-
ਸਮਰਪਣ ਕਰਨਾ ਅਤੇ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
2. ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣਨ ਵਾਲਿਆਂ ਨੂੰ ਉਹ ਕਿਹੜੀਆਂ ਬਰਕਤਾਂ ਦਿੰਦਾ ਹੈ?
ਬਪਤਿਸਮੇ ਤੋਂ ਬਾਅਦ ਯਹੋਵਾਹ ਤੁਹਾਡਾ ਪਿਤਾ ਬਣ ਜਾਵੇਗਾ ਅਤੇ ਤੁਸੀਂ ਉਸ ਦੇ ਖ਼ੁਸ਼ ਪਰਿਵਾਰ ਦਾ ਹਿੱਸਾ ਬਣ ਜਾਓਗੇ। ਤੁਹਾਨੂੰ ਯਹੋਵਾਹ ਦਾ ਪਿਆਰ ਮਿਲੇਗਾ ਅਤੇ ਉਸ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਜਾਵੇਗਾ। (ਮਲਾਕੀ 3:16-18 ਪੜ੍ਹੋ।) ਇਸ ਤੋਂ ਇਲਾਵਾ, ਦੁਨੀਆਂ ਭਰ ਵਿਚ ਰਹਿੰਦੇ ਯਹੋਵਾਹ ਦੇ ਹੋਰ ਸੇਵਕ ਤੁਹਾਡੇ ਭੈਣ-ਭਰਾ ਬਣਨਗੇ ਜੋ ਯਹੋਵਾਹ ਨੂੰ ਅਤੇ ਤੁਹਾਨੂੰ ਬਹੁਤ ਪਿਆਰ ਕਰਦੇ ਹਨ। (ਮਰਕੁਸ 10:29, 30 ਪੜ੍ਹੋ।) ਪਰ ਬਪਤਿਸਮਾ ਲੈਣ ਤੋਂ ਪਹਿਲਾਂ ਤੁਹਾਨੂੰ ਕੁਝ ਕਦਮ ਚੁੱਕਣੇ ਪੈਣਗੇ। ਤੁਹਾਨੂੰ ਯਹੋਵਾਹ ਬਾਰੇ ਸਿੱਖਣ, ਉਸ ਨੂੰ ਪਿਆਰ ਕਰਨ ਅਤੇ ਉਸ ਦੇ ਪੁੱਤਰ ʼਤੇ ਨਿਹਚਾ ਕਰਨ ਦੀ ਲੋੜ ਹੈ। ਫਿਰ ਤੁਹਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਪਵੇਗੀ। ਇਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਤੁਸੀਂ ਬਪਤਿਸਮਾ ਲਓਗੇ, ਤਾਂ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਸੁਨਹਿਰਾ ਮੌਕਾ ਮਿਲੇਗਾ। ਇਸੇ ਕਰਕੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਬਪਤਿਸਮਾ ਹੁਣ . . . ਤੁਹਾਨੂੰ ਵੀ ਬਚਾ ਰਿਹਾ ਹੈ।”—1 ਪਤਰਸ 3:21.
-
-
ਤੁਸੀਂ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹਿ ਸਕਦੇ ਹੋ!ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
ਜਦੋਂ ਅਸੀਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਡਾ ਪਰਿਵਾਰ ਸ਼ਾਇਦ ਸਾਡੇ ਇਸ ਫ਼ੈਸਲੇ ਤੋਂ ਖ਼ੁਸ਼ ਨਾ ਹੋਵੇ। ਯਿਸੂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੱਤੀ 10:34-36 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਇਕ ਵਿਅਕਤੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਦਾ ਹੈ, ਤਾਂ ਸ਼ਾਇਦ ਉਸ ਦਾ ਪਰਿਵਾਰ ਕੀ ਕਰੇ?
ਇਸ ਗੱਲ ਨੂੰ ਸਮਝਣ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਜੇ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕੇ, ਤਾਂ ਤੁਸੀਂ ਕੀ ਕਰੋਗੇ?
ਜ਼ਬੂਰ 27:10 ਅਤੇ ਮਰਕੁਸ 10:29, 30 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:
ਜਦੋਂ ਤੁਹਾਡਾ ਪਰਿਵਾਰ ਜਾਂ ਦੋਸਤ ਤੁਹਾਡਾ ਵਿਰੋਧ ਕਰਨ, ਤਾਂ ਇਹ ਵਾਅਦਾ ਤੁਹਾਡੀ ਕਿੱਦਾਂ ਮਦਦ ਕਰ ਸਕਦਾ ਹੈ?
-