-
ਯਹੋਵਾਹ ਨਿਆਂ ਕਰੇਗਾਪਹਿਰਾਬੁਰਜ—2006 | ਦਸੰਬਰ 15
-
-
8 ਇਹ ਦ੍ਰਿਸ਼ਟਾਂਤ ਦੇ ਕੇ ਯਿਸੂ ਨੇ ਕਿਹਾ: “ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ। ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ ਜਿਹੜੇ ਰਾਤ ਦਿਨ ਉਹ ਦੀ ਦੁਹਾਈ ਦਿੰਦੇ ਹਨ ਭਾਵੇਂ ਉਹ ਚੋਖਾ ਚਿਰ ਉਨ੍ਹਾਂ ਦੀ ਜਰਦਾ ਹੈ? ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਸ਼ਤਾਬੀ ਉਨ੍ਹਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?”—ਲੂਕਾ 18:1-8.
-
-
ਯਹੋਵਾਹ ਨਿਆਂ ਕਰੇਗਾਪਹਿਰਾਬੁਰਜ—2006 | ਦਸੰਬਰ 15
-
-
9. ਇਸ ਦ੍ਰਿਸ਼ਟਾਂਤ ਦਾ ਮੁੱਖ ਵਿਸ਼ਾ ਕੀ ਹੈ?
9 ਇਸ ਦ੍ਰਿਸ਼ਟਾਂਤ ਦਾ ਮੁੱਖ ਵਿਸ਼ਾ ਸਾਫ਼ ਹੈ। ਵਿਧਵਾ ਅਤੇ ਹਾਕਮ ਤੋਂ ਇਲਾਵਾ ਯਿਸੂ ਨੇ ਵੀ ਇਸ ਦਾ ਜ਼ਿਕਰ ਕੀਤਾ ਸੀ। ਵਿਧਵਾ ਨੇ ਬੇਨਤੀ ਕੀਤੀ: “ਮੇਰਾ ਬਦਲਾ ਲੈ ਦਿਹ।” ਹਾਕਮ ਨੇ ਕਿਹਾ: “ਮੈਂ ਉਹ ਦਾ ਬਦਲਾ ਲੈ ਦਿਆਂਗਾ।” ਯਿਸੂ ਨੇ ਪੁੱਛਿਆ: “ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ?” ਫਿਰ ਯਹੋਵਾਹ ਬਾਰੇ ਯਿਸੂ ਨੇ ਕਿਹਾ: “ਉਹ ਸ਼ਤਾਬੀ ਉਨ੍ਹਾਂ ਦਾ ਬਦਲਾ ਲੈ ਦੇਵੇਗਾ।” (ਲੂਕਾ 18:3, 5, 7, 8) ਪਰਮੇਸ਼ੁਰ ਕਦੋਂ “ਬਦਲਾ ਲੈ ਦੇਵੇਗਾ”?
10. (ੳ) ਪਹਿਲੀ ਸਦੀ ਵਿਚ ਯਹੋਵਾਹ ਨੇ ਬਦਲਾ ਕਦੋਂ ਲਿਆ ਸੀ? (ਅ) ਅੱਜ ਪਰਮੇਸ਼ੁਰ ਆਪਣੇ ਲੋਕਾਂ ਦਾ ਬਦਲਾ ਕਦੋਂ ਅਤੇ ਕਿਵੇਂ ਲਵੇਗਾ?
10 ਪਹਿਲੀ ਸਦੀ ਵਿਚ ਯਹੋਵਾਹ ਵੱਲੋਂ “ਵੱਟਾ ਲੈਣ ਦੇ ਦਿਨ” 70 ਈ. ਵਿਚ ਆਏ ਸਨ ਜਦ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਤਬਾਹ ਕੀਤਾ ਗਿਆ ਸੀ। (ਲੂਕਾ 21:22) ਅੱਜ “ਯਹੋਵਾਹ ਦਾ ਮਹਾਨ ਦਿਨ” ਉਹ ਦਿਨ ਹੋਵੇਗਾ ਜਦੋਂ ਯਹੋਵਾਹ ਆਪਣੇ ਲੋਕਾਂ ਦਾ ਬਦਲਾ ਲਵੇਗਾ ਯਾਨੀ ਉਨ੍ਹਾਂ ਨੂੰ ਇਨਸਾਫ਼ ਦੁਆਵੇਗਾ। (ਸਫ਼ਨਯਾਹ 1:14; ਮੱਤੀ 24:21) ਉਸ ਸਮੇਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਦੁੱਖ ਦੇਵੇਗਾ ਜਿਹੜੇ ਉਸ ਦੇ ਲੋਕਾਂ ਨੂੰ “ਦੁਖ ਦਿੰਦੇ ਹਨ,” ਪਰ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ” ਯਿਸੂ ਮਸੀਹ “ਓਹਨਾਂ ਨੂੰ ਬਦਲਾ ਦੇਵੇਗਾ।”—2 ਥੱਸਲੁਨੀਕੀਆਂ 1:6-8; ਰੋਮੀਆਂ 12:19.
-
-
ਯਹੋਵਾਹ ਨਿਆਂ ਕਰੇਗਾਪਹਿਰਾਬੁਰਜ—2006 | ਦਸੰਬਰ 15
-
-
12, 13. (ੳ) ਵਿਧਵਾ ਅਤੇ ਹਾਕਮ ਦੇ ਦ੍ਰਿਸ਼ਟਾਂਤ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? (ਅ) ਅਸੀਂ ਕਿਉਂ ਮੰਨ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਸਾਨੂੰ ਇਨਸਾਫ਼ ਦੁਆਵੇਗਾ?
12 ਵਿਧਵਾ ਅਤੇ ਹਾਕਮ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਹੋਰ ਕਈ ਜ਼ਰੂਰੀ ਗੱਲਾਂ ਉੱਤੇ ਵੀ ਜ਼ੋਰ ਦਿੱਤਾ ਸੀ। ਇਸ ਦ੍ਰਿਸ਼ਟਾਂਤ ਨੂੰ ਲਾਗੂ ਕਰਦੇ ਹੋਏ ਯਿਸੂ ਨੇ ਕਿਹਾ: “ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ। ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ?” ਇੱਥੇ ਯਿਸੂ ਯਹੋਵਾਹ ਦੀ ਤੁਲਨਾ ਉਸ ਹਾਕਮ ਨਾਲ ਨਹੀਂ ਕਰ ਰਿਹਾ ਸੀ ਅਤੇ ਨਾ ਹੀ ਯਹੋਵਾਹ ਆਪਣੇ ਲੋਕਾਂ ਨਾਲ ਉਸ ਹਾਕਮ ਵਾਂਗ ਪੇਸ਼ ਆਉਂਦਾ ਹੈ। ਇਸ ਦੀ ਬਜਾਇ ਯਿਸੂ ਨੇ ਸਮਝਾਇਆ ਕਿ ਯਹੋਵਾਹ ਉਸ ਹਾਕਮ ਦੇ ਬਿਲਕੁਲ ਉਲਟ ਹੈ। ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਉਸ ਹਾਕਮ ਤੋਂ ਵੱਖਰਾ ਹੈ?
13 ਦ੍ਰਿਸ਼ਟਾਂਤ ਵਿਚ ਹਾਕਮ “ਬੇਇਨਸਾਫ਼” ਹੈ ਜਦ ਕਿ “ਪਰਮੇਸ਼ੁਰ ਸੱਚਾ ਨਿਆਉਂਕਾਰ ਹੈ।” (ਜ਼ਬੂਰਾਂ ਦੀ ਪੋਥੀ 7:11; 33:5) ਹਾਕਮ ਨੂੰ ਉਸ ਵਿਧਵਾ ਵਿਚ ਕੋਈ ਦਿਲਚਸਪੀ ਨਹੀਂ ਸੀ, ਪਰ ਯਹੋਵਾਹ ਹਰ ਇਨਸਾਨ ਵਿਚ ਦਿਲਚਸਪੀ ਲੈਂਦਾ ਹੈ। (2 ਇਤਹਾਸ 6:29, 30) ਹਾਕਮ ਵਿਧਵਾ ਦੀ ਮਦਦ ਨਹੀਂ ਕਰਨੀ ਚਾਹੁੰਦਾ ਸੀ, ਪਰ ਯਹੋਵਾਹ ਆਪਣੇ ਸੇਵਕਾਂ ਦੀ ਮਦਦ ਕਰਨ ਲਈ ਸਿਰਫ਼ ਤਿਆਰ ਹੀ ਨਹੀਂ ਹੈ, ਬਲਕਿ ਉਹ ਉਨ੍ਹਾਂ ਦੀ ਮਦਦ ਕਰਨ ਲਈ ਉਤਾਵਲਾ ਵੀ ਹੈ। (ਯਸਾਯਾਹ 30:18, 19) ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਜੇ ਬੇਇਨਸਾਫ਼ ਹਾਕਮ ਨੇ ਉਸ ਵਿਧਵਾ ਦੀ ਬੇਨਤੀ ਸੁਣੀ ਅਤੇ ਉਸ ਨੂੰ ਇਨਸਾਫ਼ ਦੁਆਇਆ, ਤਾਂ ਯਹੋਵਾਹ ਆਪਣੇ ਲੋਕਾਂ ਦੀਆਂ ਦੁਆਵਾਂ ਸੁਣ ਕੇ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦੁਆਵੇਗਾ!—ਕਹਾਉਤਾਂ 15:29.
14. ਸਾਨੂੰ ਪਰਮੇਸ਼ੁਰ ਦੇ ਨਿਆਂ ਕਰਨ ਦੇ ਦਿਨ ਦੇ ਆਉਣ ਬਾਰੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ?
14 ਇਸ ਲਈ ਪਰਮੇਸ਼ੁਰ ਦੇ ਨਿਆਂ ਕਰਨ ਦੇ ਦਿਨ ਦੇ ਆਉਣ ਬਾਰੇ ਸ਼ੱਕ ਕਰਨ ਵਾਲੇ ਲੋਕ ਵੱਡੀ ਗ਼ਲਤੀ ਕਰਦੇ ਹਨ। ਕਿਵੇਂ? ਇਹ ਨਾ ਮੰਨਦੇ ਹੋਏ ਕਿ “ਯਹੋਵਾਹ ਦਾ ਮਹਾਨ ਦਿਨ” ਨੇੜੇ ਹੈ, ਉਹ ਦਰਅਸਲ ਯਹੋਵਾਹ ਉੱਤੇ ਸ਼ੱਕ ਕਰਦੇ ਹਨ ਕਿ ਉਹ ਆਪਣੇ ਵਾਅਦੇ ਪੂਰੇ ਨਹੀਂ ਕਰੇਗਾ। ਪਰ ਕਿਸੇ ਕੋਲ ਪਰਮੇਸ਼ੁਰ ਦੀ ਵਫ਼ਾਦਾਰੀ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। (ਅੱਯੂਬ 9:12) ਇਸ ਦੇ ਉਲਟ ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ‘ਕੀ ਮੈਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਾਂਗਾ?’ ਇਹ ਦ੍ਰਿਸ਼ਟਾਂਤ ਦੇਣ ਤੋਂ ਬਾਅਦ ਯਿਸੂ ਨੇ ਇਸੇ ਵਿਸ਼ੇ ਉੱਤੇ ਗੱਲ ਕੀਤੀ ਸੀ।
-