-
ਹਰ ਕੋਈ ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠੇਗਾਪਹਿਰਾਬੁਰਜ—2003 | ਮਈ 15
-
-
ਇਕ ਹੋਰ ਮੌਕੇ ਤੇ ਵੀ ਯਿਸੂ ਨੇ ਯਹੂਦੀ ਕੌਮ ਦੀ ਭੈੜੀ ਅਧਿਆਤਮਿਕ ਹਾਲਤ ਨੂੰ ਦਰਸਾਉਣ ਲਈ ਹੰਜੀਰ ਦੇ ਦਰਖ਼ਤ ਨੂੰ ਵਰਤਿਆ ਸੀ। ਆਪਣੀ ਮੌਤ ਤੋਂ ਚਾਰ ਦਿਨ ਪਹਿਲਾਂ ਬੈਤਅਨੀਆ ਤੋਂ ਯਰੂਸ਼ਲਮ ਜਾਂਦੇ ਸਮੇਂ ਯਿਸੂ ਨੇ ਇਕ ਹਰਿਆ-ਭਰਿਆ ਹੰਜੀਰ ਦਾ ਦਰਖ਼ਤ ਦੇਖਿਆ, ਪਰ ਉਸ ਉੱਤੇ ਇਕ ਵੀ ਫਲ ਨਹੀਂ ਲੱਗਾ ਸੀ। ਆਮ ਤੌਰ ਤੇ ਹੰਜੀਰ ਦੇ ਦਰਖ਼ਤ ਦੇ ਪੱਤੇ ਫੁੱਟਣ ਦੇ ਨਾਲ-ਨਾਲ ਜਾਂ ਕਦੇ ਤਾਂ ਉਸ ਤੋਂ ਵੀ ਪਹਿਲਾਂ ਇਸ ਨੂੰ ਫਲ ਲੱਗ ਜਾਂਦੇ ਹਨ। ਇਸ ਲਈ ਦਰਖ਼ਤ ਉੱਤੇ ਕੋਈ ਫਲ ਨਾ ਹੋਣ ਦਾ ਇਹੋ ਮਤਲਬ ਸੀ ਕਿ ਇਹ ਦਰਖ਼ਤ ਬੇਕਾਰ ਸੀ।—ਮਰਕੁਸ 11:13, 14.b
ਉਸ ਹੰਜੀਰ ਦੇ ਦਰਖ਼ਤ ਵਾਂਗ ਜੋ ਦੇਖਣ ਨੂੰ ਹਰਿਆ-ਭਰਿਆ ਸੀ, ਪਰ ਕੋਈ ਫਲ ਨਹੀਂ ਦੇ ਰਿਹਾ ਸੀ, ਯਹੂਦੀ ਕੌਮ ਵੀ ਬਾਹਰੋਂ ਦੇਖਣ ਨੂੰ ਅਧਿਆਤਮਿਕ ਤੌਰ ਤੇ ਸਿਹਤਮੰਦ ਲੱਗਦੀ ਸੀ। ਪਰ ਇਹ ਚੰਗੇ ਫਲ ਪੈਦਾ ਨਹੀਂ ਕਰ ਰਹੀ ਸੀ ਅਤੇ ਅਖ਼ੀਰ ਵਿਚ ਇਸ ਕੌਮ ਨੇ ਯਹੋਵਾਹ ਦੇ ਆਪਣੇ ਪੁੱਤਰ ਨੂੰ ਹੀ ਠੁਕਰਾ ਦਿੱਤਾ। ਯਿਸੂ ਨੇ ਉਸ ਹੰਜੀਰ ਦੇ ਬੇਕਾਰ ਦਰਖ਼ਤ ਨੂੰ ਸਰਾਪ ਦਿੱਤਾ ਅਤੇ ਅਗਲੇ ਦਿਨ ਉਸ ਦੇ ਚੇਲਿਆਂ ਨੇ ਉਸ ਦਰਖ਼ਤ ਨੂੰ ਸੁੱਕਿਆ ਹੋਇਆ ਦੇਖਿਆ। ਇਹੋ ਹਾਲ ਯਹੋਵਾਹ ਦੀ ਚੁਣੀ ਹੋਈ ਯਹੂਦੀ ਕੌਮ ਦਾ ਹੋਣ ਵਾਲਾ ਸੀ ਜਿਸ ਨੂੰ ਜਲਦੀ ਹੀ ਯਹੋਵਾਹ ਨੇ ਠੁਕਰਾ ਦੇਣਾ ਸੀ।—ਮਰਕੁਸ 11:20, 21.
-
-
ਹਰ ਕੋਈ ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠੇਗਾਪਹਿਰਾਬੁਰਜ—2003 | ਮਈ 15
-
-
b ਇਹ ਘਟਨਾ ਬੈਤਫ਼ਗਾ ਪਿੰਡ ਕੋਲ ਵਾਪਰੀ ਸੀ। ਪਿੰਡ ਦੇ ਨਾਂ ਦਾ ਮਤਲਬ ਹੈ “ਪਹਿਲੀਆਂ ਹੰਜੀਰਾਂ ਦਾ ਘਰ।” ਇਹ ਨਾਂ ਸ਼ਾਇਦ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਉਹ ਇਲਾਕਾ ਹੰਜੀਰਾਂ ਦੀ ਪਹਿਲੀ ਫ਼ਸਲ ਲਈ ਮਸ਼ਹੂਰ ਸੀ।
-