-
ਥੱਕ ਜਾਂਦੇ ਹਾਂ ਪਰ ਹੌਸਲਾ ਨਹੀਂ ਹਾਰਦੇਪਹਿਰਾਬੁਰਜ—2004 | ਅਗਸਤ 15
-
-
1, 2. (ੳ) ਸ਼ੁੱਧ ਭਗਤੀ ਕਰਨ ਦੀ ਇੱਛਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਕਿਹੜਾ ਸੱਦਾ ਦਿੱਤਾ ਗਿਆ ਹੈ? (ਅ) ਕਿਹੜੀ ਗੱਲ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਗੰਭੀਰ ਖ਼ਤਰੇ ਵਿਚ ਪਾ ਸਕਦੀ ਹੈ?
ਯਿਸੂ ਦੇ ਚੇਲੇ ਹੋਣ ਦੇ ਨਾਤੇ, ਅਸੀਂ ਉਸ ਦੇ ਇਸ ਸੱਦੇ ਤੋਂ ਭਲੀ-ਭਾਂਤ ਜਾਣੂ ਹਾਂ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। . . . ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਮਸੀਹੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ “ਪ੍ਰਭੁ ਦੇ ਹਜ਼ੂਰੋਂ ਸੁਖ ਦੇ ਦਿਨ” ਦੇਖਣਗੇ ਯਾਨੀ ਉਹ ਤਾਜ਼ਗੀ ਮਹਿਸੂਸ ਕਰਨਗੇ। (ਰਸੂਲਾਂ ਦੇ ਕਰਤੱਬ 3:19) ਬਾਈਬਲ ਦੀਆਂ ਸੱਚਾਈਆਂ ਸਿੱਖ ਕੇ, ਭਵਿੱਖ ਦੀ ਵਧੀਆ ਉਮੀਦ ਹਾਸਲ ਕਰ ਕੇ ਅਤੇ ਯਹੋਵਾਹ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਤੁਹਾਨੂੰ ਜ਼ਰੂਰ ਤਾਜ਼ਗੀ ਮਹਿਸੂਸ ਹੋਈ ਹੋਵੇਗੀ।
2 ਪਰ ਯਹੋਵਾਹ ਦੇ ਕੁਝ ਭਗਤ ਕਦੇ-ਕਦੇ ਬਹੁਤ ਹੀ ਮਾਯੂਸ ਹੋ ਜਾਂਦੇ ਹਨ। ਕੁਝ ਹਾਲਾਤਾਂ ਵਿਚ ਨਿਰਾਸ਼ਾ ਦਾ ਇਹ ਦੌਰ ਥੋੜ੍ਹੇ ਸਮੇਂ ਲਈ ਚੱਲਦਾ ਹੈ ਤੇ ਕਦੀ-ਕਦੀ ਇਹ ਦੌਰ ਲੰਬੀ ਦੇਰ ਤਕ ਚੱਲਦਾ ਰਹਿ ਸਕਦਾ ਹੈ। ਸਮਾਂ ਬੀਤਣ ਦੇ ਨਾਲ-ਨਾਲ ਕੁਝ ਸ਼ਾਇਦ ਮਹਿਸੂਸ ਕਰਨ ਕਿ ਉਨ੍ਹਾਂ ਦੀਆਂ ਮਸੀਹੀ ਜ਼ਿੰਮੇਵਾਰੀਆਂ ਉਨ੍ਹਾਂ ਲਈ ਬੋਝਲ ਬਣ ਗਈਆਂ ਹਨ, ਨਾ ਕਿ ਹਲਕੀਆਂ ਜਿਵੇਂ ਯਿਸੂ ਨੇ ਵਾਅਦਾ ਕੀਤਾ ਸੀ। ਅਜਿਹੀਆਂ ਹੌਸਲਾ ਢਾਹੁਣ ਵਾਲੀਆਂ ਭਾਵਨਾਵਾਂ ਰੱਖਣ ਨਾਲ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ।
-
-
ਥੱਕ ਜਾਂਦੇ ਹਾਂ ਪਰ ਹੌਸਲਾ ਨਹੀਂ ਹਾਰਦੇਪਹਿਰਾਬੁਰਜ—2004 | ਅਗਸਤ 15
-
-
ਮਸੀਹੀ ਧਰਮ ਬੋਝਲ ਨਹੀਂ ਹੈ
5. ਯਿਸੂ ਨੇ ਕਿਹੜੀਆਂ ਦੋ ਗੱਲਾਂ ਕਹੀਆਂ ਸਨ ਜੋ ਇਕ-ਦੂਸਰੇ ਦਾ ਵਿਰੋਧ ਕਰਦੀਆਂ ਲੱਗ ਸਕਦੀਆਂ ਹਨ?
5 ਇਹ ਸੱਚ ਹੈ ਕਿ ਮਸੀਹੀਆਂ ਦੇ ਤੌਰ ਤੇ ਵਫ਼ਾਦਾਰ ਰਹਿਣ ਲਈ ਸਾਨੂੰ ਬਹੁਤ ਜਤਨ ਕਰਨੇ ਪੈਂਦੇ ਹਨ। (ਲੂਕਾ 13:24) ਯਿਸੂ ਨੇ ਇਹ ਵੀ ਕਿਹਾ ਸੀ: “ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸੱਕਦਾ।” (ਲੂਕਾ 14:27) ਇਹ ਸ਼ਬਦ ਸ਼ਾਇਦ ਸਾਨੂੰ ਯਿਸੂ ਦੇ ਉਨ੍ਹਾਂ ਸ਼ਬਦਾਂ ਦਾ ਵਿਰੋਧ ਕਰਦੇ ਜਾਪਣ ਕਿ ਉਸ ਦਾ ਜੂਲਾ ਹੌਲਾ ਅਤੇ ਹਲਕਾ ਹੈ। ਪਰ ਅਸਲ ਵਿਚ ਇਹ ਸ਼ਬਦ ਉਨ੍ਹਾਂ ਸ਼ਬਦਾਂ ਦਾ ਵਿਰੋਧ ਨਹੀਂ ਕਰਦੇ।
6, 7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡਾ ਧਰਮ ਅਕਾਊ ਨਹੀਂ ਹੈ?
6 ਹਾਲਾਂਕਿ ਵੱਡਾ ਜਤਨ ਅਤੇ ਸਖ਼ਤ ਮਿਹਨਤ ਕਰਨ ਨਾਲ ਅਸੀਂ ਥੱਕ ਜਾਂਦੇ ਹਾਂ, ਪਰ ਜਦ ਇਹ ਕੰਮ ਕਿਸੇ ਦੇ ਭਲੇ ਲਈ ਕਰਦੇ ਹਾਂ, ਤਾਂ ਸਾਨੂੰ ਸੰਤੁਸ਼ਟੀ ਅਤੇ ਤਾਜ਼ਗੀ ਮਿਲਦੀ ਹੈ। (ਉਪਦੇਸ਼ਕ ਦੀ ਪੋਥੀ 3:13, 22) ਲੋਕਾਂ ਨੂੰ ਬਾਈਬਲ ਦੀਆਂ ਸ਼ਾਨਦਾਰ ਸੱਚਾਈਆਂ ਬਾਰੇ ਦੱਸਣ ਨਾਲੋਂ ਚੰਗਾ ਕੰਮ ਹੋਰ ਕਿਹੜਾ ਹੋ ਸਕਦਾ ਹੈ? ਅਸੀਂ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਉੱਤੇ ਚੱਲਣ ਦੀ ਸਖ਼ਤ ਕੋਸ਼ਿਸ਼ ਕਰਦੇ ਹਾਂ, ਪਰ ਸਾਡੀ ਮਿਹਨਤ ਦੀ ਤੁਲਨਾ ਵਿਚ ਸਾਨੂੰ ਫ਼ਾਇਦੇ ਜ਼ਿਆਦਾ ਹੁੰਦੇ ਹਨ। (ਕਹਾਉਤਾਂ 2:10-20) ਇੱਥੋਂ ਤਕ ਕਿ ਜਦੋਂ ਸਾਨੂੰ ਸਤਾਇਆ ਜਾਂਦਾ ਹੈ, ਤਾਂ ਅਸੀਂ ਇਸ ਨੂੰ ਆਦਰ ਦੀ ਗੱਲ ਸਮਝਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਇਹ ਸਭ ਕੁਝ ਸਹਿੰਦੇ ਹਾਂ।—1 ਪਤਰਸ 4:14.
7 ਜੇ ਅਸੀਂ ਆਪਣੀ ਹਾਲਤ ਦੀ ਤੁਲਨਾ ਝੂਠੇ ਧਰਮਾਂ ਦੇ ਜੂਲੇ ਥੱਲੇ ਦੱਬੇ ਲੋਕਾਂ ਦੇ ਅਧਿਆਤਮਿਕ ਹਨੇਰੇ ਨਾਲ ਕਰੀਏ, ਤਾਂ ਯਿਸੂ ਦਾ ਜੂਲਾ ਸੱਚ-ਮੁੱਚ ਸਾਡੇ ਲਈ ਹਲਕਾ ਹੈ। ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੇ ਤੋਂ ਉਨ੍ਹਾਂ ਗੱਲਾਂ ਦੀ ਮੰਗ ਨਹੀਂ ਕਰਦਾ ਜੋ ਅਸੀਂ ਪੂਰੀਆਂ ਨਹੀਂ ਕਰ ਸਕਦੇ। ਯਹੋਵਾਹ ਦੇ “ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸੱਚਾ ਮਸੀਹੀ ਧਰਮ ਬੋਝਲ ਨਹੀਂ ਹੈ। ਇਸ ਧਰਮ ਦੇ ਰਾਹ ਤੇ ਚੱਲਣਾ ਅਕਾਊ ਨਹੀਂ ਹੈ ਅਤੇ ਨਾ ਹੀ ਇਹ ਸਾਨੂੰ ਨਿਰਾਸ਼ ਕਰਦਾ ਹੈ।
-