ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ‘ਵਧਾਉਣ ਵਾਲਾ ਪਰਮੇਸ਼ੁਰ ਹੈ’!
    ਪਹਿਰਾਬੁਰਜ—2008 | ਜੁਲਾਈ 15
    • ਬੀਜਣ ਵਾਲਾ ਸੌਂਦਾ ਉੱਠਦਾ ਹੈ

      13, 14. (ੳ) ਯਿਸੂ ਦੇ ਅਗਲੇ ਦ੍ਰਿਸ਼ਟਾਂਤ ਬਾਰੇ ਦੱਸੋ। (ਅ) ਇਸ ਦ੍ਰਿਸ਼ਟਾਂਤ ਵਿਚ ਬੀਜਣ ਵਾਲਾ ਕੌਣ ਹੈ ਤੇ ਬੀ ਕੀ ਹੈ?

      13 ਮਰਕੁਸ 4:26-29 ਵਿਚ ਇਕ ਹੋਰ ਦ੍ਰਿਸ਼ਟਾਂਤ ਹੈ ਜਿਸ ਵਿਚ ਬੀਜਣ ਵਾਲੇ ਦੀ ਗੱਲ ਕੀਤੀ ਗਈ ਹੈ। ਇਸ ਵਿਚ ਯਿਸੂ ਨੇ ਕਿਹਾ: “ਪਰਮੇਸ਼ੁਰ ਦਾ ਰਾਜ ਇਹੋ ਜਿਹਾ ਹੈ ਜਿਹਾ ਕੋਈ ਮਨੁੱਖ ਜਮੀਨ ਵਿੱਚ ਬੀ ਪਾਵੇ ਅਤੇ ਰਾਤ ਦਿਨ ਸੌਂਵੇ ਉੱਠੇ ਅਤੇ ਉਹ ਬੀ ਉੱਗ ਪਵੇ ਅਰ ਵਧੇ ਪਰ ਉਹ ਨਾ ਜਾਣੇ ਕਿਸ ਤਰਾਂ। ਜਮੀਨ ਤਾਂ ਆਪੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਗੂਰੀ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ ਅਰ ਜਾਂ ਫਲ ਪੱਕੇ ਤਾਂ ਉਹ ਝੱਟ ਦਾਤੀ ਲਾਉਂਦਾ ਹੈ ਕਿਉਂ ਜੋ ਵਾਢੀ ਦਾ ਵੇਲਾ ਆ ਗਿਆ।”

      14 ਇਸ ਦ੍ਰਿਸ਼ਟਾਂਤ ਵਿਚ ਬੀਜਣ ਵਾਲਾ ਕੌਣ ਹੈ? ਚਰਚਾਂ ਦੇ ਕਈ ਲੋਕ ਮੰਨਦੇ ਹਨ ਕਿ ਇਹ ਯਿਸੂ ਹੈ। ਪਰ ਇਹ ਯਿਸੂ ਨਹੀਂ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਬੀ ਕਿਵੇਂ ਉੱਗਦਾ ਹੈ। ਤਾਂ ਫਿਰ, ਇਹ ਬੀਜਣ ਵਾਲਾ ਵੀ ਪਹਿਲੇ ਦ੍ਰਿਸ਼ਟਾਂਤ ਦੇ ਬੀਜਣ ਵਾਲੇ ਵਾਂਗ ਰਾਜ ਦੇ ਪ੍ਰਚਾਰਕਾਂ ਨੂੰ ਦਰਸਾਉਂਦਾ ਹੈ, ਜੋ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਨ। ਜੋ ਬੀ ਉਹ ਬੀਜਦੇ ਹਨ ਉਹ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਹੈ।

      15, 16. ਯਿਸੂ ਨੇ ਇਸ ਦ੍ਰਿਸ਼ਟਾਂਤ ਵਿਚ ਅਸਲੀ ਬੀ ਤੇ ਸੱਚਾਈ ਦੇ ਬੀ ਦੇ ਵਧਣ ਬਾਰੇ ਕੀ ਕਿਹਾ ਸੀ?

      15 ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਹਾ ਕਿ ਬੀ ਬੀਜਣ ਵਾਲਾ ‘ਰਾਤ ਦਿਨ ਸੌਂਦਾ ਉੱਠਦਾ’ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਆਲਸੀ ਜਾਂ ਲਾਪਰਵਾਹ ਹੈ। ਸੌਣਾ-ਉੱਠਣਾ ਤਾਂ ਜ਼ਿੰਦਗੀ ਦਾ ਹਿੱਸਾ ਹੈ। ਤਾਂ ਫਿਰ, ਯਿਸੂ ਇਸ ਆਇਤ ਵਿਚ ਕੀ ਕਹਿ ਰਿਹਾ ਸੀ? ਇਹ ਕਿ ਕਈ ਰਾਤਾਂ ਤੇ ਕਈ ਦਿਨ ਯਾਨੀ ਕਾਫ਼ੀ ਸਮਾਂ ਬੀਤ ਚੁੱਕਾ ਸੀ, ਜਿਸ ਦੌਰਾਨ ਕਿਸਾਨ ਨੇ ਮਿਹਨਤ ਕੀਤੀ ਸੀ। ਯਿਸੂ ਨੇ ਦੱਸਿਆ ਕਿ ਉਸ ਸਮੇਂ ਦੌਰਾਨ ਕੀ ਹੋਇਆ। ਉਸ ਨੇ ਕਿਹਾ ਕਿ ‘ਬੀ ਉੱਗਿਆ ਤੇ ਵਧਿਆ,’ ਪਰ ਅੱਗੇ ਯਿਸੂ ਨੇ ਕਿਹਾ ਕਿ ਕਿਸਾਨ “ਨਾ ਜਾਣੇ ਕਿਸ ਤਰਾਂ।” ਉਸ ਨੇ ਜ਼ੋਰ ਇਸ ਗੱਲ ਤੇ ਦਿੱਤਾ ਕਿ ‘ਜਮੀਨ ਆਪੇ ਆਪ ਫਲ ਲਿਆਉਂਦੀ ਹੈ।’

      16 ਪਰ ਯਿਸੂ ਕਹਿ ਕੀ ਰਿਹਾ ਸੀ? ਇੱਥੇ ਉਹ ਬੀ ਦੇ ਵਧਣ ਦੀ ਗੱਲ ਕਰ ਰਿਹਾ ਸੀ ਅਤੇ ਇਹ ਵਾਧਾ ਸਹਿਜੇਸਹਿਜੇ ਹੁੰਦਾ ਹੈ। ‘ਜਮੀਨ ਤਾਂ ਆਪੇ ਆਪ ਫਲ ਲਿਆਉਂਦੀ ਹੈ, ਪਹਿਲਾਂ ਅੰਗੂਰੀ, ਫੇਰ ਸਿੱਟਾ, ਫੇਰ ਸਿੱਟੇ ਵਿੱਚ ਸਾਬਤ ਦਾਣੇ।’ (ਮਰ. 4:28) ਇਹ ਵਾਧਾ ਪੜਾਵਾਂ ਵਿਚ ਹੁੰਦਾ ਹੈ। ਇਸ ਵਾਧੇ ਨੂੰ ਤੇਜ਼ ਕਰਨਾ ਨਾਮੁਮਕਿਨ ਹੈ। ਇਸੇ ਤਰ੍ਹਾਂ ਸੱਚਾਈ ਦਾ ਬੀ ਵੀ ਕਿਸੇ ਦੇ ਦਿਲ ਵਿਚ ਜੜ੍ਹ ਫੜਦਾ ਹੈ। ਯਹੋਵਾਹ ਦੀ ਮਦਦ ਨਾਲ ਸੱਚਾਈ ਦੇ ਬੀ ਨੂੰ ਵਿਅਕਤੀ ਦੇ ਦਿਲ ਵਿਚ ਜੜ੍ਹ ਫੜਨ ਤੇ ਵਧਣ ਲਈ ਸਮਾਂ ਲੱਗਦਾ ਹੈ।​—⁠ਇਬ. 6:1.

      17. ਵਾਢੀ ਦੇ ਕੰਮ ਵਿਚ ਹਿੱਸਾ ਲੈ ਕੇ ਕੌਣ ਆਨੰਦ ਮਾਣਦੇ ਹਨ?

      17 ਬੀਜਣ ਵਾਲਾ ‘ਫਲ ਪੱਕ’ ਜਾਣ ਤੇ ਵਾਢੀ ਵਿਚ ਹਿੱਸਾ ਕਿਵੇਂ ਲੈਂਦਾ ਹੈ? ਜਦ ਯਹੋਵਾਹ ਨਵੇਂ ਚੇਲਿਆਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਵਧਾਉਂਦਾ ਹੈ, ਤਾਂ ਉਨ੍ਹਾਂ ਦਾ ਪਰਮੇਸ਼ੁਰ ਲਈ ਪਿਆਰ ਹੌਲੀ-ਹੌਲੀ ਉਨ੍ਹਾਂ ਨੂੰ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰਨ ਲਈ ਪ੍ਰੇਰਦਾ ਹੈ। ਫਿਰ ਉਹ ਪਾਣੀ ਵਿਚ ਬਪਤਿਸਮਾ ਲੈਂਦੇ ਹਨ। ਜੋ ਸੱਚਾਈ ਵਿਚ ਤਰੱਕੀ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਕਲੀਸਿਯਾ ਵਿਚ ਹੋਰ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਇਸ ਤਰ੍ਹਾਂ ਬੀਜਣ ਵਾਲੇ ਦੇ ਨਾਲ-ਨਾਲ ਹੋਰ ਭੈਣ-ਭਰਾ ਵੀ ਵਾਢੀ ਵਿਚ ਹਿੱਸਾ ਲੈਂਦੇ ਹਨ, ਭਾਵੇਂ ਉਨ੍ਹਾਂ ਨੇ ਇਸ ਨਵੇਂ ਚੇਲੇ ਦੇ ਦਿਲ ਵਿਚ ਬੀ ਨਹੀਂ ਸੀ ਬੀਜਿਆ। (ਯੂਹੰਨਾ 4:36-38, ਪੜ੍ਹੋ।) ਵਾਕਈ, “ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ” ਹੁੰਦੇ ਹਨ।

  • ‘ਵਧਾਉਣ ਵਾਲਾ ਪਰਮੇਸ਼ੁਰ ਹੈ’!
    ਪਹਿਰਾਬੁਰਜ—2008 | ਜੁਲਾਈ 15
    • • ਯਹੋਵਾਹ ਪਰਮੇਸ਼ੁਰ ਇਕ ਪ੍ਰਚਾਰਕ ਦੀ ਵਫ਼ਾਦਾਰੀ ਕਿਵੇਂ ਮਾਪਦਾ ਹੈ?

      • ਯਿਸੂ ਨੇ ਅਸਲੀ ਬੀ ਤੇ ਸੱਚਾਈ ਦੇ ਬੀ ਦੇ ਵਧਣ ਬਾਰੇ ਕੀ ਕਿਹਾ ਸੀ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ