-
ਮਸੀਹੀ ਭੈਣਾਂ ਦਾ ਸਾਥ ਦਿਓਪਹਿਰਾਬੁਰਜ (ਸਟੱਡੀ)—2020 | ਸਤੰਬਰ
-
-
ਅਸੀਂ ਯਿਸੂ ਵਾਂਗ ਵਫ਼ਾਦਾਰ ਭੈਣਾਂ ਲਈ ਦਿਲੋਂ ਪਰਵਾਹ ਦਿਖਾ ਸਕਦੇ ਹਾਂ (ਪੈਰੇ 6-9 ਦੇਖੋ)e
6. ਲੂਕਾ 10:38-42 ਮੁਤਾਬਕ ਯਿਸੂ ਨੇ ਮਾਰਥਾ ਅਤੇ ਮਰੀਅਮ ਦੀ ਮਦਦ ਕਿਵੇਂ ਕੀਤੀ?
6 ਪਰਮੇਸ਼ੁਰ ਨੂੰ ਪਿਆਰ ਕਰਨ ਵਾਲੀਆਂ ਔਰਤਾਂ ਨਾਲ ਯਿਸੂ ਸਮਾਂ ਬਿਤਾਉਂਦਾ ਸੀ ਅਤੇ ਉਨ੍ਹਾਂ ਦਾ ਸੱਚਾ ਦੋਸਤ ਸੀ। ਜ਼ਰਾ ਮਰੀਅਮ ਅਤੇ ਮਾਰਥਾ ਨਾਲ ਉਸ ਦੀ ਦੋਸਤੀ ʼਤੇ ਗੌਰ ਕਰੋ। (ਲੂਕਾ 10:38-42 ਪੜ੍ਹੋ।) ਯਿਸੂ ਇਨ੍ਹਾਂ ਕੁਆਰੀਆਂ ਭੈਣਾਂ ਨਾਲ ਜਿਸ ਢੰਗ ਨਾਲ ਪੇਸ਼ ਆਉਂਦਾ ਸੀ, ਉਸ ਕਰਕੇ ਉਹ ਦੋਵੇਂ ਬਿਨਾਂ ਝਿਜਕੇ ਉਸ ਨਾਲ ਗੱਲ ਕਰਦੀਆਂ ਸਨ। ਯਿਸੂ ਦੇ ਚਰਨੀਂ ਬੈਠ ਕੇ ਮਰੀਅਮ ਉਸ ਦੀਆਂ ਗੱਲਾਂ ਸੁਣਨ ਵਿਚ ਬਿਲਕੁਲ ਨਹੀਂ ਝਿਜਕੀ।c ਮਾਰਥਾ ਵੀ ਆਪਣੀ ਦਿਲ ਦੀ ਗੱਲ ਯਿਸੂ ਨੂੰ ਦੱਸਣ ਤੋਂ ਨਹੀਂ ਹਿਚਕਿਚਾਈ ਜਦੋਂ ਉਸ ਨੇ ਦੇਖਿਆ ਕਿ ਮਰੀਅਮ ਉਸ ਦੀ ਮਦਦ ਨਹੀਂ ਕਰ ਰਹੀ ਸੀ। ਉਸ ਸਮੇਂ ਯਿਸੂ ਇਨ੍ਹਾਂ ਦੋਵਾਂ ਔਰਤਾਂ ਦੀ ਮਦਦ ਕਰ ਸਕਿਆ। ਯਿਸੂ ਨੇ ਹੋਰ ਮੌਕਿਆਂ ʼਤੇ ਵੀ ਮਾਰਥਾ, ਮਰੀਅਮ ਅਤੇ ਉਨ੍ਹਾਂ ਦੇ ਭਰਾ ਲਾਜ਼ਰ ਨਾਲ ਸਮਾਂ ਬਿਤਾ ਕੇ ਉਨ੍ਹਾਂ ਲਈ ਆਪਣੀ ਪਰਵਾਹ ਦਿਖਾਈ। (ਯੂਹੰ. 12:1-3) ਇਸ ਲਈ ਜਦੋਂ ਲਾਜ਼ਰ ਬੀਮਾਰ ਹੋ ਗਿਆ ਸੀ, ਤਾਂ ਮਰੀਅਮ ਅਤੇ ਮਾਰਥਾ ਨੂੰ ਪਤਾ ਸੀ ਕਿ ਉਹ ਯਿਸੂ ਤੋਂ ਮਦਦ ਮੰਗ ਸਕਦੀਆਂ ਸਨ।—ਯੂਹੰ. 11:3, 5.
-
-
ਮਸੀਹੀ ਭੈਣਾਂ ਦਾ ਸਾਥ ਦਿਓਪਹਿਰਾਬੁਰਜ (ਸਟੱਡੀ)—2020 | ਸਤੰਬਰ
-
-
c ਇਕ ਕਿਤਾਬ ਦੱਸਦੀ ਹੈ: “ਚੇਲੇ ਆਪਣੇ ਗੁਰੂਆਂ ਦੇ ਚਰਨਾਂ ਵਿਚ ਬੈਠਦੇ ਸਨ। ਖ਼ਾਸ ਕਰਕੇ ਉਹ ਚੇਲੇ ਇਸ ਤਰ੍ਹਾਂ ਕਰਦੇ ਸਨ ਜੋ ਇਕ ਦਿਨ ਗੁਰੂ ਬਣਨਾ ਚਾਹੁੰਦੇ ਸਨ। ਪਰ ਸਿਖਾਉਣ ਦਾ ਕੰਮ ਔਰਤਾਂ ਨੂੰ ਨਹੀਂ ਦਿੱਤਾ ਜਾਂਦਾ ਸੀ। ਇਸ ਲਈ ਮਰੀਅਮ ਨੂੰ ਯਿਸੂ ਦੇ ਚਰਨਾਂ ਵਿਚ ਬੈਠੀ ਅਤੇ ਉਸ ਦੀ ਸਿੱਖਣ ਦੀ ਤਾਂਘ ਦੇਖ ਕੇ ਉਸ ਸਮੇਂ ਦੇ ਬਹੁਤ ਸਾਰੇ ਯਹੂਦੀ ਦੰਗ ਰਹਿ ਗਏ ਹੋਣੇ।”
-