾ ਨਹੀਂ ਕੀਤੀ।​—ਮੱਤੀ 16:4.

      10. ਯਿਸੂ ਨੇ ਮਸੀਹ ਬਾਰੇ ਯਸਾਯਾਹ ਦੀ ਭਵਿੱਖਬਾਣੀ ਨੂੰ ਕਿਵੇਂ ਪੂਰਾ ਕੀਤਾ?

      10 ਧਰਮ-ਗ੍ਰੰਥ ਵਿਚ ਕੀ ਲਿਖਿਆ ਸੀ? ਯਸਾਯਾਹ ਨਬੀ ਨੇ ਮਸੀਹ ਬਾਰੇ ਲਿਖਿਆ ਸੀ: “ਉਹ ਨਾ ਚਿਲਾਵੇਗਾ ਤੇ ਨਾ ਹੀ ਆਪਣੀ ਆਵਾਜ਼ ਉੱਚੀ ਕਰੇਗਾ, ਉਹ ਆਪਣੀ ਆਵਾਜ਼ ਰਾਹਾਂ ਵਿਚ ਨਹੀਂ ਸੁਣਾਵੇਗਾ।” (ਯਸਾ. 42:1, 2) ਯਿਸੂ ਨੇ ਪ੍ਰਚਾਰ ਕਰਦਿਆਂ ਕਦੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਿਆ। ਉਸ ਨੇ ਨਾ ਤਾਂ ਆਲੀਸ਼ਾਨ ਮੰਦਰ ਬਣਾਏ ਅਤੇ ਨਾ ਹੀ ਕੋਈ ਖ਼ਾਸ ਪਹਿਰਾਵਾ ਪਾਇਆ। ਇਸ ਤੋਂ ਇਲਾਵਾ, ਉਹ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਨੂੰ ਸੰਤ-ਮਹਾਤਮਾ ਵਰਗੇ ਵੱਡੇ-ਵੱਡੇ ਨਾਵਾਂ ਨਾਲ ਬੁਲਾਉਣ। ਆਪਣੀ ਜ਼ਿੰਦਗੀ ਦੀ ਆਖ਼ਰੀ ਘੜੀ ਵਿਚ ਵੀ ਉਸ ਨੇ ਰਾਜਾ ਹੇਰੋਦੇਸ ਨੂੰ ਖ਼ੁਸ਼ ਕਰਨ ਲਈ ਕੋਈ ਚਮਤਕਾਰ ਨਹੀਂ ਕੀਤਾ। (ਲੂਕਾ 23:8-11) ਭਾਵੇਂ ਕਿ ਹੋਰ ਮੌਕਿਆਂ ʼਤੇ ਉਸ ਨੇ ਕਈ ਚਮਤਕਾਰ ਕੀਤੇ ਸਨ, ਪਰ ਉਸ ਲਈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਭ ਤੋਂ ਅਹਿਮ ਕੰਮ ਸੀ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਇਸੇ ਲਈ ਆਇਆ ਹਾਂ।”​—ਮਰ. 1:38.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ