ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਮੇਰੀ ਪਰਜਾ ਨੂੰ ਦਿਲਾਸਾ ਦਿਓ”
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • 5, 6. (ੳ) ਬਾਬਲ ਤੋਂ ਯਰੂਸ਼ਲਮ ਦੇ ਲੰਬੇ ਸਫ਼ਰ ਨੇ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਵਿਚ ਰੁਕਾਵਟ ਕਿਉਂ ਨਹੀਂ ਪਾਈ ਸੀ? (ਅ) ਯਹੂਦੀਆਂ ਦੇ ਆਪਣੇ ਵਤਨ ਨੂੰ ਵਾਪਸ ਜਾਣ ਨਾਲ ਦੂਸਰੀਆਂ ਕੌਮਾਂ ਨੂੰ ਕੀ ਕਬੂਲ ਕਰਨਾ ਪਿਆ ਸੀ?

      5 ਬਾਬਲ ਤੋਂ ਯਰੂਸ਼ਲਮ ਤਕ ਪਹੁੰਚਣ ਦੇ ਦੋ ਰਸਤੇ ਸਨ। ਇਕ ਰਸਤਾ 800 ਕਿਲੋਮੀਟਰ ਲੰਬਾ ਸੀ ਅਤੇ ਦੂਜਾ ਉਸ ਤੋਂ ਦੁਗਣਾ 1,600 ਕਿਲੋਮੀਟਰ ਲੰਬਾ ਸੀ। ਕੀ ਇਸ ਲੰਬੇ ਸਫ਼ਰ ਕਰਕੇ ਪਰਮੇਸ਼ੁਰ ਦਾ ਵਾਅਦਾ ਪੂਰਾ ਨਹੀਂ ਹੋਣਾ ਸੀ? ਇਸ ਨੇ ਜ਼ਰੂਰ ਪੂਰਾ ਹੋਣਾ ਸੀ! ਯਸਾਯਾਹ ਨੇ ਲਿਖਿਆ: “ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬੇਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹ ਰਾਹ ਨੂੰ ਸਿੱਧਾ ਬਣਾਓ। ਹਰੇਕ ਦੂਣ ਉੱਚੀ ਕੀਤੀ ਜਾਵੇਗੀ, ਅਤੇ ਹਰੇਕ ਪਹਾੜ ਅਰ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਲਾ ਪੱਧਰਾ ਅਰ ਬਿਖਰੇ ਥਾਂ ਮਦਾਨ ਹੋਣਗੇ। ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਭ ਬਸ਼ਰ ਇਕੱਠੇ ਵੇਖਣਗੇ, ਯਹੋਵਾਹ ਦਾ ਮੂੰਹ ਜੋ ਇਹ ਬੋਲਿਆ ਹੈ।”—ਯਸਾਯਾਹ 40:3-5.

      6 ਪੂਰਬੀ ਹਾਕਮਾਂ ਦੇ ਕਿਸੇ ਵੀ ਸਫ਼ਰ ਤੋਂ ਪਹਿਲਾਂ ਅਕਸਰ ਕਈ ਤਿਆਰੀਆਂ ਕੀਤੀਆਂ ਜਾਂਦੀਆਂ ਸਨ। ਰਸਤੇ ਵਿੱਚੋਂ ਵੱਡੇ-ਵੱਡੇ ਪੱਥਰ ਪਰੇ ਕਰਨ ਲਈ, ਲਾਂਘੇ ਬਣਾਉਣ ਲਈ, ਅਤੇ ਟਿੱਬਿਆਂ ਨੂੰ ਢਾਹੁਣ ਲਈ ਅਗਾਊਂ ਬੰਦੇ ਭੇਜੇ ਜਾਂਦੇ ਸਨ। ਵਾਪਸ ਮੁੜ ਰਹੇ ਯਹੂਦੀਆਂ ਲਈ ਇਸ ਤਰ੍ਹਾਂ ਹੋਇਆ ਜਿਵੇਂ ਕਿ ਪਰਮੇਸ਼ੁਰ ਖ਼ੁਦ ਉਨ੍ਹਾਂ ਦੇ ਅੱਗੇ ਸੀ, ਅਤੇ ਹਰ ਅੜਿੱਕਾ ਦੂਰ ਕਰ ਰਿਹਾ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਵਤਨ ਵਿਚ ਮੁੜ ਬਹਾਲ ਕਰਨ ਦਾ ਵਾਅਦਾ ਪੂਰਾ ਕੀਤਾ। ਇਸ ਤਰ੍ਹਾਂ ਉਸ ਦੀ ਵਡਿਆਈ ਸਾਰੀਆਂ ਕੌਮਾਂ ਅੱਗੇ ਪ੍ਰਗਟ ਹੋਈ। ਚਾਹੇ ਕੌਮਾਂ ਨੂੰ ਇਹ ਗੱਲ ਚੰਗੀ ਲੱਗੀ ਜਾਂ ਨਹੀਂ, ਉਨ੍ਹਾਂ ਨੂੰ ਮਜਬੂਰ ਹੋ ਕੇ ਕਬੂਲ ਕਰਨਾ ਪਿਆ ਕਿ ਯਹੋਵਾਹ ਆਪਣੇ ਵਾਅਦੇ ਜ਼ਰੂਰ ਪੂਰੇ ਕਰਦਾ ਹੈ।

      7, 8. (ੳ) ਪਹਿਲੀ ਸਦੀ ਸਾ.ਯੁ. ਵਿਚ ਯਸਾਯਾਹ 40:3 ਦੇ ਸ਼ਬਦਾਂ ਦੀ ਕਿਹੜੀ ਪੂਰਤੀ ਹੋਈ ਸੀ? (ਅ) ਸੰਨ 1919 ਵਿਚ ਯਸਾਯਾਹ ਦੀ ਭਵਿੱਖਬਾਣੀ ਦੀ ਹੋਰ ਕਿਹੜੀ ਪੂਰਤੀ ਹੋਈ ਸੀ?

      7 ਇਸ ਭਵਿੱਖਬਾਣੀ ਦੀ ਪੂਰਤੀ ਸਿਰਫ਼ ਛੇਵੀਂ ਸਦੀ ਸਾ.ਯੁ.ਪੂ. ਵਿਚ ਹੀ ਨਹੀਂ ਹੋਈ ਸੀ, ਪਰ ਪਹਿਲੀ ਸਦੀ ਸਾ.ਯੁ. ਵਿਚ ਵੀ ਹੋਈ ਸੀ। ਯਸਾਯਾਹ 40:3 ਦੀ ਪੂਰਤੀ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਆਵਾਜ਼ ‘ਉਜਾੜ ਵਿੱਚ ਪੁਕਾਰਦੀ’ ਸੀ। (ਲੂਕਾ 3:1-6) ਯੂਹੰਨਾ ਨੇ ਯਸਾਯਾਹ ਦੇ ਸ਼ਬਦ ਆਪਣੇ ਆਪ ਉੱਤੇ ਲਾਗੂ ਕੀਤੇ ਸਨ। (ਯੂਹੰਨਾ 1:19-23) ਸੰਨ 29 ਸਾ.ਯੁ. ਵਿਚ ਯੂਹੰਨਾ ਯਿਸੂ ਮਸੀਹ ਲਈ ਰਾਹ ਤਿਆਰ ਕਰਨ ਲੱਗਾ।a ਯੂਹੰਨਾ ਦੇ ਐਲਾਨ ਨੇ ਲੋਕਾਂ ਨੂੰ ਵਾਅਦਾ ਕੀਤੇ ਗਏ ਮਸੀਹਾ ਨੂੰ ਭਾਲਣ ਲਈ ਤਿਆਰ ਕੀਤਾ ਤਾਂਕਿ ਉਹ ਯਿਸੂ ਦੀ ਸੁਣ ਕੇ ਉਸ ਦੇ ਚੇਲੇ ਬਣ ਸਕਣ। (ਲੂਕਾ 1:13-17, 76) ਯਿਸੂ ਰਾਹੀਂ ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਉਸ ਆਜ਼ਾਦੀ ਵੱਲ ਲੈ ਗਿਆ ਜੋ ਸਿਰਫ਼ ਪਰਮੇਸ਼ੁਰ ਦੇ ਰਾਜ ਦੁਆਰਾ ਮਿਲ ਸਕਦੀ ਸੀ, ਯਾਨੀ ਮੌਤ ਅਤੇ ਪਾਪ ਤੋਂ ਛੁਟਕਾਰਾ। (ਯੂਹੰਨਾ 1:29; 8:32) ਯਸਾਯਾਹ ਦੇ ਸ਼ਬਦਾਂ ਦੀ ਇਸ ਤੋਂ ਵੀ ਵੱਡੀ ਪੂਰਤੀ ਉਦੋਂ ਹੋਈ ਸੀ ਜਦੋਂ 1919 ਵਿਚ ਰੂਹਾਨੀ ਇਸਰਾਏਲ ਦੇ ਬਕੀਏ ਨੂੰ ਵੱਡੀ ਬਾਬੁਲ ਤੋਂ ਛੁਟਕਾਰਾ ਮਿਲਿਆ ਅਤੇ ਉਹ ਸੱਚੀ ਉਪਾਸਨਾ ਦੁਬਾਰਾ ਕਰਨ ਲੱਗਿਆ।

  • “ਮੇਰੀ ਪਰਜਾ ਨੂੰ ਦਿਲਾਸਾ ਦਿਓ”
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
    • a ਯਸਾਯਾਹ ਨੇ ਯਹੋਵਾਹ ਦਾ ਰਾਹ ਤਿਆਰ ਕਰਨ ਬਾਰੇ ਭਵਿੱਖਬਾਣੀ ਕੀਤੀ ਸੀ। (ਯਸਾਯਾਹ 40:3) ਪਰ ਇੰਜੀਲ ਦੇ ਲਿਖਾਰੀਆਂ ਨੇ ਇਹ ਭਵਿੱਖਬਾਣੀ ਯਿਸੂ ਮਸੀਹ ਦਾ ਰਾਹ ਤਿਆਰ ਕਰਨ ਵਾਸਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੰਮ ਉੱਤੇ ਲਾਗੂ ਕੀਤੀ। ਬਾਈਬਲ ਦੇ ਇਨ੍ਹਾਂ ਲਿਖਾਰੀਆਂ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਅਧੀਨ ਇਸ ਭਵਿੱਖਬਾਣੀ ਨੂੰ ਇਸ ਤਰ੍ਹਾਂ ਲਾਗੂ ਕੀਤਾ ਕਿਉਂਕਿ ਯਿਸੂ ਆਪਣੇ ਪਿਤਾ ਲਈ ਉਸ ਦੇ ਨਾਂ ਵਿਚ ਆਇਆ ਸੀ।—ਯੂਹੰਨਾ 5:43; 8:29.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ