ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਸਾਡੇ ਤੋਂ ਅੱਜ ਕੀ ਚਾਹੁੰਦਾ ਹੈ?
    ਪਹਿਰਾਬੁਰਜ—1999 | ਸਤੰਬਰ 15
    • 3, 4. (ੳ) ਯਹੋਵਾਹ ਸਾਡੇ ਤੋਂ ਅੱਜ ਕੀ ਚਾਹੁੰਦਾ ਹੈ? (ਅ) ਸਾਨੂੰ ਯਿਸੂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?

      3 ਯਿਸੂ ਦੀ ਸੇਵਕਾਈ ਦੇ ਆਖ਼ਰੀ ਸਾਲ ਦੌਰਾਨ, ਉਸ ਦੇ ਰਸੂਲ ਪਤਰਸ, ਯਾਕੂਬ, ਅਤੇ ਯੂਹੰਨਾ ਉਸ ਦੇ ਨਾਲ ਇਕ ਉੱਚੇ ਪਹਾੜ ਤੇ ਗਏ—ਹੋ ਸਕਦਾ ਹੈ ਕਿ ਇਹ ਹਰਮੋਨ ਦੇ ਪਰਬਤ ਦੀ ਟੀਸੀ ਸੀ। ਉੱਥੇ ਉਨ੍ਹਾਂ ਨੇ ਇਕ ਭਵਿੱਖ-ਸੂਚਕ ਦ੍ਰਿਸ਼ ਵਿਚ ਯਿਸੂ ਨੂੰ ਵੱਡੇ ਤੇਜ ਵਿਚ ਦੇਖਿਆ ਅਤੇ ਪਰਮੇਸ਼ੁਰ ਦੀ ਆਵਾਜ਼ ਇਹ ਐਲਾਨ ਕਰਦੇ ਹੋਏ ਸੁਣੀ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” (ਮੱਤੀ 17:1-5) ਯਹੋਵਾਹ ਸਾਡੇ ਤੋਂ ਇਹੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਪੁੱਤਰ ਦੀ ਸੁਣੀਏ ਅਤੇ ਉਸ ਦੀ ਮਿਸਾਲ ਅਤੇ ਸਿੱਖਿਆਵਾਂ ਉੱਤੇ ਚਲੀਏ। (ਮੱਤੀ 16:24) ਇਸ ਲਈ, ਪਤਰਸ ਰਸੂਲ ਨੇ ਲਿਖਿਆ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।”—1 ਪਤਰਸ 2:21.

  • ਯਹੋਵਾਹ ਸਾਡੇ ਤੋਂ ਅੱਜ ਕੀ ਚਾਹੁੰਦਾ ਹੈ?
    ਪਹਿਰਾਬੁਰਜ—1999 | ਸਤੰਬਰ 15
    • 5. ਮਸੀਹੀ ਕਿਸ ਸ਼ਰਾ ਦੇ ਅਧੀਨ ਹਨ, ਅਤੇ ਇਹ ਸ਼ਰਾ ਕਦੋਂ ਲਾਗੂ ਹੋਣ ਲੱਗੀ?

      5 ਯਿਸੂ ਦੀ ਗੱਲ ਸੁਣਨ ਅਤੇ ਉਸ ਦੀ ਨਕਲ ਕਰਨ ਵਿਚ ਕੀ ਸ਼ਾਮਲ ਹੈ? ਕੀ ਇਸ ਦਾ ਮਤਲਬ ਕਿਸੇ ਨਿਯਮ ਦੇ ਅਧੀਨ ਹੋਣਾ ਹੈ? ਪੌਲੁਸ ਨੇ ਲਿਖਿਆ: ‘ਮੈਂ ਆਪ ਸ਼ਰਾ ਅਧੀਨ ਨਹੀਂ ਹਾਂ।’ ਉਹ “ਪੁਰਾਣੇ ਨੇਮ,” ਜਾਂ ਉਸ ਬਿਵਸਥਾ ਨੇਮ ਬਾਰੇ ਗੱਲ ਕਰ ਰਿਹਾ ਸੀ, ਜੋ ਇਸਰਾਏਲ ਨਾਲ ਬੰਨ੍ਹਿਆ ਗਿਆ ਸੀ। ਪਰ ਪੌਲੁਸ ਨੇ ਸਵੀਕਾਰ ਕੀਤਾ ਕਿ ਉਹ “ਮਸੀਹ ਦੇ ਭਾਣੇ ਸ਼ਰਾ ਅਧੀਨ” ਸੀ। (1 ਕੁਰਿੰਥੀਆਂ 9:20, 21; 2 ਕੁਰਿੰਥੀਆਂ 3:14) ਅੱਜ ਯਹੋਵਾਹ ਦੇ ਸਾਰੇ ਸੇਵਕ ‘ਮਸੀਹ ਦੀ ਇਸੇ ਸ਼ਰਾ’ ਦੇ ਅਧੀਨ ਹਨ। ਇਸ ਸ਼ਰਾ ਦੇ ਨਾਲ “ਨਵਾਂ ਨੇਮ” ਲਾਗੂ ਹੋਣ ਲੱਗਾ ਅਤੇ ਪੁਰਾਣੀ ਬਿਵਸਥਾ ਦਾ ਅੰਤ ਹੋਇਆ।—ਲੂਕਾ 22:20; ਗਲਾਤੀਆਂ 6:2; ਇਬਰਾਨੀਆਂ 8:7-13.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ